
ਨਵਾਂਸ਼ਹਿਰ:(ਸੰਜੀਵ ਕੁਮਾਰ ਬੌਬੀ)ਜਿਲ੍ਹਾ ਪ੍ਰਸ਼ਾਸ਼ਨ ਦੀ ਅਗਵਾਈ ਵਿਚ ਦਫ਼ਤਰ ਜਿਲ੍ਹਾ ਸਮਾਜਿਕ
ਅਫ਼ਸਰ ਸ਼ਹੀਦ ਭਗਤ ਸਿੰਘ
ਨਗਰ ਵਲੋਂ 60 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਲਈ “ਸਾਡੇ ਬਜ਼ੁਰਗ ਸਾਡਾ ਮਾਣ” ਵਿਸ਼ੇ ਦੇ ਤਹਿਤ ਜ਼ਿਲ੍ਹਾ ਪੱਧਰੀ ਹੈਲਥ ਚੈਕਅੱਪ ਕੈਂਪ ਲਗਾਇਆ ਗਿਆ, ਇਸ ਕੈਂਪ ਵਿੱਚ 300 ਤੋਂ ਵੱਧ ਬਜੁਰਗਾਂ ਦਾ ਹੈਲਥ ਚੈਕਅਪ ਕੀਤਾ ਗਿਆ ਅਤੇ ਲੋੜ ਅਨੁਸਾਰ ਦਵਾਈਆਂ ਦੀ ਵੰਡ ਕੀਤੀ ਗਈ, ਬਜੁਰਗਾਂ ਦੀ ਨਜ਼ਰ ਚੈਕ ਕਰਨ ਦੇ ਉਪਰੰਤ ਸਿਹਤ ਵਿਭਾਗ ਵੱਲੋਂ, ਉਨ੍ਹਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਦੀ ਵੰਡ ਕੀਤੀ ਗਈ ਅਤੇ ਕੈਟਾਰੈਕਟ ਸਰਜਰੀ ਨਾਲ਼ ਸਬੰਧਤ ਕੇਸਾਂ ਦੀ ਰਜਿਸਟ੍ਰੇਸ਼ਨ ਸੰਬੰਧੀ ਕਾਰਵਾਈ ਕੀਤੀ ਗਈ।ਇਸ ਜਿਲ੍ਹਾ ਪੱਧਰੀ ਸਮਾਰੋਹ ਵਿਚ ਸ਼੍ਰੀ ਸਤਨਾਮ ਸਿੰਘ ਜਲਵਾਹਾ,ਚੇਅਰਮੈਨ ਇੰਪਰੂਵ ਮੈਂਟ ਟਰੱਸਟ ਸ਼ਹੀਦ ਭਗਤ ਸਿੰਘ ਨਗਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੋਏ।
ਇਸ ਕੈਂਪ ਵਿਚ ਅਲਿਮਕੋ ਸੰਸਥਾ ਵਲੋਂ ਅਸੈਸਮੈਂਟ ਕੈਂਪ ਵੀ ਲਗਾਇਆ ਗਿਆ ਤੇ ਲਗਭਗ 70 ਵਿਅਕਤੀਆਂ ਨੂੰ, ਵ੍ਹੀਲ ਚੇਅਰ, ਗਰਦਨ ਵਾਲ਼ਾ ਕਾਲਰ, ਕਮਰ ਤੇ ਲਾਉਣ ਵਾਲ਼ੀ ਬੈਲਟ ਅਤੇ ਛੜੀ ਮੁਫ਼ਤ ਵਿੱਚ ਦਿੱਤੀ ਗਈ, ਜਿਨ੍ਹਾਂ ਬਜੁਰਗਾਂ ਨੂੰ ਸ਼ਰੀਰਕ ਤੌਰ ਤੇ ਫੀਜਿਓ ਥੇਰੇਪੀ ਦੀ ਜਰੂਰਤ ਸੀ ਉਨ੍ਹਾਂ ਕੇਸਾਂ ਵਿਚ ਇਹ ਸੇਵਾਵਾਂ ਦਿੱਤੀਆਂ ਗਈਆਂ।
ਇੰਟਰ ਜੇਨਰੇਸ਼ਨਲ ਬਾਊਂਡਿੰਗ ਗਤੀਵਿਧੀਆਂ ਦੇ ਤਹਿਤ 10 ਸਕੂਲਾਂ ਦੇ 100 ਤੋਂ ਵੱਧ ਬੱਚਿਆਂ ਵੱਲੋਂ, ਪੇਂਟਿੰਗ ਮੁਕਾਬਲੇ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਮਾਣ ਸਨਮਾਣ ਦੇਣ ਸਬੰਧੀ ਭਾਸ਼ਣ ਮੁਕਾਬਲੇ ਵਿਚ ਹਿੱਸਾ ਲਿਆ ਗਿਆ।
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ
ਸ਼ਹੀਦ ਭਗਤ ਸਿੰਘ ਦੇ ਨੁਮਾਇੰਦਿਆ ਵੱਲੋਂ ਇਸ ਮੋਕੇ ਤੇ ਆਮ ਨਾਗਰਿਕਾਂ ਨੂੰ “ਸੀਨੀਅਰ ਸਿਟੀਜਨ ਐਕਟ 2007 ਸਬੰਧੀ ਜਾਣਕਾਰੀ ਦਿੱਤੀ ਗਈ।
ਜਿਲ੍ਹਾ ਮੈਨੇਜਰ ਲੀਡ ਬੈਂਕ ਵੱਲੋਂ ਆਏ ਪ੍ਰਤੀਨਿਧੀ ਵਲੋਂ ਬਜੁਰਗਾਂ ਨੂੰ “ਆਨ ਲਾਈਨ ” ਵਿੱਤੀ ਲੈਣ ਦੇਣ ਕਰਨ ਸਮੇਂ ਫਰਾਡ ਤੋਂ ਬਚਣ ਸਬੰਧੀ ਜਾਣਕਾਰੀ ਦਿੱਤੀ ਗਈ।
ਸਮਾਰੋਹ ਵਿਚ ਸ਼ਾਮਿਲ ਹੋਏ ਬੱਚਿਆਂ ਅਤੇ ਹੋਰ ਹਾਜ਼ਰ ਆਏ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ” ਇਕ ਪੌਦਾ ਮਾਂ ਦੇ ਨਾਮ” ਵਿਸ਼ੇਸ ਮੁਹਿੰਮ ਦੇ ਤਹਿਤ ਪੌਦਿਆਂ ਦੀ ਵੰਡ ਕੀਤੀ ਗਈ।
ਇਸ ਸਮਾਰੋਹ ਵਿਚ ਜਿਲ੍ਹਾ ਸੁਵਿਧਾ ਕੇਂਦਰ ਵਲੋਂ ਲੋਕਾਂ ਨੂੰ ਵੱਖ ਵੱਖ ਪੈਨਸ਼ਨ ਸਕੀਮਾਂ ਅਤੇ ਹੋਰ ਸੁਵਿਧਾਵਾਂ ਦੇਣ ਲਈ ਆਪਣਾ ਕਾਉੰਟਰ ਲਗਾਇਆ ਗਿਆ ਅਤੇ ਲੋਕਾਂ ਨੂੰ ਜਾਣਕਾਰੀ
ਦਿੱਤੀ ਗਈ।
ਇਸ ਜਿਲ੍ਹਾ ਪੱਧਰੀ ਕੈਂਪ ਵਿੱਚ ਡਿਪਟੀ ਜਿਲ੍ਹਾ ਸਿੱਖਿਆ ਅਫ਼ਸਰ, ਦਫ਼ਤਰ ਜਿਲ੍ਹਾ ਸਮਜਿਕ ਸੁਰੱਖਿਆ ਅਫ਼ਸਰ ਸੁਰਜੀਤ ਕੁਮਾਰ ਸੁਪਰਡੇਂਟ ਗ੍ਰੇਡ -2 ਹਾਜ਼ਰ ਸਨ।ਪ੍ਰੋਗਰਾਮ ਵਿਚ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਵੱਲੋਂ, ਵੱਖ ਵੱਖ ਸਕੂਲਾਂ ਦੇ ਅਧਿਆਪਕ ਅਤੇ ਗ੍ਰਾਮ ਪੰਚਾਇਤਾਂ ਦੇ ਮੈਂਬਰ ਵੀ ਹਾਜ਼ਰ
ਰਹੇ।