ਸਤਿਗੁਰੂ ਰਵਿਦਾਸ ਚੈਰੀਟੇਬਲ ਟਰੱਸਟ ਭਰੋਮਜਾਰਾ ਅਤੇ ਸਕੂਲ ਸਟਾਫ ਵਲੋਂ ਸੰਤਾਂ ਦਾ ਜਨਮ ਦਿਨ ਮਨਾਇਆ

Share and Enjoy !

Shares

ਭਰੋਮਜਾਰਾ। ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ:) ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਦਾ 50ਵਾਂ ਜਨਮ ਦਿਨ ਸਤਿਗੁਰ ਰਵਿਦਾਸ ਪਬਲਿਕ ਸਕੂਲ ਭਰੋਮਜਾਰਾ ਦੇ ਸਮੂਹ ਸਟਾਫ, ਚੈਰੀਟੇਬਲ ਟਰੱਸਟ ਅਤੇ ਬੱਚਿਆ ਵਲੋਂ ਕੇਕ ਕੱਟ ਕੇ ਸ਼ਰਧਾ ਨਾਲ ਮਨਾਇਆ ਗਿਆ। ਉਪਰੰਤ ਸਾਰਿਆ ਨੇ ਸੰਤਾਂ ਨੂੰ ਮੁਬਾਰਕਾ ਦਿੱਤੀਆ ਅਤੇ ਤੰਦਰੁਸਤੀ ਲਈ ਪ੍ਰਮਾਤਮਾ ਅਗੇ ਅਰਦਾਸ ਕੀਤੀ। ਸੰਤ ਕੁਲਵੰਤ ਰਾਮ ਭਰੋਮਜਾਰਾ ਨੇ ਜਿਥੇ ਸਭ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਉਥੇ ਬੱਚਿਆ ਨੂੰ ਪੜਾਈ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਸਕੂਲ ਪਿ੍ਰੰਸੀਪਲ ਬਲਵੀਰ ਕੌਰ ਟਾਂਡਾ, ਸ੍ਰੀਮਤੀ ਜੋਬਨਜੀਤ ਕੌਰ, ਰਮਨਦੀਪ ਕੌਰ, ਰਜਨੀ ਬਾਲਾ, ਜਤਿੰਦਰ ਕੌਰ, ਪ੍ਰਵੀਨ ਬਾਲਾ, ਰੇਨੂਕਾ, ਨਵਨੀਤ ਕੌਰ, ਕਸ਼ਮੀਰ ਕੌਰ, ਸਰੋਜ ਬਾਲਾ, ਗੁਰਜੋਤ ਕੌਰ, ਅਮਨਪ੍ਰੀਤ ਕੌਰ, ਰਜਨੀ, ਮੋਨਿਕਾ, ਬਿਹਾਰੀ ਲਾਲ ਨੰਗਲ ਭਾਖੜਾ, ਲੈਕ: ਰਾਮਲੁਭਾਇਆ, ਲੇਖਕ ਸੀਟੂ ਬਾਈ ਫਗਵਾੜਾ, ਦੇਸ ਰਾਜ ਚੱਕਗੁਰੂ, ਕੁਲਦੀਪ ਚੰਦ, ਐਸ.ਐਸ ਭੱਟੀ, ਸਤਨਾਮ ਜੌਹਲ, ਸੁਰਿੰਦਰ ਕੁਮਾਰ ਤੇ ਮਨਹਰ ਭੱਟੀ ਆਦਿ ਸੰਗਤਾਂ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.