ਸੱਤਿਆ ਭਾਰਤੀ ਸਕੂਲ ਦੇ ਨੰਨੇ ਮੁੰਨੇ ਛੋਟੇ ਬੱਚਿਆਂ ਨੇ ਮਨਾਇਆ ਯੋਗ ਦਿਵਸ

Share and Enjoy !

Shares


– ਸਾਨੂੰ ਸਾਰਿਆਂ ਨੂੰ ਸਵੇਰੇ ਸ਼ਾਮ ਥੋੜਾ ਟਾਈਮ ਕੱਢ ਕੇ ਰੋਜ ਕਰਨਾ ਚਾਹੀਦਾ ਹੈ ਯੋਗਾ: ਮੈਡਮ ਏਕਤਾ ਅਤੇ ਲਵਜੀਤ ਕੌਰ
(ਹਰਪ੍ਰੀਤ ਸਿੰਘ ਕੈਲੇ) ਮਾਛੀਵਾੜਾ ਸਾਹਿਬ। 21 ਜੂਨ ਨੂੰ ਵਿਸ਼ਵ ਯੋਗ ਦਿਵਸ ਮਨਾਇਆ ਗਿਆ ਜਿੱਥੇ ਕਿ ਹਿੰਦੋਸਤਾਨ ਦੇ ਸਾਰੇ ਸਕੂਲਾਂ ਵਿੱਚ ਵੱਡੇ ਤੋਂ ਲੈ ਕੇ ਛੋਟੇ ਤਕ ਸਾਰਿਆਂ ਨੇ ਯੋਗ ਦਿਵਸ ਵਿੱਚ ਹਿੱਸਾ ਲਿਆ। ਉਥੇ ਹੀ ਪਿੰਡ ਰਾਮਗਡ ਸੱਤਿਆ ਭਾਰਤੀ ਸਕੂਲ ਦੇ ਨੰਨੇ ਮੁੰਨੇ ਛੋਟੇ ਮੁੰਡੇ ਕੁੜੀਆਂ ਨੇ ਆਨ ਲਾਈਨ ਯੋਗ ਕਰਕੇ ਬਾਕੀਆਂ ਨੂੰ ਵੀ ਪ੍ਰੇਰਿਤ ਕੀਤਾ, ਕਿ ਸਾਨੂੰ ਸਾਰਿਆਂ ਨੂੰ ਸਰੀਰ ਤੰਦਰੁਸਤ ਰੱਖਣ ਲਈ ਯੋਗ ਕਰਨਾ ਚਾਹੀਦਾ ਹੈ। ਜਿਸ ਨਾਲ ਸਾਡਾ ਸਰੀਰ ਤਾਂ ਠੀਕ ਰਹੇਗਾ ਹੀ ਉਥੇ ਹੀ ਡਾਕਟਰਾਂ ਅਤੇ ਦਵਾਈਆਂ ਤੋਂ ਵੀ ਰਾਹਤ ਮਿਲ ਸਕਦੀ ਹੈ। ਜਿਸ ਨਾਲ ਰੁਪਈਆਂ ਦੀ ਵੀ ਬੱਚਤ ਹੁੰਦੀ ਹੈ। ਇਸ ਨਾਲ ਮਾਨਸਿਕ ਤਣਾਅ ਵੀ ਦੂਰ ਰਹਿੰਦਾ ਹੈ। ਇਸ ਮੌਕੇ ਬੱਚਿਆਂ ਨੇ ਆਨਲਾਈਨ ਵੱਖ-ਵੱਖ ਤਰਾਂ ਦੇ ਆਸਣ ਵੀ ਕੀਤੇ। ਸਕੂਲ ਮੈਡਮ ਏਕਤਾ ਸ਼ਰਮਾ ਅਤੇ ਲਵਜੀਤ ਕੌਰ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਸਾਨੂੰ ਰੋਜ਼ ਸਵੇਰੇ ਸ਼ਾਮ ਥੋੜਾ ਟਾਈਮ ਕੱਢ ਕੇ ਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਮੈਡਮ ਪਰਮਿੰਦਰ ਕੌਰ,ਬਚਿੱਤਰ ਸਿੰਘ, ਮੈਡਮ ਨੂਰੀ , ਮੈਡਮ ਰਵਿੰਦਰ ਕੌਰ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.