
(ਜਗਸੀਰ ਲੌਂਗੋਵਾਲ) ਸੰਗਰੂਰ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਆਤਮਾ ਵਿੰਗ ਦੇ 432 ਮੁਲਾਜਮ ਲਗਭਗ 4 ਮਹੀਨੇ ਦੇ ਕਰੀਬ ਸਮਾਂ ਬੀਤਣ ਤੋਂ ਬਾਅਦ ਵੀ ਬਿਨਾਂ ਤਨਖਾਹ ਦੇ ਨਿਰਵਿਘਨ ਕੰਮ ਕਰ ਰਹੇ ਹਨ।ਸਾਪਾ ਯੂਨੀਅਨ ਦੇ ਨੁਮਾਇੰਦੇ ਨੇ ਦੱਸਿਆ ਕਿ 4.166 ਕਰੋੜ ਦੀ ਫਾਈਲ ਜਿਸ ਨਾਲ ਸਿਰਫ ਦੋ ਮਹੀਨੇ ਦੀ ਤਨਖਾਹ ਹੀ ਬਣਦੀ ਹੈ ਉਸ ਦੀ ਪੈਰਵਾਈ ਪਿਛਲੇ 15 ਦਿਨ ਤੋਂ ਕਰਦੇ ਹੋਏ ਆਖਰ ਵਿੱਚ ਬਿੱਲ ਪੰਜਾਬ ਦੇ ਖਜਾਨਾ ਦਫਤਰ ਵਿੱਚੋ ਪਾਸ ਨਹੀਂ ਕੀਤੇ ਜਾ ਰਹੇ। ਇਸ ਸਬੰਧੀ ਐਸੋਸੀਏਸ਼ਨ ਦੇ ਆਗੂਆਂ ਨੇ ਅੱਜ ਰੋਸ ਪ੍ਰਗਟ ਕਰਦਿਆਂ ਡਿਪਟੀ ਕਮਿਸਨਰ ਨੂੰ ਮੰਗ ਪੱਤਰ ਸੌਂਪਿਆ । ਉਨਾਂ ਦੱਸਿਆ ਜੇਕਰ ਅੱਜ ਸਾਮ 5 ਵਜੇ ਤੱਕ ਤਨਖਾਹ ਦੀ ਅਦਾਇਗੀ ਨਾ ਹੋਈ ਤਾ ਸਾਪਾ ਯੂਨੀਅਨ ਦੇ ਸੂਬਾ ਪ੍ਰਧਾਨ ਰਮਨਦੀਪ ਸਿੰਘ ਮਾਨ ਦੇ ਫੈਸਲੇ ਅਨੁਸਾਰ ਕੱਲ ਤੋਂ ਸਮੂਹ ਸਟਾਫ ਆਪੋ ਆਪਣੇ ਜ ਿਲਾ ਹੈਡਕੁਆਟਰਾਂ ਤੇ ਕਲਮ ਛੋੜ ਹੜਤਾਲ ਤੇ ਬੈਠੇਗਾ ਤੇ ਕਿਸੇ ਵੀ ਤਰਾਂ ਦੇ ਕੰਮ ਵਿਚ ਰੁਕਾਵਟ ਆਉਣ ਦੀ ਜ ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ, ਜੋ ਆਤਮਾ ਸਟਾਫ ਵੱਲੋਂ ਕੀਤੇ ਜਾਂਦੇ ਹਨ। ਉਨਾਂ ਕਿਹਾ ਕਿ ਜੇਕਰ ਮਿਤੀ 24/06/22 ਦੀ ਸਾਮ 5 ਵਜੇ ਤੱਕ ਤਨਖਾਹ ਦੀ ਅਦਾਇਗੀ ਨਾ ਹੋਈ ਤਾਂ 27/6/ 2022 ਨੂੰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ ਸੰਗਰੂਰ ਵਿਖੇ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ ਅਤੇ ਨਾਲ ਹੀ ਮਰਨ ਵਰਤ ਜਾਰੀ ਕੀਤਾ ਜਾਵੇਗਾ। ਇਸ ਮੌਕੇ ਗਗਨਦੀਪ ਸਿੰਘ ਚੀਮਾ ਏ ਟੀ ਐਮ ਕਰਮਜੀਤ ਸਿੰਘ , ਜਸਵੀਰ ਸਿੰਘ ਤੇ ਅਮਨਦੀਪ ਸਿੰਘ ਏ ਟੀ ਐਮ ਮੌਜੂਦ ਸਨ।