
(ਤਰਸੇਮ ਦੀਵਾਨਾ) ਹੁਸ਼ਿਆਰਪੁਰ। ਜਰੂਰਤਮੰਦ ਲੋਕਾਂ ਨੂੰ ਘਰ ਬਣਾ ਕੇ ਦੇਣ ਵਾਲੀ ਸੰਸਥਾ ਹੋਮ ਫਾਰ ਹੋਮਲੈਂਸ ਦੇ ਫਾਊਡਰ ਚੇਅਰਮੈਨ ਵਰਿੰਦਰ ਸਿੰਘ ਪਰਹਾਰ ਨੂੰ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਆਪਣੇ ਸਵ. ਪਿਤਾ ਸ. ਅਜਵਿੰਦਰ ਸਿੰਘ ਦੀ ਯਾਦ ਵਿਚ ਸਵਾ ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ। ਆਰਥਿਕ ਯੋਗਦਾਨ ਦੇਣ ਸਮੇਂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਹੋਮ ਫਾਰ ਹੋਮਲੈਂਸ ਵੱਲੋਂ ਸਮਾਜ ਦੀ ਕੀਤੀ ਜਾ ਰਹੀ ਸੇਵਾ ਪ੍ਰਸ਼ੰਸ਼ਾਯੋਗ ਹੈ ਜਿਸ ਰਾਹੀਂ ਜਰੂਰਤਮੰਦ ਲੋਕਾਂ ਤੱਕ ਮਦਦ ਪਹੁੰਚ ਰਹੀ ਹੈ ਤੇ ਮੇਰੇ ਪਿਤਾ ਸ. ਅਜਵਿੰਦਰ ਸਿੰਘ ਵੱਲੋਂ ਵੀ ਹਮੇਸ਼ਾ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਲਈ ਹੱਥ ਅੱਗੇ ਵਧਾਇਆ ਜਾਂਦਾ ਰਿਹਾ ਹੈ ਤੇ ਹੁਣ ਉਨਾਂ ਦੀ ਸੋਚ ਮੁਤਾਬਿਕ ਸੇਵਾ ਕਰਕੇ ਸਾਡੇ ਮਨ ਨੂੰ ਸ਼ਾਂਤੀ ਮਿਲ ਰਹੀ ਹੈ। ਇਸ ਸਮੇਂ ਵਰਿੰਦਰ ਸਿੰਘ ਪਰਹਾਰ ਨੇ ਕਿਹਾ ਕਿ ਸੁਸਾਇਟੀ ਵੱਲੋਂ ਕੀਤੀ ਗਈ ਆਰਥਿਕ ਮਦਦ ਪਿੰਡ ਅੱਜੋਵਾਲ ਵਿਖੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਨਿਰਮਾਣ ਕਾਰਜ ਵਿਚ ਖਰਚ ਕੀਤੀ ਜਾਵੇਗੀ। ਵਰਿੰਦਰ ਪਰਹਾਰ ਨੇ ਕਿਹਾ ਕਿ ਸਵ. ਸ. ਅਜਵਿੰਦਰ ਸਿੰਘ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ ਲੇਕਿਨ ਉਨਾਂ ਦੀ ਸੋਚ ਨੂੰ ਪਰਿਵਾਰ ਵੱਲੋਂ ਅੱਗੇ ਵਧਾਇਆ ਜਾ ਰਿਹਾ ਹੈ, ਪਰਹਾਰ ਵੱਲੋਂ ਇਸ ਮੌਕੇ ਗੁਰਪ੍ਰੀਤ ਸਿੰਘ ਦਾ ਆਰਥਿਕ ਮਦਦ ਦੇਣ ਲਈ ਧੰਨਵਾਦ ਕੀਤਾ ਗਿਆ।