
ਖੰਨਾ/ਸਮਰਾਲਾ (ਹਰਪ੍ਰੀਤ ਸਿੰਘ ਪਿ੍ਰੰਸ) : ਅੱਜ ਸਬ ਡਵੀਜ਼ਨ ਸਮਰਾਲਾ ਵਿਖੇ ਕੋਰਟ ਕੰਪਲੈਕਸ ’ਚ ‘ਅੰਤਰਰਾਸ਼ਟਰੀ ਯੋਗ ਦਿਵਸ’ ਮੌਕੇ ਮਾਣਯੋਗ ਜੱਜ ਸ੍ਰੀ ਸਿੰਕੂ ਕੁਮਾਰ ਅਤੇ ਮੈਡਮ ਜਸਵੀਰ ਕੌਰ ਪੀ.ਐਲ.ਵੀ. ਵੱਲੋਂ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਮੌਕੇ ਸਮੂਹ ਸਟਾਫ ਅਤੇ ਹੋਰ ਵਿਅਕਤੀਆਂ ਵੱਲੋਂ ਸਫੈਦ ਟੀ-ਸ਼ਰਟਾਂ ਪਾ ਕੇ ਸ਼ਮੂਲੀਅਤ ਕੀਤੀ ਗਈ । ਅੰਤਰਰਾਸ਼ਟਰੀ ਯੋਗ ਦਿਵਸ ਨਾਲ ਸਬੰਧਤ ਇਸ ਸਮਾਗਮ ’ਚ ਯੋਗਾ ਮਾਹਿਰ ਟ੍ਰੇਨਰ ਡਾ. ਅਜੈ ਕੁਮਾਰ ਵੱਲੋਂ ਯੋਗ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਯੋਗ ਨਾਲ ਨਾ ਕੇਵਲ ਸਰੀਰਕ ਤੰਦਰੁਸਤੀ ਰਹਿੰਦੀ ਹੈ ਬਲਕਿ ਇਸ ਨਾਲ ਮਾਨਸਿਕ ਪਰੇਸ਼ਾਨੀਆਂ ਤੋਂ ਵੀ ਦੂਰ ਰਿਹਾ ਜਾ ਸਕਦਾ ਹੈ।