
ਖੰਨਾ (ਹਰਪ੍ਰੀਤ ਸਿੰਘ ਪਿ੍ਰੰਸ) : ‘ਰੁੱਖ ਲਗਾਉ ਵਾਤਾਵਰਣ ਬਚਾਉ’ ਸੰਸਥਾ ਦੇ ਮੈਂਬਰ ਵਿਕਾਸ ਗੁਪਤਾ ਨੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਗਲੋਬਲ ਵਾਰਮਿੰਗ ਦੇ ਮੰਡਰਾਉਦੇ ਖਤਰੇ ਨੂੰ ਨਜਰ ਅੰਦਾਜ਼ ਨਹੀਂ ਕੀਤਾ ਜਾ ਸਕਦਾ, ਇਸ ਲਈ ਸਾਨੂੰ ਸਾਰਿਆਂ ਨੂੰ ਆਪਣਾ ਫਰਜ ਸਮਝਕੇ ਘੱਟੋ ਘੱਟ ਇੱਕ ਜਾਂ ਦੋ ਬੂਟੇ ਲਗਾ ਕੇ ਬੂਟਿਆਂ ਦੀ ਨਿਰੰਤਰ ਦੇਖਭਾਲ ਕਰਨੀ ਚਾਹੀਦੀ ਹੈ ਤਾਂ ਕਿ ਉਹ ਰੁੱਖ ਦਾ ਰੂਪ ਧਾਰਨ ਕਰ ਸਕਣ। ਵਿਕਾਸ ਗੁਪਤਾ ਨੇ ਨਾਲ ਹੀ ਲੋਕਾਂ ਨੂੰ ਪਾਣੀ ਬਚਾਉਣ ਦੀ ਅਪੀਲ ਵੀ ਕੀਤੀ। ਉਹਨਾਂ ਕਿਹਾ ਕਿ ਪਾਣੀ ਵੀ ਸਾਡੇ ਜੀਵਨ ਲਈ ਅਹਿਮ ਹੈ, ਇਸ ਲਈ ਪਾਣੀ ਦੀ ਅਹਿਮੀਅਤ ਨੂੰ ਧਿਆਨ ’ਚ ਰੱਖਦੇ ਹੋਏ ਪਾਣੀ ਦੀ ਦੁਰਵਰਤੋਂ ਨੂੰ ਰੋਕ ਕੇ ਪਾਣੀ ਦੀ ਬੱਚਤ ਕਰਨ ਲਈ ਯਤਨ ਕੀਤੇ ਜਾਣ।