ਜਾਅਲੀ ਨੰਬਰ ਲਗਾ ਕੇ ਗੱਡੀਆਂ ਵੇਚਣ ਵਾਲਿਆਂ ਖਿਲਾਫ ਹੋਇਆ ਮਕੱਦਮਾ ਦਰਜ

Share and Enjoy !

Shares

(ਪ੍ਰੇਮ ਸਿੰਗਲਾ) ਪਾਤੜਾਂ। ਕਬਾੜ ਦਾ ਕੰਮ ਕਰਦੇ ਪਾਤੜਾਂ ਸ਼ਹਿਰ ਦੇ ਇੱਕ ਕਬਾੜੀਏ ਤੇ ਲਗਜ਼ਰੀ ਗੱਡੀਆਂ ਤੇ ਜਾਅਲੀ ਨੰਬਰ ਲਗਾ ਕੇ ਵੇਚਣ ਦਾ ਪਾਤੜਾਂ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਉਰਫ ਸੰਨੀ (ਪੂਜਾ ਮੋਟਰਜ) ਦਿੱਲੀ ਤੋਂ ਇਲਾਵਾ ਹੋਰ ਵੱਖ ਵੱਖ ਥਾਵਾਂ ਤੋਂ ਗੱਡੀਆਂ ਪਾਤੜਾਂ ਲਿਆ ਕੇ ਉਸ ਦੇ ਇੰਜਣ ਚਾਸੀ ਦੇ ਨੰਬਰ ਬਦਲ ਦਿੰਦਾ ਸੀ ਅਤੇ ਗੱਡੀਆਂ ਨੂੰ ਤਿਆਰ ਕਰਕੇ ਅੱਗੇ ਵੇਚਦੇ ਸੀ, ਜਿਸ ਨੂੰ ਪਿਛਲੇ ਦਿਨੀਂ ਪੰਜਾਬੀ ਅਖਬਾਰ ਚੈਕ ਪੋਸਟ ਵਿੱਚ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਉਪਰੰਤ ਪੁਲਿਸ ਪੂਰੀ ਤਰਾਂ ਹਰਕਤ ਵਿੱਚ ਆਈ ਅਤੇ ਪੜਤਾਲ ਕਰਨੀ ਸ਼ੁਰੂ ਕੀਤੀ ਅਤੇ ਜਿਸ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਕੁਝ ਹੀ ਘੰਟਿਆ ਵਿੱਚ ਪਾਤੜਾਂ ਪੁਲਿਸ ਨੇ ਦੋਸ਼ੀਆਂ ਖਿਲਾਫ ਐਫਆਈਆਰ ਨੰਬਰ 190 ਡੀਟੀਡੀ 21-07-22 ਅੰਡਰ ਸੈਕਸ਼ਨ 411, 420, 465, 468, 471, 474, 483, 201 ਆਈਪੀਸੀ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਇੱਕ ਦੋਸ਼ੀ ਹੋਰ ਵਿਪਨ ਕੁਮਾਰ ਬੁੜੈਲ ਚੰਡੀਗੜ ਦਾ ਰਹਿਣ ਵਾਲਾ ਹੈ ਉਸ ਉੱਪਰ ਵੀ ਇਹੀ ਧਾਰਾਵਾਂ ਲਾਗੂ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਡੀਐਲ-02ਸੀਏਜੈਡ-6336 ਬਰੀਜਾ ਗੱਡੀ ਦਿੱਲੀ ਦੇ ਪੱਛਮੀ ਵਿਹਾਰ ਤੋਂ ਚੋਰੀ ਹੋਈ ਸੀ, ਜਿਸ ਦੀ ਦਿੱਲੀ ਵਿਖੇ ਐੱਫਆਈਆਰ ਦਰਜ ਹੈ ਅਤੇ ਇਹ ਗੱਡੀ ਪਾਤੜਾਂ ਪੂਜਾ ਮੋਟਰਜ ਤੇ ਆ ਕੇ ਐਚਆਰ-05ਏਟੀ-4058 ਵਿੱਚ ਤਬਦੀਲ ਕਰ ਦਿੱਤੀ ਗਈ ਪੜਤਾਲ ਕਰਨ ਉਪਰੰਤ ਪਾਤੜਾਂ ਪੁਲਸ ਨੇ ਦੋਵੇਂ ਦੋਸ਼ੀਆਂ ਖ਼ਿਲਾਫ਼ ਮੁਕੱਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਦੋਸ਼ੀਆਂ ਦੇ ਰਿਮਾਂਡ ਉਪਰੰਤ ਹੋਰ ਗੱਡੀਆਂ ਵੀ ਬਰਾਮਦ ਹੋ ਸਕਦੀਆਂ ਹਨ।

About Post Author

Share and Enjoy !

Shares

Leave a Reply

Your email address will not be published.