
– ਸਰਕਾਰੀ ਹਸਪਤਾਲ ਫਰੀਦਕੋਟ ਵਿੱਖੇ ਵਿਸਵ ਆਬਾਦੀ ਦਿਵਸ ਮਨਾਇਆ
(ਬਿਊਰੋ ਚੈਕ ਪੋਸਟ) ਫਰੀਦਕੋਟ। ਸਿਹਤ ਵਿਭਾਗ ਵੱਲੋਂ ਦੇਸ਼ ਦੀ ਵਧ ਰਹੀ ਆਬਾਦੀ ਨੂੰ ਠੱਲ ਪਾਉਣ ਲਈ ਸਿਵਲ ਸਰਜਨ ਡਾ ਸੰਜੇ ਕਪੂਰ ਦੀ ਅਗੁਵਾਈ ਹੇਠ ਜਿਲਾ ਫਰੀਦਕੋਟ ਦੇ ਸਾਰੇ ਸਬ ਡਵੀਜਨ ਹੱਸਪਤਾਲਾਂ, ਕਮਿਊਨਿਟੀ ਹੈਲਥ ਸੈਂਟਰਾਂ, ਸਿਹਤ ਤੰਦਰੁਸਤੀ ਕੇਂਦਰਾਂ ਅਤੇ ਮੁੱਢਲਾ ਸਿਹਤ ਕੇਂਦਰਾਂ ਵਿਖੇ ਵੱਧ ਰਹੀ ਅਬਾਦੀ ਕਾਰਨ ਸਮਾਜਿਕ ਵਿਕਾਸ ਵਿੱਚ ਆ ਰਹੀਆਂ ਔਂਕੜਾ ਨੂੰ ਮੁੱਖ ਰੱਖਦਿਆਂ ਆਬਾਦੀ ਰੋਕੂ ਜਾਗਰੂਕਤਾ ਪੰਦਰਵਾੜਾ ਮੌਕੇ ਵਿਸਵ ਅਬਾਦੀ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ ਕੀਤੇ ਗਏ। ਸਿਵਲ ਹਸਪਤਾਲ ਫਰੀਦਕੋਟ ਦੇ ਜੱਚਾ ਬੱਚਾ ਵਿਭਾਗ ਵਿੱਖੇ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜਿਲਾ ਪਰਿਵਾਰ ਭਲਾਈ ਅਫਸਰ ਡਾ ਗੁਲਸਨ ਰਾਏ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸਮੂਹ ਯੋਗ ਜੋੜਿਆਂ ਨੂੰ ਪਰਿਵਾਰ ਦੀ ਯੋਜਨਾਬੰਦੀ ਬਾਰੇ ਜਾਗਰੂਕ ਕਰਦਿਆਂ ਪਰਿਵਾਰ ਨਿਯੋਜਨ ਦੇ ਵੱਖ-ਵੱਖ ਸਾਧਨਾਂ ਜਿਵੇਂ ਨਸਬੰਦੀ, ਨਲਬੰਦੀ, ਕਾਪਰ-ਟੀ, ਛਾਇਆ ਗਰਭਨਿਰੋਧਕ ਗੋਲੀਆਂ ਅਤੇ ਅੰਤਰਾ ਇੰਜੈਕਸ਼ਨ ਆਦਿ ਬਾਰੇ ਵੀ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਵਧ ਰਹੀ ਆਬਾਦੀ ਦੇ ਘਾਤਕ ਸਿੱਟਿਆਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਤਾਂ ਜੋ ਦੇਸ਼ ਵਿਚ ਵਧ ਰਹੀ ਆਬਾਦੀ ਨੂੰ ਰੋਕਿਆ ਜਾ ਸਕੇ। ਸੀਨੀਅਰ ਮੈਡੀਕਲ ਅਫਸਰ ਡਾ ਚੰਦਰ ਸੇਖਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੁਲਾਈ ਮਹੀਨੇ ਵਿਚ ਆਬਾਦੀ ਸਥਿਰਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਜਿਲਾ ਫਰੀਦਕੋਟ ਦੇ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੇ ਵੱਖ-ਵੱਖ ਸਾਧਨਾਂ ਦੀ ਉਪਲਬਧਤਾ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਪੰਜਾਬ ਦਾ ਕੁੱਲ ਰਕਬਾ ਦੇਸ਼ ਦੇ ਕੁੱਲ ਰਕਬੇ ਦਾ ਸਿਰਫ਼ 1.5 ਪ੍ਰਤੀਸ਼ਤ ਹੈ ਜਿਸ ਵਿੱਚ ਲੱਗਭੱਗ 3 ਕਰੋੜ ਦੀ ਆਬਾਦੀ ਸਮਾਈ ਹੋਈ ਹੈ ,ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ ਵੱਧ ਰਹੀ ਆਬਾਦੀ ਵਿੱਚ ਸਥਿਰਤਾ ਲਿਆਉਣ ਲਈ,ਪ੍ਰਜਣਨ ਸਿਹਤ ਨੂੰ ਉਤਸਾਹਤ ਕਰਨ ਲਈ,ਮਾਵਾਂ,ਨਵਜਾਤ ਸ਼ਿਸ਼ੂਆਂ ਅਤੇ ਬੱਚਿਆ ਦੀ ਬਿਮਾਰੀ ਦੀ ਦਰ ਅਤੇ ਮੋਤ ਦਰ ਨੂੰ ਘੱਟ ਕਰਨਾ ਇਸ ਦਾ ਮੁੱਖ ਉਦੇਸ਼ ਹੈ। ਔਰਤ ਰੋਗਾਂ ਦੇ ਮਾਹਰ ਡਾਕਟਰ ਪਰਮਜੀਤ ਕੌਰ ਨੇ ਪਰਿਵਾਰ ਨਿਯੋਜਨ ਦੇ ਕੱਚੇ ਸਾਧਨਾਂ ਅਤੇ ਪੱਕੇ ਸਾਧਨਾਂ, ਅਤੇ ਸਿਹਤ ਵਿਭਾਗ ਵੱਲੋਂ ਦਿੱਤੇ ਜਾਂਦੇ ਮਾਨਭੱਤੇ ਬਾਰੇ ਵਿਸਥਾਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਿਹਤ ਵਿਭਾਗ ਵੱਲੋਂ ਆਬਾਦੀ ਦੇ ਬੇਤਿਹਾਸ਼ਾ ਵਾਧੇ ਨੂੰ ਰੋਕਣ ਲਈ ਅਤੇ ਇਸ ਦੇ ਘਾਤਕ ਸਿੱਟਿਆਂ ਬਾਰੇ ਜਾਗਰੂਕ ਕਰਨ ਲਈ ਭਰਪੂਰ ਕੋਸ਼ਿਸ਼ਾ ਕੀਤੀਆ ਜਾ ਰਹੀਆਂ ਹਨ। ਇਸ ਮੰਤਵ ਦੀ ਪੂਰਤੀ ਲਈ ਰਾਜ ਦੇ ਸਮੁੱਚੇ ਨਾਗਰਿਕਾ ਦੀ ਸ਼ਮੂਲੀਅਤ ਵੀ ਬਹੁਤ ਜਰੂਰੀ ਹੈ ।
ਇਸ ਮੌਕੇ ਜਿਲਾ ਮਾਸ ਮੀਡੀਆ ਅਫਸਰ ਮੀਨਾ ਕੁਮਾਰੀ ਅਤੇ ਡਿਪਟੀ ਮਾਸ ਮੀਡੀਆ ਅਫਸਰ ਸੰਜੀਵ ਸਰਮਾ ਨੇ ਅਪੀਲ ਕੀਤੀ ਕਿ ਜਣੇਪਾ ਸਰਕਾਰੀ ਹਸਪਤਾਲ ਵਿੱਚ ਹੀ ਕਰਵਾਓ ,ਪਰਿਵਾਰ ਨਿਯੋਜਨ ਦਾ ਅਪਣਾਓ ਉਪਾਏ – ਲਿਖੋ ਤਰੱਕੀ ਦਾ ਨਵਾਂ ਅਧਿਆਏ ਸਲੋਗਨ ਹੇਠ ਇੱਸ ਵਰੇ ਮਨਾਏ ਜਾ ਰਹੇ ਵਿਸਵ ਅਬਾਦੀ ਦਿਵਸ ਮੌਕੇ ਯੋਗ ਜੋੜਿਆਂ ਪਰਿਵਾਰ ਨਿਯੋਜਨ ਦੇ ਤਰੀਕੇ ਅਪਣਾ ਕੇ ਆਪਣਾ ਪਰਿਵਾਰ ਸੀਮਿਤ ਰੱਖੋ ਅਤੇ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰੋ।