ਸ੍ਰੀ ਸਿੱਧ ਬਾਬਾ ਬਾਲਕ ਨਾਥ ਸਕੂਲ ਦੀਆਂ ਬੱਚੀਆਂ ਨੇ ਚਮਕਾਇਆ ਨਾਮ

Share and Enjoy !

Shares

ਨੰਗਲ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸ੍ਰੀ ਸਿੱਧ ਬਾਬਾ ਬਾਲਕ ਨਾਥ ਦੁਰਗਾ ਮੰਦਰ ਸਕੂਲ ਦੇ ਵਿਦਿਆਰਥੀ ਨੇ ਜਿੱਥੇ ਚੰਗੇ ਨੰਬਰ ਹਾਸਲ ਕਰਕੇ ਇਲਾਕੇ ‘ਚ ਸਕੂਲ ਦਾ ਨਾਮ ਰੌਸ਼ਨ ਕੀਤਾ, ਉੱਥੇ ਹੀ ਉਨਾਂ ਆਪਣੇ ਮਾਂਪਿਆ ਦਾ ਨਾਮ ਵੀ ਚਮਕਾਇਆ ਹੈ। ਜਾਣਕਾਰੀ ਦਿੰਦਿਆਂ ਸਕੂਲ ਦੇ ਕਰਮਯੋਗੀ ਪਿ੍ਰੰਸੀਪਲ ਐੱਫ ਸੀ ਬੰਸਲ ਨੇ ਕਿਹਾ ਕਿ ਸਕੂਲ ਦੇ 22 ਵਿਦਿਆਰਥੀਆਂ ਨੇ 60 ਫੀਸਦੀ ਤੋਂ ਉੱਪਰ ਨੰਬਰ ਲੈ ਕੇ ਪਹਿਲੀ ਡਵਿਜਨ ਹਾਸਲ ਕੀਤੀ ਹੈ। ਉਨਾਂ ਕਿਹਾ ਕਿ 10ਵੀਂ ਦੀ ਪਿ੍ਰੱਖਿਆ ‘ਚ ਸਕੂਲ ਦੀਆਂ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਹੀ ਹਨ। ਕੁਮਾਰੀ ਸ਼ੈਲੀ ਪੁੱਤਰੀ ਵਿਜੇ ਬਹਾਦੁਰ ਨੇ 650 ਵਿੱਚੋਂ ਛੇ 615 ਨੰਬਰ (94.92 ਫੀਸਦੀ) ਹਾਸਲ ਕੀਤੇ ਹਨ। ਦੂਜਾ ਸਥਾਨ ਤੇ ਆਉਣ ਵਾਲੀ ਦੀਕਸ਼ਿਤਾ ਪੁੱਤਰੀ ਹਿਤੇਸ਼ ਕੁਮਾਰ ਨੇ 592 ਨੰਬਰ (91.08 ਫੀਸਦੀ) ਹਾਸਲ ਕੀਤੇ ਹਨ। ਇਸੇ ਤਰਾਂ ਭੂਮਿਕਾ ਪੁੱਤਰੀ ਅਸ਼ੋਕ ਕੁਮਾਰ ਨੇ 591 ਨੰਬਰ (90.92 ਫੀਸਦੀ) ਲੈ ਕੇ ਸਕੂਲ ਦਾ ਨਾਮ ਚਮਕਾਇਆ ਹੈ। ਸਕੂਲ ਪਿ੍ਰੰਸੀਪਲ ਵੱਲੋਂ ਪਹਿਲੇ ਨੰਬਰ ਤੇ ਰਹਿਣ ਵਾਲੀਆਂ ਵਿਦਿਆਰਥੀਆਂ ਦੇ ਜਿੱਥੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ, ਉੱਥੇ ਹੀ ਸਕੂਲ ਸਟਾਫ ਨੂੰ ਵੀ ਵਧਾਈ ਦਿੱਤੀ ਗਈ। ਜਿਨਾਂ ਦੇ ਯਤਨਾਂ ਸਦਕਾ ਅੱਜ ਬੱਚਿਆਂ ਨੇ ਮਾਪਿਆਂ ਸਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਪਿ੍ਰੰਸੀਪਲ ਨੇ ਕਿਹਾ ਕਿ ਸਕੂਲ ਵਿੱਚ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਹੋਰ ਗਤਿਵਿਧੀਆਂ ਵਿੱਚ ਵੀ ਹਿੱਸਾ ਲੈਣ ਲਈ ਪ੍ਰੇੇਰਿਆ ਜਾਂਦਾ ਹੈ। ਸਮੇਂ ਸਮੇਂ ਤੇ ਸਕੂਲ ਵਿੱਚ ਕਈ ਤਰਾਂ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ ਤਾਂ ਜੋ ਬੱਚਿਆਂ ਦਾ ਭਵਿੱਖ ਨਿੱਖਰਦਾ ਰਹੇ।

About Post Author

Share and Enjoy !

Shares

Leave a Reply

Your email address will not be published.