ਇੰਡੀਅਨ ਕੌਂਸਲ ਆਫ ਸੋਸਲ ਵੈਲਫੇਅਰ ਚੰਡੀਗੜ ਵੱਲੋਂ ਬਸੀ ਖਵਾਜੂ ’ਚ ਨਵੇਂ ਸੈਂਟਰ ਦਾ ਸਚਦੇਵਾ ਨੇ ਕੀਤਾ ਉਦਘਾਟਨ

Share and Enjoy !

Shares

– ਲੋੜਵੰਦ ਮਹਿਲਾਵਾਂ ਨੂੰ ਮੁਫਤ ਕਰਵਾਏ ਜਾਣਗੇ ਹੇਅਰ ਅਤੇ ਸਕਿਨ ਕੇਅਰ ਦੇ ਕੋਰਸ

(ਤਰਸੇਮ ਦੀਵਾਨਾ) ਹੁਸ਼ਿਆਰਪੁਰ। ਸਮਾਜ ਦੀਆਂ ਗ਼ਰੀਬ ਤੇ ਲੋੜਵੰਦ ਬੱਚੀਆਂ ਅਤੇ ਮਹਿਲਾਵਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਆਤਮ ਨਿਰਭਰ ਬਣਾਉਣ ਵਾਸਤੇ ਇੰਡੀਅਨ ਕੌਂਸਲ ਆਫ਼ ਸੋਸ਼ਲ ਵੈੱਲਫ਼ੇਅਰ ਚੰਡੀਗੜ ਵੱਲੋਂ ਬਸੀ ਖਵਾਜੂ ਹੁਸ਼ਿਆਰਪੁਰ ਵਿਖੇ ਪ੍ਰਸਿੱਧ ਸਮਾਜ ਸੇਵੀ ਪਰਮਜੀਤ ਸਿੰਘ ਸਚਦੇਵਾ ਵੱਲੋਂ ਮੁਫਤ ਵਿੱਚ ਮੁਹੱਈਆ ਕਰਵਾਈ ਗਈ ਇਮਾਰਤ ਵਿੱਚ ਮੁਫਤ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਸਮਾਰੋਹ ਕਰਵਾਇਆ ਗਿਆ। ਹੁਸ਼ਿਆਰਪੁਰ ਦੀ ਪ੍ਰਸਿੱਧ ਸਮਾਜ ਸੇਵੀ ਡੌਲੀ ਚੀਮਾ ਪ੍ਰੋਜੈਕਟ ਇੰਚਾਰਜ ਦੀ ਦੇਖ ਰੇਖ ਹੇਠ ਚਲਾਏ ਜਾ ਰਹੇ ਇਸ ਸੈਂਟਰ ਦੇ ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋਂ ਉੱਘੇ ਬਿਜਨੈੱਸਮੈਨ ਅਤੇ ਸਮਾਜ ਸੇਵੀ ਪਰਮਜੀਤ ਸਿੰਘ ਸਚਦੇਵਾ ਤੇ ਉਨਾਂ ਦੀ ਧਰਮ ਪਤਨੀ ਡਿੰਪੀ ਸਚਦੇਵਾ ਜਦਕਿ ਵਿਸ਼ੇਸ਼ ਮਹਿਮਾਨ ਵੱਜੋਂ ਇੰਡੀਅਨ ਕੌਂਸਲ ਆਫ ਸੋਸਲ ਵੈਲਫੇਅਰ ਚੰਡੀਗੜ ਦੇ ਵਾਈਸ ਪ੍ਰੈਜ਼ੀਡੈਂਟ ਸ੍ਰੀਮਤੀ ਸਤਵੰਤ ਬੋਪਾਰਾਏ, ਮਿਸਟਰ ਰਵੀ ਚੌਧਰੀ ਜਨਰਲ ਸਕੱਤਰ ਅਤੇ ਮਿਸਿਜ ਮਨਜੀਤ ਅਹਲੂਵਾਲੀਆ ਸਲਾਹਕਾਰ, ਪ੍ਰੋ. ਬਹਾਦਰ ਸਿੰਘ ਸੁਨੇਤ ਨੇ ਸ਼ਿਰਕਤ ਕੀਤੀ। ਪ੍ਰਾਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਇੰਚਾਰਜ ਦਾਦੀ ਚੀਮਾ ਅਤੇ ਟੀਮ ਮੈਂਬਰ ਜਸਵੀਨ ਆਹਲੂਵਾਲੀਆ ਤੇ ਨਜਮ ਰਿਆੜ ਨੇ ਦੱਸਿਆ ਕਿ ਇਹ ਸੈਂਟਰ ਸਮਾਜ ਦੀਆਂ ਲੋੜਵੰਦ ਮਹਿਲਾਵਾਂ ਅਤੇ ਬੱਚੀਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਬਿਲਕੁਲ ਮੁਫ਼ਤ ਸਕਿਨ ਕੇਅਰ ਅਤੇ ਵਾਲਾਂ ਦੀ ਦੇਖਭਾਲ ਦੇ ਕੋਰਸ ਉਪਲੱਬਧ ਕਰਵਾਉਂਦਾ ਹੈ। ਇਕ ਸਮੇਂ 25 ਬੱਚੀਆਂ ਸਿੱਖਿਆ ਹਾਸਿਲ ਕਰ ਰਹੀਆਂ ਹਨ ਅਤੇ ਕੋਰਸ ਮੁਕੰਮਲ ਕਰਨ ਉਪਰੰਤ ਉਨਾਂ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ ਜਿਸ ਦੇ ਆਧਾਰ ਤੇ ਆਪਣਾ ਰੁਜਗਾਰ ਪ੍ਰਾਪਤ ਕਰਨ ਦੇ ਕਾਬਲ ਹੋ ਸਕਣਗੀਆਂ।

About Post Author

Share and Enjoy !

Shares

Leave a Reply

Your email address will not be published.