ਸਟੀਫਨ ਇੰਟਰਨੈਸਨਲ ਸਕੂਲ ਵਿਖੇ ਗਰੀਨ ਡੇ ਮਨਾਇਆ

Share and Enjoy !

Shares

(ਰਾਜੂ ਸਿੰਗਲਾ) ਸੁਨਾਮ ਊਧਮ ਸਿੰਘ ਵਾਲਾ। ਸਟੀਫਨ ਇੰਟਰਨੈਸਨਲ ਸਕੂਲ ਮਹਿਲਾ ਚੌਂਕ ਵਿਖੇ ਗਰੀਨ ਡੇ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਸਕੂਲ ਦੇ ਵਿਹੜੇ ਵਿੱਚ ਬੂਟੇ ਲਗਾਏ ਅਤੇ ਲੋਕਾਂ ਨੂੰ ਵਾਤਾਵਰਨ ਬਚਾਉਣ ਦਾ ਸੁਨੇਹਾ ਵੀ ਦਿੱਤਾ। ਇੱਥੇ ਗਰੀਨ ਡੇ ਪ੍ਰੋਗਰਾਮ ਵਿੱਚ ਸਾਰੇ ਬੱਚੇ ਹਰੇ ਰੰਗ ਦੇ ਕੱਪੜਿਆਂ ਵਿੱਚ ਸਕੂਲ ਆਏ। ਇੱਥੇ ਬੱਚਿਆਂ ਨੇ ਉਤਸਾਹ ਨਾਲ ਪ੍ਰੋਗਰਾਮ ਵਿੱਚ ਹਿੱਸਾ ਲਿਆ। ਬੱਚਿਆਂ ਨੂੰ ਵਾਤਾਵਰਨ ਬਾਰੇ ਜਾਣਕਾਰੀ ਦਿੱਤੀ ਗਈ। ਪਿ੍ੰਸੀਪਲ ਮੋਨਿਕਾ ਸਰਮਾ ਨੇ ਬੱਚਿਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ . ਉਨਾਂ ਦੱਸਿਆ ਕਿ ਸਿਹਤਮੰਦ ਰਹਿਣ ਲਈ ਹਰੀਆਂ ਸਬਜੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਅਸੀਂ ਉਨਾਂ ਤੋਂ ਪੌਸਟਿਕ ਤੱਤ ਪ੍ਰਾਪਤ ਕਰਦੇ ਹਾਂ। ਇੱਥੇ ਬੱਚਿਆਂ ਨੇ ਹਰੇ ਰੰਗ ਦੇ ਮੁਕਾਬਲੇ ਵਿੱਚ ਭਾਗ ਲਿਆ ਅਤੇ ਆਪਣੀ ਕਲਾ ਦਾ ਪ੍ਰਦਰਸਨ ਕੀਤਾ। ਸਕੂਲ ਵਿੱਚ ਬੂਟੇ ਵੀ ਲਗਾਏ ਗਏ।

About Post Author

Share and Enjoy !

Shares

Leave a Reply

Your email address will not be published.