
(ਬੱਗਾ ਸੇਲਕੀਆਣਾ) ਲ਼ਸਾੜਾ/ਉੜਾਪੜ।
ਜਿਨਾਂ ਮਹਾਨ ਸ਼ਹੀਦਾਂ ਨੇ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਵਿਚੋਂ ਅਜਾਦ ਕਰਵਾਉਣ ਲਈ ਬਿਨਾਂ ਸਵਾਰਥ ਦੇ ਆਪਣੀ ਜਿੰਦਗਾਨੀ ਦਾਅ ਤੇ ਲਗਾ ਦਿਤੀ ਉਨਾਂ ਬਾਰੇ ਭੱਦੀ ਸ਼ਬਦਾਵਲੀ ਬੋਲਣਾ ਬੇਹੱਦ ਮੰਦਭਾਗਾ ਹੈ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸੁਰਜੀਤ ਸਿੰਘ ਝਿੰਗੜ ਸਾ.ਵਾਈਸ ਚੇਅਰਮੈਨ ਜਿਲਾ ਪ੍ਰੀਸ਼ਦ ਨੇ ਪਿਛਲ਼ੇ ਦਿਨੀ ਸੰਗਰੂਰ ਤੋਂ ਸੰਸਦ ਚੁਣੇ ਗਏ। ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦ ਏ ਆਜਮ ਭਗਤ ਸਿੰੰਘ ਨੂੰ ਅੱਤਵਾਦੀ ਕਹਿਣ ਤੇ ਰੋਸ ਜਾਹਰ ਕਰਦਿਆਂ ਸਾਂਝਾ ਕੀਤਾ ਝਿੰਗੜ ਨੇ ਆਖਿਆ ਕਿ ਅੱਜ ਜਿਨਾਂ ਸੂਰ ਵੀਰਿਆਂ ਦੀ ਬਦੋਲਤ ਅਸੀਂ ਅਜਾਦੀ ਦਾ ਨਿੱਘ ਮਾਣ ਰਹੇ ਹਾਂ ਇਹ ਸਭ ਉਨਾਂ ਮਹਾਨ ਯੋਧਿਆਂ ਦੀ ਕੁਰਬਾਨੀ ਸਦਕਾ ਹੈ, ਅਗਰ ਉਹ ਮਹਾਨ ਸ਼ਹੀਦ ਦੇਸ਼ ਨੂੰ ਬਚਾਉਣ ਲਈ ਜਾਨ ਕੁਰਬਾਨ ਨਾ ਕਰਦੇ ਤਾਂ ਅਸੀ ਅੱਜ ਵੀ ਗੁਲਾਮ ਹੀ ਰਹਿਣਾ ਸੀ ਹੁਣ ਦੇ ਸਮੇਂ ਚ ਜਿਨਾਂ ਮਹਾਨ ਸੂਰਵੀਰ ਯੋਧਿਆਂ ਦੇ ਜਨਮ ਦਿਨ ਤੇ ਸ਼ਹੀਦੀ ਦਿਵਸ ਰਾਜ ਪੱਧਰੀ ਮਨਾਏ ਜਾਂਦੇ ਹਨ। ਉਨਾਂ ਬਾਰੇ ਇਸ ਤਰਾਂ ਦੀਆਂ ਬੇਤੁਕੀਆਂ ਗੱਲਾਂ ਕਰਨੀਆਂ ਇੱਕ ਚੁਣੇ ਹੋਏ ਨੁਮਾਇਦੇ ਨੂੰ ਸ਼ੋਭਾ ਨਹੀਂ ਦਿੰਦੀਆਂ।
ਝਿੰਗੜ ਨੇ ਆਖਿਆ ਕਿ ਬੜਾ ਦੁਖ ਹੁੰਦਾ ਜਦੋਂ ਕੋਈ ਸਾਡੇ ਗੁਰੁ ਸਹਿਬਾਨਾਂ ਤੇ ਸੂਰਵੀਰਾਂ ਪ੍ਰਤੀ ਕੋਈ ਕਿੰਤੂ ਪ੍ਰੰਤੂ ਕਰਦਾ ਹੈ ਇਸ ਤੋਂ ਸਾਫ ਜਾਹਰ ਹੈ ਕਿ ਸਾਡੇ ਲੋਕ ਹੀ ਉਨਾਂ ਸੂਰਵੀਰਾਂ ਦੀਆਂ ਕੁਰਬਾਨੀਆਂ ਨੂੰ ਅੱਖੋ ਪਰੋਖੇ ਕਰਕੇ ਲੋਕਾਂ ਨੂੰ ਧਰਮ ਅਤੇ ਜਾਤਾਂ ਦੇ ਅਧਾਂਰ ਤੇ ਵੰਡੀਆਂ ਪਾਕੇ ਦੇਸ਼ ਦੀ ਏਕਤਾ ਅਤੇ ਆਖੰਡਤਾ ਨੂੰ ਢਾਹ ਲਾ ਰਹੇ ਹਨ ਤੇ ਮਹਾਨ ਸ਼ਹੀਦਾਂ ਦੀ ਛਵੀ ਵੀ ਖਰਾਬ ਕਰ ਰਹੇ ਹਨ ਅੱਜ ਦੇ ਸਮੇਂ ਚ ਦੇਖਿਆ ਜਾਵੇ ਤਾਂ ਹਰ ਪੰਜਾਬੀ ਉਨਾਂ ਮਹਾਨ ਸ਼ਹੀਦਾਂ ਦਾ ਸਤਿਕਾਰ ਕਰ ਰਿਹਾ ਹੈ ਪਰ ਕੁਝ ਘਟੀਆ ਸੋਚ ਦੇ ਮਾਲਕ ਮਾੜੇ ਬਿਆਨ ਦੇ ਕੇ ਲੋਕਾਂ ਦਾ ਧਿਆਨ ਭਟਕਾਉਣ ’ਚ ਪਿਛੇ ਨਹੀਂ ਹਟਦੇ ਇਸ ਤਰਾਂ ਦੇ ਭੜਕਾਊ ਬਿਆਨ ਦੇਣ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਨੂਨੀ ਕਾਰਵਾਈ ਹੋਣੀ ਚਾਹੀਦੀ ਹੈ ਜਿਕਰਯੋਗ ਹੈ ਕਿ ਸੱਤ ਦਹਾਕਿਆਂ ਤੋਂ ਉਪਰ ਦਾ ਸਮਾਂ ਬੀਤ ਚੁੱਕਾ ਹੈ ਅਜੇ ਤੱਕ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਨਹੀਂ ਦਿਤਾ ਗਿਆ ਉਨਾਂ ਕੇਂਦਰ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸੰਸਦ ਅਤੇ ਵਿਧਾਨ ਸਭਾ ਚ ਮਤਾ ਪਾਕੇ ਸ਼ਹੀਦ ਭਗਤ ਸਿੰਘ ਨੂੰ ਕੋਮੀ ਸ਼ਹੀਦ ਦਾ ਦਰਜਾ ਦਿਤਾ ਜਾਵੇ ਤਾਂ ਜੋ ਉਨਾਂ ਵਲੋਂ ਇਹ ਅਸਲ ਸ਼ਰਧਾਜਲੀ ਹੋਵੇਗੀ