
ਸਮਰਾਲਾ। ਸੀ. ਬੀ.ਐਸ. ਈ ਬੋਰਡ ਵੱਲੋਂ 12ਵੀਂ ਕਲਾਸ ਦੇ ਐਲਾਨੇ ਗਏ ਨਤੀਜੇ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਦੇ ਵਿਦਿਆਰਥੀ ਸੁਖਮਨਮੀਤ ਸਿੰਘ ਨੇ ਸੁਪਰ ਮੈਡੀਕਲ ਵਿੱਚ ਅੱਵਲ ਸਥਾਨ ਪ੍ਰਾਪਤ ਕੀਤਾ ਹੈ। ਜਿੱਥੇ ਨਾਨ-ਮੈਡੀਕਲ ਅਤੇ ਮੈਡੀਕਲ ਵਿੱਚੋਂ 94.2% ਪ੍ਰਾਪਤ ਕੀਤੇ। ਫਿਜੀਕਲ ਵਿੱਚੋਂ 98, ਕਮਿਸਟਰੀ ਵਿੱਚ 97, ਫਜਿਕਸ ਵਿੱਚ 96 ਅੰਕ ਹਾਸਲ ਕੀਤੇ। ਮੈਥ ਵਿੱਚ 95 ਅੰਕ ਹਾਸਲ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਸੁਖਮਨਮੀਤ ਨੇ 500 ਅੰਕਾਂ ਵਿੱਚੋ 471 ਅੰਕ ਹਾਸਲ ਕਰਕੇ ਸਕੂਲ ਅਤੇ ਇਲਾਕੇ ਦੇ ਮਾਣ ਵਿੱਚ ਵਾਧਾ ਕੀਤਾ ਅਤੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਸਕੂਲ ਅਧਿਆਪਕਾਂ ਨੂੰ ਦਿੱਤਾ, ਜਿਨਾਂ ਨੇ ਚੰਗੀ ਸੇਧ ਦਿੱਤੀ ਅਤੇ ਸਖਤ ਮਿਹਨਤ ਕਰਾਈ। ਨਾਲ ਹੀ ਉਸ ਨੇ ਦੱਸਿਆ ਕਿ ਇਸ ਸਫਲਤਾ ਪਿੱਛੇ ਉਸ ਦੇ ਮਾਤਾ ਅਮਰਜੀਤ ਕੌਰ ਅਤੇ ਪਿਤਾ ਚਮਕੌਰ ਸਿੰਘ ਦੀ ਸਲਾਹ ਅਤੇ ਹੌਸਲੇ ਦਾ ਸਭ ਤੋਂ ਵੱਡਾ ਹੱਥ ਹੈ।