ਸਾਹਿਤ ਸੱਥ ਵੱਲੋਂ ਡਾਕਟਰ ਮੋਨੋਜੀਤ ਦਾ ਵਿਅੰਗ ਨਾਵਲ ‘ਇਕ ਨਾਲ ਇਕ ਫਰੀ’ ਰਿਲੀਜ਼

Share and Enjoy !

Shares


(ਸ਼ਮਿੰਦਰਪਾਲ/ਪੂਜਾ) ਸ੍ਰੀ ਮੁਕਤਸਰ ਸਾਹਿਬ। ਡਾਕਟਰ ਮੋਨੋਜੀਤ ਦਾ ਵਿਅੰਗ ਨਾਵਲ ‘ਇਕ ਨਾਲ ਇਕ ਫਰੀ’ ਨੰੂ ‘ਸਾਹਿਤਕ ਸੱਥ’ ਵੱਲੋਂ ਡਾ. ਪਰਮਜੀਤ ਸਿੰਘ ਢੀਂਗਰਾ, ਸ਼ਾਇਰਾ ਭੁਪਿੰਦਰ ਕੌਰ ਪ੍ਰੀਤ, ਪ੍ਰੋ. ਗੁਰਪ੍ਰੀਤ ਸੰਗਰਾਣਾ, ਕਹਾਣੀਕਾਰ ਗੁਰਸੇਵਕ ਸਿੰਘ ਪ੍ਰੀਤ, ਨਾਵਲਕਾਰ ਗੁਰਜੀਤ ਐਮੀ, ਐਡਵੋਕੇਟ ਗੁਰਲਾਲ ਸਿੰਘ ਹੋਰਾਂ ਨੇ ਰਿਲੀਜ਼ ਕੀਤਾ। ਇਸ ਮੌਕੇ ਉਘੇ ਪੰਜਾਬੀ ਆਲੋਚਕ ਡਾ. ਢੀਂਗਰਾ ਨੇ ਪੰਜਾਬੀ ਦੇ ਵਿਅੰਗ ਨਾਵਲਾਂ ’ਤੇ ਚਰਚਾ ਕਰਦਿਆਂ ਕਿਹਾ ਕਿ ਡਾਕਟਰ ਮੋਨੋਜੀਤ ਪੰਜਾਬੀ ਦਾ ਉਘਾ ਵਿਅੰਗਕਾਰ ਹੈ। ਉਸਦੀ ਲੇਖਣੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਸ ਕੋਲ ਵਿਅੰਗ ਦੀ ਸਮਰੱਥ ਭਾਸ਼ਾ ਹੈ। ਉਹ ਆਪਦੇ ਪਾਤਰਾਂ, ਸਥਿਤੀਆਂ ਤੇ ਸਰੋਕਾਰਾਂ ਨੰੂ ਜਦੋਂ ਵਿਅੰਗ ਦਾ ਨਿਸ਼ਾਨਾ ਬਣਾਉਂਦਾ ਹੈ ਤਾਂ ਭਾਸ਼ਾ ਦੇ ਕਈ ਸਬਦਾਂ ਨੰੂ ਤੋੜ ਕੇ ਨਵੇਂ ਅਰਥ ਦਿੰਦਾ ਹੈ। ਇਸ ਮੌਕੇ ਪ੍ਰੋ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪੰਜਾਬੀ ਵਿਅੰਗ ਨਾਵਲਾਂ ’ਤੇ ਖੋਜ ਪੱਤਰ ਤਿਆਰ ਕਰ ਰਹੇ ਹਨ ਜਿਸ ਵਿੱਚ ਕਈ ਨਵੇਂ ਤੱਥ ਸਾਹਮਣੇ ਆ ਰਹੇ ਹਨ। ਹਾਜ਼ਰੀਨ ਨੇ ਡਾਕਟਰ ਮੋਲੋਜੀਤ ਨੰੂ ਨਾਵਲ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਡਾ. ਢੀਂਗਰਾ ਨੇ ਤਾਜ਼ਾ ਵਿਅੰਗ ‘ਨੱਕ ਦਾ ਨੱਕ ਵੱਢਣਾ’ ਵੀ ਸੁਣਾਇਆ।

About Post Author

Share and Enjoy !

Shares

Leave a Reply

Your email address will not be published.