
– ਤੰਦਰੁਸਤ ਇੰਨਸਾਨ ਨੂੰ ਤਿੰਨ ਮਹੀਨੇ ਵਿਚ ਇਕ ਯੂਨਿਟ ਖੂਨ-ਦਾਨ ਜ਼ਰੂਰ ਕਰਨਾ ਚਾਹੀਦਾ ਹੈ-ਜਥੇ: ਨਿਮਾਣਾ
Ludhiana | ਸਰਬੰਸਦਾਨੀ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਨੁਖਤਾ ਦੇ ਭਲੇ ਲਈ ਦਾਦਾ ਮੋਟਰਜ਼ ਦੇ ਮਾਲਕ ਰਿਸ਼ੀ ਦਾਦਾ ਜੀ ਦੀ ਪ੍ਰੇਰਨਾ ਸਦਕਾ ਐਚ.ਆਰ ਰੁਕਮਣੀ ਕਰਵਲ,ਸਾਹਿਬ ਦਿਲ ਸਿੰਘ, ਸਿਮਰਨਜੀਤ ਸਿੰਘ ਬੈਂਸ ਦੇ ਸਹਿਯੋਗ ਨਾਲ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵਲੋ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 599ਵਾਂ ਮਹਾਨ ਖੂਨਦਾਨ ਕੈਂਪ ਦਾਦਾ ਮੋਟਰਜ਼, ਢੋਲੇਵਾਲ ਚੌਕ ਵਿਖੇ ਲਗਾਇਆ ਗਿਆ। ਇਸ ਸਮੇਂ ਖੂਨਦਾਨ ਕੈਂਪ ਦੀ ਆਰੰਭਤਾ ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਆਪ ਖੂਨ-ਦਾਨ ਕਰਕੇ ਕੈਂਪ ਦੀ ਆਰੰਭਤਾ ਕਰਦਿਆ ਕਿਹਾ ਕਿ ਤਿੰਨ ਮਹੀਨੇ ਵਿਚ ਇਕ ਯੂਨਿਟ ਖੂਨਦਾਨ ਕਰਨ ਨਾਲ ਸ਼ਰੀਰ ਵਿੱਚ ਕਿਸੇ ਪ੍ਰਕਾਰ ਦੀ ਕਮਜ਼ੋਰੀ ਨਹੀਂ ਆਉਂਦੀ ਅਤੇ ਹਾਰਟ ਵਰਗੀਆਂ ਕਈ ਹੋਰ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਪੈਸਾ ਦਾਨ, ਦਵਾਈਆਂ ਦਾਨ, ਲੰਗਰ ਜਾ ਸੰਸਾਰ ਦੇ ਹੋਰ ਜਿੰਨੇ ਦਾਨ ਹਨ ਉਹਨਾਂ ਸਾਰੇ ਦਾਨਾ ਤੋਂ ਉਪਰ ਖੂਨ-ਦਾਨ ਪੁੰਨ ਮੰਨਿਆ ਗਿਆ ਹੈ ਤੰਦਰੁਸਤ ਇੰਨਸਾਨ ਨੂੰ ਤਿੰਨ ਮਹੀਨੇ ਵਿਚ ਇਕ ਯੂਨਿਟ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਮੌਕੇ ਐਚ. ਆਰ ਰੁਕਮਣੀ ਕਰਵਲ ਨੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ, ਸਿਮਰਨਜੀਤ ਸਿੰਘ ਬੈਂਸ ਸਮੇਤ 54 ਖ਼ੂਨਦਾਨ ਕਰਨ ਵਾਲੇ ਦਾਦਾ ਮੋਟਰਜ਼ ਦੇ ਸਟਾਫ ਮੈਂਬਰਾਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ।