
(ਜਗਸੀਰ ਲੌਂਗੋਵਾਲ) ਸੰਗਰੂਰ। ਪ੍ਰਸਿੱਧ ਸਮਾਜ ਸੇਵਿਕਾ ਪ੍ਰੀਤੀ ਮਹੰਤ ਵੱਲੋਂ ਲੋੜਵੰਦ ਪਰਿਵਾਰਾਂ ਦੇ ਵਿਆਹ ਮੌਕੇ ਆਰਥਿਕ ਮੱਦਦ ਕਰਨ ਦੀ ਚਲਾਈ ਮੁਹਿੰਮ ਤਹਿਤ ਸਥਾਨਕ ਸਹਿਰ ਦੇ ਇੱਕ ਹੋਰ ਲੋੜਵੰਦ ਪਰਿਵਾਰ ਦੀ ਸਹਾਇਤਾ ਕੀਤਾ ਗਈ . ਸਥਾਨਕ ਮੈਗਜੀਨ ਮੁਹੱਲੇ ਵਿਖੇ ਇੱਕ ਵਿਆਹ ਸਮਾਗਮ ਦੌਰਾਨ ਕੰਨਿਆਂ ਨੂੰ ਆਸੀਰਵਾਦ ਦੇਣ ਤੋਂ ਬਾਅਦ ਗੱਲਬਾਤ ਦੌਰਾਨ ਸਮਾਜ ਸੇਵਿਕਾ ਪ੍ਰੀਤੀ ਮਹੰਤ ਨੇ ਦੱਸਿਆ ਕਿ ਉਨਾਂ ਦੇ ਡੇਰੇ ਵੱਲੋਂ ਲੋੜਵੰਦ ਪਰਿਵਾਰਾਂ ਦੀ ਲੜਕੀਆਂ ਦੇ ਵਿਆਹ ਵੇਲੇ ਆਪਣੇ ਵੱਲੋਂ ਆਰਥਿਕ ਮੱਦਦ ਕਰਨ ਦੀ ਮੁਹਿੰਮ ਚਲਾਈ ਹੋਈ ਹੈ, ਜਿਸ ਤਹਿਤ ਉਹ ਸਮੇਂ ਸਮੇਂ ‘ਤੇ ਲੜਕੀਆਂ ਦੇ ਵਿਆਹਾਂ ਮੌਕੇ ਪਹੁੰਚੇ ਕੇ ਆਪਣੇ ਵੱਲੋਂ ਹਰ ਸੰਭਵ ਸਹਾਇਤਾ ਕਰਨ ਦੀ ਕੋਸ ਿਸ ਕਰਦੇ ਹਨ . ਅੱਜ ਵੀ ਉਹ ਸਵ. ਸਾਮ ਸੁੰਦਰ ਅਤੇ ਸੁਨੀਤਾ ਰਾਣੀ ਦੀ ਬੇਟੀ ਦੇ ਵਿਆਹ ਮੌਕੇ ਡੇਰੇ ਵੱਲੋਂ ਸਹਾਇਤਾ ਦੇਣ ਇੱਥੇ ਪੁੱਜੇ ਹਨ . ਉਨਾਂ ਦੱਸਿਆ ਕਿ ਉਨਾਂ ਵਿਆਹ ਵਾਲੀ ਲੜਕੀ ਨੂੰ ਡੇਰੇ ਵੱਲੋਂ ਆਸੀਰਵਾਦ ਦੇ ਤੌਰ ‘ਤੇ 3100 ਰੁਪਏ ਸਗੁਨ, ਪਿੱਤਲ ਦੀ ਪਰਾਂਤ ਅਤੇ 11 ਸੂਟ ਭੇਟ ਕੀਤੇ ਗਏ ਹਨ . ਉਨਾਂ ਕਿਹਾ ਕਿ ਭਵਿੱਖ ਵਿੱਚ ਵੀ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਉਹ ਹਮੇਸਾ ਤੱਤਪਰ ਰਹਿਣਗੇ . ਇਸ ਮੌਕੇ ਸਟੇਟ ਸੋਸਲ ਵੈਲਫੇਅਰ ਐਸੋਸੀਏਸਨ ਦੇ ਪ੍ਰਧਾਨ ਅਤੇ ਜੈ ਜਵਾਲਾ ਸੇਵਾ ਸੰਮਤੀ ਦੇ ਚੇਅਰਮੈਨ ਸ੍ਰੀ ਰਾਜ ਕੁਮਾਰ ਅਰੋੜਾ ਨੇ ਸਮਾਜ ਸੇਵਿਕਾ ਪ੍ਰੀਤੀ ਮਹੰਤ ਵੱਲੋਂ ਸਮੇਂ-ਸਮੇਂ ‘ਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਜਾਂਦੇ ਯੋਗਦਾਨ ਦੀ ਸਲਾਘਾ ਕਰਦਿਆਂ ਦੱਸਿਆ ਕਿ ਪ੍ਰੀਤੀ ਮਹੰਤ ਜੀ ਵੱਲੋਂ ਲੋੜਵੰਦਾਂ ਨੂੰ ਰਾਸਨ, ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਵਿੱਚ ਮੱਦਦ, ਗਰੀਬ ਬੱਚਿਆਂ ਦੀ ਪੜਾਈ ਵਿੱਚ ਮੱਦਦ ਦੇ ਨਾਲ-ਨਾਲ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਕਰਵਾਏ ਜਾਂਦੇ ਪ੍ਰੋਗਰਾਮਾਂ ਵਿੱਚ ਵੱਧ-ਚੜ ਕੇ ਸਮੂਲੀਅਤ ਵੀ ਕੀਤੀ ਜਾਂਦੀ ਹੈ ਅਤੇ ਸਹਿਯੋਗ ਵੀ ਦਿੱਤਾ ਜਾਂਦਾ ਹੈ . ਲੋਕ ਭਲਾਈ ਦੇ ਕੰਮਾਂ ਲਈ ਹਮੇਸਾ ਤੱਤਪਰ ਰਹਿਣਾ ਉਨਾਂ ਦੇ ਸੁਭਾਅ ਵਿੱਚ ਸਾਮਲ ਹੈ |