
(ਜਗਸੀਰ ਸਿੰਘ) ਲੌਂਗੋਵਾਲ। ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਆਜਾਦੀ ਦੀ 75ਵੀੰ ਵਰੇਗੰਢ ਦੇ ਮੱਦੇਨਜਰ ਵਿਦਿਆਰਥੀਆਂ ਦੇ ਬਲਾਕ ਜਿਲਾ ਅਤੇ ਸਟੇਟ ਪੱਧਰ ਦੇ ਵੱਖ ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਲੜੀ ਤਹਿਤ ਬਲਾਕ ਚੀਮਾਂ ਦੇ ਸਕਿੱਟ ਮੁਕਾਬਲੇ 20 ਜੁਲਾਈ ਨੂੰ ਸਰਕਾਰੀ ਸ.ਸ.ਸਕੂਲ ਚੀਮਾਂ ਵਿਖੇ ਕਰਵਾਏ ਗਏ। ਇਹਨਾਂ ਸਕਿੱਟ ਮੁਕਾਬਲਿਆਂ ਵਿੱਚ ਮਿਡਲ ਵਰਗ ਦੇ ਮੁਕਾਬਲਿਆਂ ਵਿੱਚੋਂ ਸਰਕਾਰੀ ਹਾਈ ਸਕੂਲ ਤਕੀਪੁਰ ਦੀ ਸਕਿਟ ਟੀਮ ਦੀ ਝੰਡੀ ਰਹੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਮਾਸਟਰ ਅਤੇ ਅਗਵਾਈਕਾਰ ਅਧਿਆਪਕ ਗਗਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਦਾ ਸਿਹਰਾ ਉਨਾਂ ਦੀ ਅਣਥੱਕ ਮਿਹਨਤ ਨੂੰ ਜਾਂਦਾ ਹੈ ਜਿਨਾਂ ਨੇ ਬਹੁਤ ਹੀ ਘੱਟ ਸਮੇਂ ਵਿੱਚ ਇਸ ਸਕਿਟ ਨੂੰ ਚੰਗੇ ਅੰਜਾਮ ਤੱਕ ਪਹੁੰਚਾਇਆ। ਇਸ ਮੌਕੇ ਸਕੂਲ ਮੁਖੀ ਸ਼ਰਨਜੀਤ ਕੌਰ ਨੇ ਜੇਤੂ ਟੀਮ ਨੂੰ ਮੁਬਾਰਕਬਾਦ ਦਿੱਤੀ। ਇਸ ਸਮੇਂ ਜੈਸਮਿਨ ਕੌਰ,ਮਨਿੰਦਰ ਕੌਰ,ਰਮਨਦੀਪ ਕੌਰ,ਕਰਨੈਲ ਸ਼ੇਰੋੰ,ਸੁਖਚੈਨ ਸਿੰਘ ਅਤੇ ਸਤਨਾਮ ਉੱਭਾਵਾਲ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ।