
– ਜਾਗਦੇ ਰਹੋ ਕਲੱਬ ਪਟਿਆਲਾ ਜਿਲਾ ਦੀ ਨੰਬਰ ਇਕ ਸੰਸਥਾ: ਰਵਨੀਤ ਸਿੰਘ
(ਦਲਜੀਤ ਸਿੰਘ) ਪਟਿਆਲਾ। ਵਰਧਮਾਨ ਮਹਾਂਵੀਰ ਬਲੱਡ ਸੈਂਟਰ ਪਟਿਆਲਾ ਵੱਲੋਂ ਵਧੀਆਂ ਖੂਨਦਾਨ ਸੇਵਾਵਾਂ ਬਦਲੇ ਜਾਗਦੇ ਰਹੋ ਯੂਥ ਕਲੱਬ ਬਿਸਨਗੜ ਸੰਬੰਧਿਤ ਨਹਿਰੂ ਯੁਵਾਂ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਮੁੱਖ ਮਹਿਮਾਨ ਦੇ ਤੌਰ ਸਿਰਕਤ ਕਰਦਿਆ ਰਵਨੀਤ ਸਿੰਘ ਨੇ ਕਿਹਾ ਕਿ ਜਾਗਦੇ ਰਹੋ ਕਲੱਬ ਪਟਿਆਲਾ ਜਿਲੇ ਦੀ ਨੰਬਰ ਇਕ ਸੰਸਥਾ ਹੈ,ਜੋ ਲਗਾਤਾਰ ਖੂਨਦਾਨ ਕੈਂਪ ਲਗਾ ਕੇ ਐਮਰਜੈਂਸੀ ਅਤੇ ਲੋੜਵੰਦ ਮਰੀਜਾਂ ਦੀ ਮੱਦਦ ਕਰ ਰਹੀ ਹੈ।ਕਲੱਬ ਪੂਰੇ ਹਿੰਦੋਸਤਾਨ ਵਿੱਚ ਚਰਚਾ ਵਿੱਚ ਹੈ,ਜੋ ਲਗਾਤਾਰ ਐਮਰਜੈਂਸੀ ਡੋਨਰ ਭੇਜ ਕੇ ਲੋੜਵੰਦ ਮਰੀਜਾਂ ਨੂੰ ਖੂਨ ਦਿਵਾਉਣ ਵਿੱਚ ਮੱਦਦ ਕਰ ਰਿਹਾ ਹੈ।ਕਲੱਬ ਖੂਨਦਾਨ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਿਹਾ ਹੈ।ਹਰ ਮਹੀਨੇ ਚਾਰ ਖੂਨਦਾਨ ਕੈਂਪ ਲਗਾਣੇ ਮਹਾਨ ਕਾਰਜ ਹਨ,ਅਤੇ ਉਨਾ ਨੇ ਕਲੱਬ ਦੇ ਕਾਰਜਾਂ ਦੀ ਸਲਾਘਾ ਕੀਤੀ।ਇਸ ਮੌਕੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਮੰਡੌਰ ਨੇ ਆਖਿਆ ਕਿ ਸਾਨੂੰ ਜਿਊਂਦੇ ਜੀਅ ਖੂਨਦਾਨ ਅਤੇ ਮਰਨ ਉਪਰੰਤ ਸਰੀਰ ਦਾਨ,ਤੇ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ।ਇਸ ਸਮੇਂ ਬਲੱਡ ਬੈਂਕਾਂ ਵਿੱਚ ਖੂਨ ਦੀ ਭਾਰੀ ਕਮੀਂ ਚੱਲ ਰਹੀ ਹੈ।ਹਰੇਕ ਤੰਦਰੁਸਤ ਇਨਸਾਨ ਜਿਸ ਦੀ ਉਮਰ 18 ਸਾਲ ਤੋਂ ਲੈ ਕੇ 65 ਸਾਲ ਉਮਰ ਤੱਕ ਖੂਨਦਾਨ ਕਰ ਸਕਦਾ ਹੈ।ਜਲਦੀ ਹੀ ਪਿੰਡ ਮੰਡੌਰ ਵਿਖੇ,ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ।ਇਸ ਮੌਕੇ ਤੇਜਿੰਦਰ ਸਿੰਘ ਮੰਡੌਰ ਮੀਤ ਪ੍ਰਧਾਨ,ਰਵਨੀਤ ਸਿੰਘ,ਗੁਰਦੀਪ ਸਿੰਘ, ਸੰਜੀਵ ਸਰਮਾਂ ਸਨੌਰ,ਬਲੱਡ ਸੇਵਾ ਫਾਰ ਹਿਊਮਨਟੀ ਦੇ ਪ੍ਰਧਾਨ ਹੈਪੀ ਸੁਖੀਜਾ,ਰਾਹੁਲ,ਰਮਨਦੀਪ ਕੌਰ, ਮੈਡਮ ਅਮਰਜੀਤ ਕੌਰ,ਸੰਜੇ,ਅਤੇ ਬੱਬਲੂ ਹਾਜ਼ਰ ਸੀ।