ਪਹਿਲੀ ਬਰਸੀ ਤੇ ਵਿਸ਼ੇਸ਼  : ਯਾਦਾਂ ’ਚ ਹਮੇਸ਼ਾ ਕਾਇਮ ਰਹਿਣਗੇ ਕਾਮਰੇਡ ਗੁਰਮੇਲ ਰਾਮ ਹੀਉਂ

Share and Enjoy !

Shares

ਜਿਲਾ ਸ਼ਹੀਦ ਭਗਤ ਸਿੰਘ ਨਗਰ ’ਚ ਬੰਗਾ ਨੇੜਲੇ ਪਿੰਡ ਹੀਉਂ ਵਿਖੇ ਮਿਤੀ 6 ਅਪ੍ਰੈਲ 1943 ਨੂੰ ਪਿਤਾ ਬਤਨਾ ਰਾਮ ਤੇ ਮਾਤਾ ਧੰਨਤੀ ਦੇ ਘਰ ਜਨਮੇ ਗੁਰਮੇਲ ਰਾਮ ਸ਼ੁਰੂ ਤੋਂ ਹੀ ਬਹੁਤ ਨੇਕ ਦਿਲ, ਮਿਲਣਸਾਰ ਅਤੇ ਬੇਹੱਦ ਮਿਹਨਤੀ ਇਨਸਾਨ ਸਨ, ਹਾਈ ਸਕੂਲ ਬੰਗਾ ਤੋਂ ਪੜਾਈ ਖਤਮ ਕਰਨ ਤੋਂ ਉਨਾਂ ਨੇ ਵੱਡੇ ਭਰਾ ਨਾਲ ਬੂਟ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਿਸ ਦੌਰਾਨ ਉਨਾਂ ਦੀ ਸ਼ਾਦੀ ਪਿੰਡ ਨੌਰਾ ਦੀ ਬੀਬੀ ਸਿਮਰੋ ਨਾਲ ਹੋਈ। ਉਨਾਂ ਦੁਕਾਨ ਤੇ ਬਹੁਤੀ ਆਮਦਨ ਨਾ ਹੁੰਦੀ ਦੇਖ ਕੇ ਉਨਾਂ ਨੇ ਦੁਬਈ ਜਾ ਕੇ ਅੱਤ ਦੀ ਗਰਮੀ ਵਿੱਚ 10 ਸਾਲ ਹੱਡ ਭੰਨਵੀਂ ਮਿਹਨਤ ਕਰਕੇ ਆਪਣੇ ਪ੍ਰੀਵਾਰ ਨੂੰ ਕੱਚੇ ਘਰ ਤੋਂ ਪੱਕੇ ਮਕਾਨ ਵਿੱਚ ਤਬਦੀਲ ਕਰਕੇ ਚੰਗੀਆਂ ਸਹੂਲਤਾਂ ਪ੍ਰਦਾਨ ਕਰਨ ਵਿੱਚ ਸਫਲਤਾ ਹਾਸਲ ਕੀਤੀ। ਫਿਰ ਉਨਾਂ ਦੇ ਪੁੱਤਰਾਂ ਨੇ ਉਨਾਂ ਨੂੰ ਪਿੰਡ ਹੀਉਂ ਵਿਖੇ ਹੀ ਇੱਕ ਕਰਿਆਨੇ ਦੀ ਦੁਕਾਨ ਬਣਾ ਦਿੱਤੀ ਅਤੇ ਕਿਹਾ ਕਿ ਹੁਣ ਸਖਤ ਮਿਹਨਤ ਅਸੀਂ ਕਰਾਂਗੇ “ਤੁਸੀਂ ਲਾਲਾ ਜੀ“ ਬਣ ਕੇ ਦੁਕਾਨ ਚਲਾਓ, ਚੰਗੇ, ਮਿੱਠੜੇ ਸੁਭਾਅ ਕਾਰਨ ਪਿੰਡ ਵਾਸੀਆਂ ਵਲੋਂ ਉਨਾਂ ਨੂੰ ਬੇਹੱਦ ਪਿਆਰ ਤੇ ਸਤਿਕਾਰ ਮਿਲਦਾ ਰਿਹਾ। ਭਾਈਆ ਬਤਨਾ ਰਾਮ ਦੇ ਚਾਰ ਪੁੱਤਰ ਤੇ ਦੋ ਬੇਟੀਆਂ ਸਨ ਅਤੇ ਕਾਮਰੇਡ ਗੁਰਮੇਲ ਰਾਮ ਇਸ ਪ੍ਰੀਵਾਰ ਵਿੱਚ ਸਭ ਤੋਂ ਛੋਟੇ ਸਨ। ਗੁਰਮੇਲ ਰਾਮ ਤੋਂ ਵੱਡੇ ਭਾਈ ਅਜੀਤ ਰਾਮ ਫੌਜ ਦੀ ਡਿਊਟੀ ਨਿਭਾਉਂਦਿਆਂ 21 ਜਨਵਰੀ 1984 ਨੂੰ ਲੇਹ-ਲਦਾਖ ਦੀਆਂ ਪਹਾੜੀਆਂ ਵਿੱਚ ਜਾਨ ਕੁਰਬਾਨ ਕਰ ਗਏ। ਉਸ ਤੋਂ ਵੱਡੇ ਡਾਕਟਰ ਪੀ ਬੀ ਪਾਲ ਸਿਹਤ ਵਿਭਾਗ ਦੀ ਸੇਵਾ ਮੁਕਤੀ ਉਪਰੰਤ ਦੱਬੇ-ਕੁਚਲੇ, ਕਿਰਤੀ ਲੋਕਾਂ ਦੇ ਚੰਗੇਰੇ ਭਵਿੱਖ ਵਾਸਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸਰਗਰਮ ਆਗੂ ਵਜੋਂ ਕੰਮ ਕਰਦਿਆਂ 13 ਅਗਸਤ 1996 ਨੂੰ ਸਦੀਵੀਂ ਵਿਛੋੜਾ ਦੇ ਗਏ। ਉਨਾਂ ਦੀ ਭੈਣ ਤੇਜ ਕੌਰ ਵੀ 24 ਫਰਵਰੀ 2014 ਨੂੰ ਫਗਵਾੜਾ ਵਿਖੇ ਚਲ ਵਸੇ। ਸਭ ਤੋਂ ਵੱਡੇ ਭਰਾ ਕਾਮਰੇਡ ਮੰਗੂ ਰਾਮ (93) 28 ਮਾਰਚ 2021 ਨੂੰ ਰੁਖਸਤ ਹੋ ਗਏ। ‘ਹੀਂਉ ਪ੍ਰੀਵਾਰ’ ਨੂੰ ਇਲਾਕੇ ਵਿੱਚ ਇੱਕ ਅਗਾਂਹਵਧੂ ਪ੍ਰੀਵਾਰ ਵਜੋਂ ਜਾਣਿਆ ਜਾਂਦਾ ਹੈ। ਕਾਮਰੇਡ ਗੁਰਮੇਲ ਰਾਮ ਦੇ ਵੱਡੇ ਪੁੱਤਰ ਕਾਮਰੇਡ ਦਵਿੰਦਰ ਪਾਲ ਸੀ ਪੀ ਆਈ (ਐਮ) ਦੇ ਜਿਲਾ ਕਮੇਟੀ ਮੈਂਬਰ, ਡੀ ਵਾਈ ਐਫ ਆਈ ਤੇ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਅਤੇ ਦੋ ਵਾਰ ਪੰਚਾਇਤ ਮੈਂਬਰ ਰਹਿ ਕੇ ਅੱਜਕਲ ਇਟਲੀ ਵਿੱਚ ਪਾਰਟੀ ਬਰਾਂਚ ਦੇ ਸਕੱਤਰ, ਉੱਘੇ ਲੇਖਕ ਅਤੇ ਰੋਜ਼ਾਨਾ ਦੇਸ਼ ਸੇਵਕ ਦੇ ਪੱਤਰਕਾਰ ਹਨ, ਉਸ ਤੋਂ ਛੋਟੇ ਮਾਸਟਰ ਰਾਜ ਹੀਉਂ ਨਾਮੀ ਲੇਖਕ, ਪੱਤਰਕਾਰ ਮੁਲਾਜਮ ਆਗੂ ਹਨ, ਛੋਟੇ ਚਮਨ ਲਾਲ ਖੱਬੇ-ਪੱਖੀ ਵਿਚਾਰਧਾਰਾ ਦੇ ਸਿਪਾਹੀ ਹਨ। ਵੱਡੀ ਬਹੂ ਅਵਤਾਰ ਕੌਰ ਵੀ ਮੈਂਬਰ ਪੰਚਾਇਤ ਤੇ ਜਨਵਾਦੀ ਇਸਤਰੀ ਸਭਾ ਦੀ ਸਾਬਕਾ ਜਿਲਾ ਪ੍ਰਧਾਨ ਤੇ ਮਾਕਪਾ ਵਰਕਰ ਹੈ। ਵਿਚਕਾਰਲੀ ਬਹੂ ਸੁਨੀਤਾ ਰਾਣੀ ਸਰਕਾਰੀ ਸਕੂਲ ਵਿੱਚ ਪਿ੍ਰੰਸੀਪਲ ਹੈ। ਛੋਟੀ ਬਹੂ ਸ਼ਰਲਾ ਦੇਵੀ ਸਿਲਾਈ ਟੀਚਰ ਹੈ। ਬੇਟੀ ਮੀਨਾ ਰਾਣੀ ਪਿੰਡ ਚਾਚੋਕੀ ਵਿਖੇ ਮੈਸਨ ਠੇਕੇਦਾਰ ਜੀਵਨ ਲਾਲ ਨਾਲ ਵਿਆਹੀ ਹੋਈ ਹੈ, ਪੋਤੇ ਵਿਵੇਕ ਪਾਲ ਨੇ ਬੰਗਾ ਵਿਖੇ “ਵੀ ਫਾਰ ਯੂ ਸਲੂਨ ਅਕੈਡਮੀ“ ਖੋਲੀ ਹੋਈ ਹੈ। ਪੋਤ ਨੌਂਹ ਰੀਮਾ ਰਾਣੀ ਬੀ ਐਡ ਟੀਚਰ ਹੈ। ਪੋਤੇ ਵਿਸ਼ਾਲ ਪਾਲ ਨੇ ਹੋਟਲ ਮੈਨੇਜਮੈਂਟ ਦਾ ਕੋਰਸ ਕਰਕੇ ਇਟਲੀ ਪਹੁੰਚ ਚੁੱਕਿਆ ਹੈ। ਰਿਸ਼ਵ ਪਾਲ, ਸੰਜਮ ਪਾਲ ਤੇ ਦੋਹਤਾ ਅੰਕੁਸ਼ ਅਤੇ ਪੋਤੀਆਂ ਸਨਾਖਸ਼ੀ, ਸਾਕਸ਼ੀ ਤੇ ਦੋਹਤੀ ਸਿਮਰਨ ਵੀ ਚੰਗੀ ਤਾਲੀਮ ਹਾਸਲ ਕਰ ਰਹੇ ਹਨ। ਗੁਰਮੇਲ ਰਾਮ ਦੇ ਵੱਡੇ ਭਰਾਵਾਂ ਦੇ ਬੱਚੇ ਵੀ ਮਾਸਟਰ ਅਤੇ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰ ਰਹੇ ਹਨ। ਬਜੁਰਗਾਂ ਦੀ ਚੰਗੀ ਸੇਧ ਅਤੇ ਉਸਾਰੂ, ਇਨਕਲਾਬੀ, ਖੱਬੇ-ਪੱਖੀ, ਅਗਾਂਹਵਧੂ ਵਿਚਾਰਧਾਰਾ ਕਾਰਨ ਹੀ ਇਹ ਪ੍ਰੀਵਾਰ ਗਰੀਬੀ ਦੀ ਦਲਦਲ ਵਿਚੋਂ ਨਿਕਲ ਕੇ ਅੱਜ ਸਮਾਜਕ ਅਤੇ ਆਰਥਿਕ ਤਰੱਕੀ ਕਰ ਰਿਹਾ ਹੈ। ਗੁਰਮੇਲ ਰਾਮ ਜੋ ਕੁੱਝ ਦਿਨ ਬਿਮਾਰ ਰਹਿਣ ਉਪਰੰਤ 14 ਜੁਲਾਈ 2021 ਨੂੰ ਵਿਛੋੜਾ ਦੇ ਗਏ ਸਨ ਦਾ ਸੰਸਕਾਰ ਉਨਾਂ ਦੀ ਆਖਰੀ ਇੱਛਾ ਮੁਤਾਬਿਕ ਪਖੰਡੀ ਰੀਤੀ ਰਿਵਾਜਾਂ ਨੂੰ ਪਛਾੜਦੇ ਹੋਏ ਵਿਗਿਆਨਕ ਢੰਗ ਨਾਲ ਅਤੇ ਪਾਰਟੀ ਵਲੋਂ ਲਾਲ ਝੰਡਾ ਪਾ ਕੇ ਸਨਮਾਨ ਸਹਿਤ ਕਬਰਿਸਤਾਨ ਵਿੱਚ “ਪੰਜ ਫਲਦਾਰ ਪੌਦੇ“ ਲਗਾ ਕੇ ਅੰਤਿਮ ਸੰਸਕਾਰ ਬਹੁਤ ਨਿਵੇਕਲੇ ਢੰਗ ਨਾਲ ਕੀਤਾ ਗਿਆ ਸੀ। ਅੱਜ ਉਨਾਂ ਦੀ ਪਹਿਲੀ ਬਰਸੀ ਮੌਕੇ ਉਨਾਂ ਦੇ ਪ੍ਰੀਵਾਰ ਵਲੋਂ ਸੀ ਪੀ ਆਈ (ਐਮ) ਅਤੇ ਭਾਰਤ ਦੀ ਜਨਵਾਦੀ ਨੌਜਵਾਨ ਸਭਾ ਬਰਾਂਚ ਹੀਉਂ ਨਾਲ ਮਿਲ ਕੇ ਪਿੰਡ ਵਿੱਚ ਛਾਂਅਦਾਰ ਅਤੇ ਫਲਦਾਰ ਬੂਟੇ ਲਗਾ ਕੇ ਕਾਮਰੇਡ ਗੁਰਮੇਲ ਰਾਮ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ ।
– ਦਵਿੰਦਰ ਪਾਲ ਹੀਉਂ (ਇਟਲੀ)।

About Post Author

Share and Enjoy !

Shares

Leave a Reply

Your email address will not be published.