ਸ੍ਰੀ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਯੋਗਾ ਦਿਵਸ ਮਨਾਇਆ ਗਿਆ

Share and Enjoy !

Shares

(ਹਰਪ੍ਰੀਤ ਸਿੰਘ ਕੈਲੇ) ਮਾਛੀਵਾੜਾ ਸਾਹਿਬ। ਇਥੋਂ ਦੇ ਸ੍ਰੀ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਪਿ੍ਰੰਸੀਪਲ ਡਾ. ਆਰ. ਕੇ. ਸ਼ਰਮਾ ਦੀ ਰਹਿਨੁਮਾਈ ਹੇਠ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ।
ਇਸ ਮੌਕੇ ਸਕੂਲ ਦੇ ਇੰਚਾਰਜ ਤੇ ਵਾਈਸ ਪਿ੍ਰੰਸੀਪਲ ਨਿਰੰਜਣ ਕੁਮਾਰ ਨੇ ਜੀਵਨ ਵਿਚ ਯੋਗ ਦੀ ਮਹੱਤਤਾ ਦੱਸਦਿਆਂ ਹਾਜਰ ਵਿਦਿਆਰਥੀਆਂ ਤੇ ਉਨਾਂ ਦੇ ਮਾਤਾ ਪਿਤਾ ਅਤੇ ਅਧਿਆਪਕਾਂ ਨੂੰ ਇਸ ਨਾਲ ਤਨ ਅਤੇ ਮਨ ਨੂੰ ਨਰੋਆ ਰੱਖਣ ਦੇ ਗੁਰ ਅਤੇ ਵੱਖ ਵੱਖ ਯੋਗ ਅਭਿਆਸ ਦੱਸੇ। ਲੈਕਚਰਾਰ ਚਰਨਜੀਤ ਸਿੰਘ ਦੀ ਦੇਖ ਰੇਖ ਵਿਚ ਆਯੋਜਿਤ ਇਸ ਯੋਗ ਕੈਂਪ ਵਿੱਚ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੇ ਵੀ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਕੈਂਪ ਨੂੰ ਲੈਕਚਰਾਰ ਕਮਲਜੀਤ ਵਰਮਾ ਅਤੇ ਲੈਕਚਰਾਰ ਮਨਪ੍ਰੀਤ ਬਖਸ਼ੀ ਨੇ ਵੀ ਸੰਬੋਧਨ ਕੀਤਾ। ਇਸ ਉਪਰੰਤ ਸਕੂਲ ਵਿੱਚ ਹਾਜਰ ਲੋੜਵੰਦ ਬੱਚਿਆਂ ਨੂੰ ਵਰਦੀਆਂ ਅਤੇ ਕਿਤਾਬਾਂ ਵੀ ਵੰਡੀਆਂ ਗਈਆਂ। ਇਸ ਮੌਕੇ ਲੈਕਚਰਾਰ ਅਸ਼ੋਕ ਨਾਗਪਾਲ, ਲੈਕਚਰਾਰ ਮੱਖਣ ਸਿੰਘ, ਰੀਨਾ ਸ਼ਰਮਾ, ਮਿਨਾਕਸ਼ੀ ਸ਼ਰਮਾ, ਕੁਲਦੀਪ ਸਿੰਘ, ਨਿਰਮਲ ਸਿੰਘ, ਕਮਲਜੀਤ ਕੌਰ, ਸਿਮਰਨਜੀਤ ਸਿੰਘ, ਰਾਜਵੰਤ ਕੌਰ, ਮਨਜੀਤ ਕੌਰ, ਮਨਪ੍ਰੀਤ ਕੌਰ ਜੂਨੀਅਰ ਸਹਾਇਕ, ਗੁਰਪ੍ਰੀਤ ਕੌਰ ਅਤੇ ਸੁਖਵਿੰਦਰ ਪਾਲ ਹਾਜ਼ਰ ਸਨ। ਅੰਤ ਵਿਚ ਸਕੂਲ ਇੰਚਾਰਜ ਨਿਰੰਜਨ ਸੂਖ਼ਮ ਨੇ ਇਸ ਵਿਸ਼ੇਸ਼ ਦਿਵਸ ਤੇ ਹਾਜਰ ਸਾਰੇ ਅਧਿਆਪਕਾਂ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ।

About Post Author

Share and Enjoy !

Shares

Leave a Reply

Your email address will not be published.