ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 106ਵਾਂ ਦਿਨ ਪਿੰਡ ਛਾਪਾ ਨੇ ਭਰੀ ਹਾਜ਼ਰੀ

Share and Enjoy !

Shares

– ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਮੈਦਾਨ ‘ਚ ਆ ਕੇ ਸੰਘਰਸ਼ ਕਰਨਾ ਪਊਗਾ : ਦੇਵ ਸਰਾਭਾ
(ਤਰਸੇਮ ਦੀਵਾਨਾ) ਹੁਸਿਆਰਪੁਰ।
ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡਤਾਲ ਦੇ 106ਵਾਂ ਦਿਨ ਪੂਰਾ ਹੋਇਆ। ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ‘ਚ ਅੱਜ ਗੁਰਦੁਆਰਾ ਕਾਲਾ ਮਾਲਾ ਸਾਹਿਬ ਪਿੰਡ ਛਾਪਾ ਤੋਂ ਮੁਖਤਿਆਰ ਸਿੰਘ ਛਾਪਾ, ਡਾ ਅਜਾਇਬ ਸਿੰਘ ਛਾਪਾ, ਬਲਦੇਵ ਸਿੰਘ ਛਾਪਾ,ਕੁਲਦੀਪ ਸਿੰਘ ਛਾਪਾ, ਢਾਡੀ ਕਰਨੈਲ ਸਿੰਘ ਛਾਪਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡਤਾਲ ਤੇ ਬੈਠੇ ।ਮੋਰਚੇ ‘ਚ ਪੱਤਰਕਾਰਾਂ ਦੇ ਸਨਮੁੱਖ ਹੁੰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਿੱਖ ਕੌਮ ਲਈ ਜੂਨ 84 ਕਦੇ ਵੀ ਨਹੀਂ ਭੁੱਲਣੀ ।ਜਿਵੇਂ 1ਜੂਨ ਤੋਂ 7 ਜੂਨ ਤਕ ਜੋ ਸਰਕਾਰਾਂ ਨੇ ਗੁਰਧਾਮਾਂ ਤੇ ਟੈਂਕ, ਤੋਪਾਂ, ਗੋਲਿਆਂ ਦੇ ਨਾਲ ਹਮਲਾ ਕਰ ਕੇ ਢਹਿ ਢੇਰੀ ਕੀਤਾ ਉਹ ਸਾਰੀ ਜ਼ਿੰਦਗੀ ਸਿੱਖਾਂ ਦੇ ਦਿਲੋ ਦਿਮਾਗ ਤੇ ਅੱਲੇ ਜ਼ਖ਼ਮ ਵਾਂਗ ਰੜਕਦੇ ਰਹਿਣਗੇ । ਸ੍ਰੀ ਅਕਾਲ ਤਖ਼ਤ ਅੰਮਿ੍ਰਤਸਰ ਤੇ ਜਦੋਂ ਫੌਜਾਂ ਨੇ ਘੇਰਾਬੰਦੀ ਕੀਤੀ ਤਾਂ ਕੁਰਸੀ ਦੇ ਭੁੱਖੇ ਕੁਝ ਸਿੱਖ ਆਗੂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਛੱਡ ਕੇ ਹੱਥ ਖੜ੍ਹੇ ਕਰਕੇ ਬਾਹਰ ਆ ਗਏ। ਜਦ ਕੇ ਸੰਤ ਹਮੇਸ਼ਾਂ ਏਦਾਂ ਦੇ ਕਿਰਤ ਘਣ ਲੋਕਾਂ ਲਈ ਇਹ ਸ਼ਬਦ ਵਰਤਿਆ ਕਰਦੇ ਸਨ ਅਸੀਂ ਸਰੀਰ ਦੇ ਮਰਨੇ ਨੂੰ ਮੌਤ ਨਹੀਂ ਮੰਨਦੇ, ਜ਼ਮੀਰ ਦੇ ਮਰਨੇ ਨੂੰ ਮੌਤ ਮੰਨਦਾ ਹਾਂ । ਸਿੱਖ ਕੌਮ ਮਰੀਆਂ ਜ਼ਮੀਰਾਂ ਵਾਲੇ ਸਿੱਖ ਲੀਡਰਾਂ ਨੂੰ ਪਹਿਚਾਣ ਨਾ ਸਕੇ ਵਾਰ ਵਾਰ ਉਨ੍ਹਾਂ ਨੂੰ ਕੁਰਸੀ ਤੇ ਬਿਠਾਉਂਦੇ ਰਹੇ ਤੇ ਸਿੱਖ ਕੌਮ ਦਾ ਘਾਣ ਕਰਵਾਉਂਦੇ ਰਹੇ।ਭਾਵੇਂ ਸਮੇਂ ਦੀਆਂ ਸਰਕਾਰਾਂ ਦਾ ਇਹ ਜ਼ੋਰ ਲੱਗਿਆ ਹੋਇਆ ਹੈ ਕਿ ਸਿੱਖ ਕੌਮ ਦੁਨੀਆਂ ਦੇ ਨਕਸ਼ੇ ਤੋਂ ਖਤਮ ਕਰਨ ਲਈ ਜ਼ੋਰ ਲੱਗਿਆ ਹੋਇਆ ਹੈ ਪਰ ਉਹ ਨਿਕੰਮੀਆਂ ਸਰਕਾਰਾਂ ਇਹ ਭੁੱਲ ਜਾਂਦੀਆਂ ਨੇ ਕਿ ਇਹ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਾਜੀ ਬਾਜੀ ਕੌਮ ਹੈ ਜੋ ਮਾਰਿਆ ਤੇ ਨਹੀਂ ਮੁੱਕਣੀ ਜਦ ਕਿ ਮਾਰਨ ਵਾਲੇ ਖ਼ੁਦ ਮੁੱਕ ਜਾਣਗੇ।ਉਨ੍ਹਾਂ ਅੱਗੇ ਆਖਿਆ ਕਿ ਸਾਡੇ ਸਿਰਲੱਥ ਸੂਰਮਿਆਂ ਨੇ ਗੁਰਧਾਮਾਂ ਦੀ ਬੇਅਦਬੀ ਤੋਂ ਬਚਾਉਣ ਲਈ ਆਪਣੀਆਂ ਹਿੱਕਾਂ ਤੋਪਾਂ, ਟੈਂਕਾਂ ਅੱਗੇ ਤਾਣ ਲਈਆਂ ਸਨ ।ਪਰ ਅੱਜ ਸਮੁੱਚੀ ਕੌਮ ਨੂੰ ਸਾਡੀ ਗੁਰਬਾਣੀ ਦੀ ਬੇਅਦਬੀ ਕਰਨ ਵਾਲੇ ਪਾਪੀਆਂ ਨੂੰ ਉਨ੍ਹਾਂ ਦੀ ਬਣਦੀ ਸਜ਼ਾ ਦਿਵਾਉਣ ਲਈ ਇੱਕ ਝੰਡੇ ਥੱਲੇ ਇਕੱਠੇ ਹੋਣਾ ਪਵੇਗਾ ਅਤੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਮੈਦਾਨ ‘ਚ ਆ ਕੇ ਸੰਘਰਸ਼ ਕਰਨਾ ਪਊਗਾ।ਉਨ੍ਹਾਂ ਆਖਰ ਵਿੱਚ ਆਖਿਆ ਕਿ ਅੱਜ ਮੋਰਚੇ ‘ਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ।ਇਸ ਮੌਕੇ ਬਾਬਾ ਅਮਰ ਸਿੰਘ ਈਸੇਵਾਲ ਵੱਲੋਂ ਜੂਨ 84 ਦੇ ਸ਼ਹੀਦਾਂ ਨੂੰ ਸਮਰਪਿਤ ਸਤਿਨਾਮ ਵਾਹਿਗੁਰੂ ਦਾ ਜਾਪ ਕਰਵਾਇਆ ਗਿਆ।ਇਸ ਸਮੇਂ ਜਥੇਦਾਰ ਮੁਖਤਿਆਰ ਸਿੰਘ ਛਾਪਾ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਰਾਭਾ ਵਿਖੇ ਪੰਥਕ ਮੋਰਚੇ ‘ਚ ਪੰਜ ਪੰਜ ਸਿੰਘਾਂ ਦੇ ਜਥੇ ਬਣਾ ਕੇ ਪਹੁੰਚਣ ਤਾਂ ਜੋ ਮੋਰਚੇ ਤੇ ਬੈਠ ਦੇ ਜੁਝਾਰੂ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਜਲਦ ਫ਼ਤਹਿ ਕਰਵਾ ਸਕਣ। ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਕੈਪਟਨ ਰਾਮਲੋਕ ਸਿੰਘ ਸਰਾਭਾ, ਬਲਦੇਵ ਸਿੰਘ ਈਸਨਪੁਰ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ,ਅਮਰਜੀਤ ਸਿੰਘ ਸਰਾਭਾ,ਸੁਖਪਾਲ ਸਿੰਘ ਕਲੇਰ ਮੁੱਲਾਂਪੁਰ,ਹਰਬੰਸ ਸਿੰਘ ਪੰਮਾ ਹਿੱਸੋਵਾਲ, ਨਸੀਬ ਸਿੰਘ ਕਿਲਾ ਰਾਏਪੁਰ,ਮਲਕੀਤ ਸਿੰਘ ਗੁੱਜਰਵਾਲ, ਹਿੰਮਤ ਸਿੰਘ ਗਿੱਲ ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ ਸੁਖਦੇਵ ਸਿੰਘ ਸਰਾਭਾ ਆਦਿ ਹਾਜਰੀ ਭਰੀ।

About Post Author

Share and Enjoy !

Shares

Leave a Reply

Your email address will not be published.