
(ਤਰਸੇਮ ਦੀਵਾਨਾ) ਹੁਸ਼ਿਆਰਪੁਰ। ਗੁਰਦੁਆਰਾ ਦੁੱਖ ਨਿਵਾਰਨ ਸ਼੍ਰੀ ਗੁਰੂ ਨਾਨਕ ਚਰਨਸ਼ਰ ਭੀਖੋਵਾਲ ਵਿੱਖੇ ਬਾਬਾ ਭਰਥਰੀ ਜੀ ਦੀ ਪਵਿਤਰ ਯਾਦ ’ਚ 71ਵੇਂ ਭੰਡਾਰੇ ਤੇ ਸੰਤ ਸਮੇਲਨ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆ ਹਨ। ਜਿਹੜਾ ਕਿ 19, 20 ਅਤੇ 21 ਮਈ ਨੂੰ ਮਨਾਇਆ ਜਾਵੇਗਾ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਭਾਈ ਸੰਤੋਖ ਸਿੰਘ, ਭਾਈ ਹਰਪਾਲ ਸਿੰਘ, ਭਾਈ ਅਵਤਾਰ ਸਿੰਘ ਨੇ ਦਸਿਆ ਕਿ 19 ਮਈ ਨੂੰ ਗੁਰਦੁਆਰਾ ਦੁੱਖ ਨਿਵਾਰਨ ਸ਼੍ਰੀ ਗੁਰੂ ਨਾਨਕ ਚਰਨਸ਼ਰ ਭੀਖੋਵਾਲ ਵਿੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ 9 ਸ਼੍ਰੀ ਅਖੰਡ ਪਾਠਾਂ ਦੀ ਲੜੀ ਸ਼ੁਰੂ ਹਵੇਗੀ ਜਦਕਿ 20 ਮਈ ਨੂੰ ਰਹਿ ਰਾਸ ਜੀ ਦੀ ਬਾਣੀ ਦੇੇ ਪਾਠ ਉਪਰਾਂਤ ਬ੍ਰਹਮ ਗਿਆਨੀ ਸੱਚ ਖੰਡ ਵਾਸੀ ਨਿਮਰਤਾ ਦੇ ਪੁੰਜ, ਮਹਾਨ ਪਰੋਪਕਾਰੀ, ਦਾਨੀ ਭਗਤ ਬਾਬਾ ਚਰਨ ਸਿੰਘ ਜੀ ਦੀ ਪਵਿਤਰ ਯਾਦ ’ਚ ਵਿਸ਼ਾਲ ਦਿਵਾਨ ਸਜਾਇਆ ਜਾਵੇਗਾ ਜੱਦਕਿ 21 ਮਈ ਨੂੰ ਸਵੇਰੇ 8 ਵਜੇ ਅਮਿ੍ਰਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋਵੇੇਗਾ। ਇਸ ਤੋ ਉਪਰੰਤ ਸ਼੍ਰੀ ਅਖੰਡ ਪਾਠਾਂ ਦੇ ਭੋਗ ਉਪਰਾਂਤ ਵਿਸ਼ਾਲ ਪੰਡਾਲ ’ਚ ਸਜਾਏ ਜਾਣ ਵਾਲੇ ਦਿਵਾਨ ‘ਚ ਸੰਤ ਮਹਾਪੁਰਸ਼, ਰਾਗੀ ਢਾਡੀ ਕੀਰਤਨੀ ਜੱਥੇ ਸੰਗਤਾਂ ਨੂੰ ਗੁਰਬਾਣੀ ਦੀ ਮਨੋਹਰ ਗਾਥਾ ਨਾਲ ਸੰਗਤਾਂ ਨੂੰ ਨਿਹਾਲ ਕਰਣਗੇ। ਇਸ ਦੌਰਾਨ ਸੰਗਤਾਂ ਲਈ ਅਤੁੱਟ ਲੰਗਰ ਦੀ ਵੀ ਵਿਵਸਥਾ ਕੀਤੀ ਗਈ ਹੈ। ਇਸ ਮੌਕੇ ਬਲਜੀਤ ਸਿੰਘ, ਅਵੀਨਾਸ਼ ਸਿੰਘ, ਸਤਨਾਮ ਸਿੰਘ, ਹਰਮੇਲ ਸਿੰਘ, ਜਸਵੰਤ ਸਿੰਘ ਸਰਦਾਰਾ ਸਿੰਘ, ਗੁਰਦੀਪ ਸਿੰਘ ਤੇ ਕਈ ਹੋਰ ਹਾਜਰ ਸਨ।