
ਨਵਾਂਸਹਿਰ : ਸਥਾਨਕ ਬੀ.ਡੀ.ਸੀ ਬਲੱਡ ਸੈਂਟਰ ਵਿਖੇ ਪ੍ਰਸਿੱਧ ਗਾਇਕ ਸਵ: ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲੀਏ ਦੀ ਯਾਦ ਵਿੱਚ ਇਲਾਕੇ ਦੇ ਨੌਜਵਾਨਾਂ ਵਲੋਂ ਵਿਸ਼ਾਲ ਸਵੈ-ਇਛੱੁਕ ਖ਼ੂਨਦਾਨ ਕੈਂਪ ਦਾ ਉਤਸ਼ਾਹ ਦੇਖਣ ਯੋਗ ਸੀ।ਜਿਸ ਵਿੱਚ 75 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ ।ਵਰਨਣਯੋਗ ਹੈ ਕਿ ਇਸ ਕੈਂਪ ਦਾ ਆਜੋਜਿਨ ਬਲੱਡ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਆਪਣੇ ਮੋਢੀ ਸ਼੍ਰੀ ਅਨਮੋਲਪ੍ਰੀਤ (ਮਹਿੰਦੀਪੁਰ ) ਦੀ ਪ੍ਰੇਰਣਾ ਨਾਲ ਕੀਤਾ ਗਿਆ।ਇਸ ਕੈਂਪ ਦਾ ਉਦਘਾਟਨ ਸ਼੍ਰੀ ਲਲਿਤ ਮੋਹਨ ਪਾਠਕ ਬੱਲੂ (ਹਲਕਾ ਇੰਚਾਰਜ ਆਮ ਆਦਮੀ ਪਾਰਟੀ) ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ।ਇਸ ਮੌਕੇ ਤੇ ਉਹਨਾਂ ਨੌਜਵਾਨਾਂ ਨੂੰ ਇਸ ਸਮਾਜ ਸੇਵੀ ਕਾਰਜ ਲਈ ਇਲਾਕੇ ਦੀ ਪ੍ਰਸਿੱਧ ਸੰਸਥਾ ਬੀ.ਡੀ.ਸੀ ਨਵਾਂਸ਼ਹਿਰ ਰਾਹੀਂ ਖ਼ੂਨਦਾਨ ਕਰਨ ਤੇ ਪ੍ਰਸੰਸਾ ਕੀਤੀ।ਉਹਨਾਂ ਕਿਹਾ ਕਿ ਖ਼ੂਨਦਾਨ ਨਾਲ ਕੀਮਤੀ ਜਾਨਾਂ ਬਚਦੀਆਂ ਹਨ ਅਤੇ ਇਸ ਸੇਵਾ ਨੂੰ ਜਾਰੀ ਰੱਖਣਾ ਚਾਹੀਦਾ ਹੈ।ਉਹਨਾਂ ਖ਼ੂਨਦਾਨੀਆਂ ਦੇ ਬੈਜ ਲਗਾਕੇ ਸਨਮਾਨਿਤ ਕੀਤਾ।ਕੈਂਪ ਦੀ ਤਕਨੀਕੀ ਦੇਖ-ਰੇਖ ਡਾ. ਅਜੇ ਬੱਗਾ (ਬੀ.ਟੀ.ਓ), ਡਾ. ਦਿਆਲ ਸਰੂਪ (ਬੀ.ਟੀ.ਓ) ਵਲੋਂ ਕੀਤੀ ਗਈ।ਕੈਂਪ ਵਿੱਚ ਬੀ.ਡੀ.ਸੀ. ਵਲੋਂ ਸ਼੍ਰੀ ਜਸਪਾਲ ਸਿੰਘ ਗਿੱਦਾ (ਸਕੱਤਰ), ਸ਼੍ਰੀ ਜੋਗਾ ਸਿੰਘ ਸਾਧੜਾ (ਅਡਵਾਈਜਰ) ਨੇ ਸ਼ਿਰਕਤ ਕੀਤੀ।ਕੈਂਪ ਵਿੱਚ ਯੂਥ ਦੇ ਉਤਸ਼ਾਹ ਨੂੰ ਦੇਖ ਕੇ ਬੀ.ਡੀ.ਸੀ. ਬਲੱਡ ਸੈਂਟਰ ਦੇ ਸਕੱਤਰ ਸ਼੍ਰੀ ਜੇ.ਐਸ.ਗਿੱਦਾ ਜੀ ਨੇ ਕੈਂਪ ਦੇ ਪ੍ਰਬੰਧਕਾਂ ਦਾ ਸੰਸਥਾ ਵਲੋਂ ਧੰਨਵਾਦ ਕਰਦੇ ਹੋਏ ਆਖਿਆ ਕਿ ਇਹ ਸੰਸਥਾ ਲੋੜਵੰਦਾ ਤੇ ਖ਼ੂਨਦਾਨੀਆਂ ਵਿਚਕਾਰ ਕੜੀ ਦਾ ਕੰਮ ਕਰਦੀ ਹੋਈ 24 ਘੰਟੇ ਸੇਵਾਵਾਂ ਦੇ ਰਹੀ ਹੈ।ਹਰ ਤੰਦਰੁਸਤ ਵਿਅਕਤੀ ਡਾਕਟਰੀ ਪ੍ਰਵਾਨਗੀ ਨਾਲ ਕੀਮਤੀ ਜਾਨਾਂ ਬਚਾਉਣ ਦੀ ਵੱਡਮੁੱਲੀ ਸੇਵਾ ਵਿੱਚ ਹਰ ਤਿੰਨ ਮਹੀਨੇ ਬਾਅਦ ਆਪਣਾ ਹਿੱਸਾ ਪਾ ਸਕਦਾ ਹੈ।ਇਸ ਕੈਂਪ ਨੂੰ ਸਫਲ ਬਨਾਉਣ ਲਈ ਸ਼੍ਰੀ ਰਨਬੀਰ ਸਿੰਘ, ਵਿਸ਼ਾਲ ਵਿਜ, ਸ਼ੁਭਾਸ਼, ਦਵਿੰਦਰ, ਨਿੱਕਾ (ਸਟਾਰ ਮੋਟਰ), ਰਾਜ ਛੋਕਰ (ਰਾਜ ਕਾਰ ਵਾਸ਼), ਕਪਿਲ ਕਿ੍ਰਪਾਲ, ਹਰਸ਼ ਕੁਮਾਰ, ਗੁਰਿੰਦਰ ਸੇਠੀ, ਗੁਰ ਇਕਬਾਲ ਸਿੰਘ, ਜਗਜੀਤ ਸਿੰਘ, ਭੁਪਿੰਦਰ ਰਾਣਾ (ਗੜਸ਼ੰਕਰ), ਜਸਬੀਰ ਸਿੰਘ (ਬਹਿਲੂਰ ਕਲਾਂ), ਪਵਨ ਅਰੋੜਾ, ਰਿਤੇਸ਼ ਬਜਾਜ, ਮਨੀਸ਼ ਸ਼ਰਮਾ, ਅਕਸ਼ੇ, ਰਜਤ, ਕਾਰਤਿਕ, ਸੁਰੇਸ਼ ਚੌਧਰੀ, ਦੀਪਕ ਪਾਠਕ ਅਤੇ ਬੋਬੀ ਦਾ ਵਿਸ਼ੇਸ਼ ਯੋਗਦਾਨ ਰਿਹਾ।ਬਲੱਡ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਕੈਂਪ ਦੇ ਚੀਫ ਗੈਸਟ ਸ਼੍ਰੀ ਲਲਿਤ ਮੋਹਨ ਪਾਠਕ ਬੱਲੂ (ਹਲਕਾ ਇੰਚਾਰਜ ਆਮ ਆਦਮੀ ਪਾਰਟੀ) ਜੀ ਦਾ ਧੰਨਵਾਦ ਕੀਤਾ ਗਿਆ।