ਸਮਰਾਲਾ ਪੁਲਿਸ ਵੱਲੋਂ ਚੋਰੀ ਕੀਤੇ ਗਏ 3 ਮੋਟਰਸਾਇਕਲ, ਫੋਨ ਅਤੇ ਟਾਇਰ ਰਿੰਮਾਂ ਸਮੇਤ ਸਮੇਤ ਵਿਅਕਤੀ ਕੀਤਾ ਕਾਬੂ

Share and Enjoy !

Shares


ਸਮਰਾਲਾ : ਸਮਰਾਲਾ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਚੋਰਾਂ ਦੇ ਖਿਲਾਫ ਸਪੈਸ਼ਿਲ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਸਮਰਾਲਾ ਪੁਲਿਸ ਵੱਲੋਂ ਦਿਨ ਰਾਤ ਮਿਹਨਤ ਕਰਕੇ ਇੱਕ ਵਿਅਕਤੀ ਨੂੰ 3 ਮੋਟਰਸਾਇਕਲ, ਫੋਨ ਅਤੇ ਟਾਇਰ ਰਿੰਮਾਂ ਸਮੇਤ ਚੋਰੀ ਦੇ ਸਮਾਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਿਸ ਕੋਲ ਸਮੇਤ ਚੋਰੀ ਕੀਤਾ ਗਿਆ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਜ਼ਿਲਾ ਖੰਨਾ ਦੇ ਐਸ.ਐਸ.ਪੀ. ਸ੍ਰੀ ਰਵੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਹਰਵਿੰਦਰ ਸਿੰਘ ਖਹਿਰਾ ਡੀ.ਐਸ.ਪੀ. ਸਮਰਾਲਾ ਅਤੇ ਥਾਣਾ ਮੁਖੀ ਭਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਥਾਣੇਦਾਰ ਬਲਦੇਵ ਰਾਜ ਸਮੇਤ ਪੁਲਿਸ ਪਾਰਟੀ ਦੇ ਬਾਏ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿਚ ਸੂਆ ਪੁਲੀ ਨੇੜੇ ਆਈ.ਟੀ.ਆਈ. ਸਮਰਾਲਾ ਮੌਜੂਦ ਸੀ ਤਾਂ ਇੰਦਰਜੀਤ ਸਿੰਘ ਪੁੱਤਰ ਜੈ ਸਿੰਘ ਵਾਸੀ ਪਿੰਡ ਲੱਲ ਕਲਾਂ ਨੇ ਪੁਲਿਸ ਕੋਲ ਬਿਆਨ ਦਰਜ਼ ਕਰਵਾਇਆ ਕਿ ਉਹਨਾਂ ਦੀ ਲੜਕੀ ਇੰਗਲਿਸ਼ ਸਪੀਕਿੰਗ ਦਾ ਕੋਰਸ ਕਰਕੇ ਘਰ ਨੂੰ ਆ ਰਹੀ ਸੀ ਤਾਂ ਜਦੋਂ ਉਹ ਸਮਰਾਲਾ ਤੋਂ ਬੱਸ ਚੜ ਕੇ ਪਿੰਡ ਲੱਲ ਕਲਾਂ ਕੋਲ ਉੱਤਰ ਕੇ ਪੈਦਲ ਘਰ ਨੂੰ ਆ ਰਹੀ ਸੀ ਤਾਂ ਕੋਈ ਮੋਨਾ ਨੌਜਵਾਨ ਮੋਟਰਸਾਇਕਲ ਪਰ ਉਸਦਾ ਫੋਨ ਖੋਹ ਕੇ ਮੋਟਰਸਾਇਕਲ ਭਜਾ ਕੇ ਲੈ ਗਿਆ। ਜਿਸ ਦੀ ਮੁਦਈ ਮੁਕੱਦਮਾ ਵੱਲੋਂ ਕਾਫੀ ਸਮਾਂ ਭਾਲ ਕਰਨ ਤੇ ਪਤਾ ਲੱਗਾ ਕਿ ਉਸ ਦੀ ਲੜਕੀ ਦਾ ਫੋਨ ਮਨਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਲੱਲ ਕਲਾਂ ਨੇ ਖੋਹ ਕੀਤਾ ਹੈ ਅਤੇ ਉਹਨਾਂ ਨੂੰ ਇਹ ਵੀ ਪਤਾ ਲੱਗਾ ਕਿ ਕਥਿਤ ਦੋਸ਼ੀ ਮਨਦੀਪ ਸਿੰਘ ਉਕਤ ਨੇ ਵਰਿਦਰ ਸਿੰਘ ਦੀ ਦੁਕਾਨ ਦੇ ਸਾਹਮਣੇ ਖੜੀ ਗੱਡੀ ਦੇ ਟਾਇਰ ਵੀ ਖੋਲੇ ਹਨ। ਜਿਸ ਤੇ ਮੁਕੱਦਮਾ ਥਾਣਾ ਸਮਰਾਲਾ ਦਰਜ਼ ਕੀਤਾ ਗਿਆ ਸੀ। ਦੌਰਾਨੇ ਤਫਤੀਸ਼ ਮਨਦੀਪ ਸਿੰਘ ਉਕਤ ਨੂੰ ਮਕੱਦਮਾ ਵਿਚ ਗਿ੍ਰਫਤਾਰ ਕੀਤਾ ਗਿਆ ਹੈ ਜਿਸ ਦੇ ਕਬਜ਼ੇ ਵਿਚੋਂ 3 ਮੋਬਾਇਲ ਫੋਨ, ਚਾਰ ਟਾਇਰ ਸਮੇਤ ਰਿੰਮ, 3 ਮੋਟਰਸਾਇਕਲ ਪਲੈਟੀਨਾ ਮਾਰਕਾ ਹੋਂਡਾ, ਸੀ.ਡੀ. ਡੀਲਕਸ ਅਤੇ ਹੀਰੋ ਮਾਰਕਾ ਸੀ.ਟੀ. ਡੀਲਕਸ ਬਰਾਮਦ ਕੀਤੇ ਗਏ ਹਨ। ਮੁਕੱਦਮਾ ਤੀ ਤਫਤੀਸ਼ ਜਾਰੀ ਹੈ।

About Post Author

Share and Enjoy !

Shares

Leave a Reply

Your email address will not be published.