
ਅਗਰ ਧਰਤੀ ਤੋਂ ਹਰੇ ਭਰੇ ਰੁੱਖਾਂ ਨੂੰ ਕੱਟਿਆ ਨਾਂ ਜਾਵੇ ਤੇ ਸ਼ਰਾਰਤੀ ਅਨਸਰ ਇਨਾਂ ਰੁੱਖਾਂ ਨੂੰ ਨਾ ਜਲਾਉਣ ਤੇ ਇਹ ਦਰੱਖਤ ਅਵਾਰਾ ਪਸ਼ੂਆਂ ਤੋਂ ਬਚੇ ਰਹਿਣ ਤਾਂ ਅੱਜ ਜਿਸ ਹਿਸਾਬ ਨਾਲ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਵਾਤਾਵਰਣ ਦਿਵਸ ਮੋਕੇ ਇਸ ਧਰਤੀ ਦੀ ਹਿੱਕ ਤੇ ਹੁਣ ਤੱਕ ਲੱਖਾਂ ਰੁੱਖ ਲਗਾਏ ਸਨ। ਯਕੀਨ ਕਰਕੇ ਮੰਨਿਓ ਇਸ ਧਰਤੀ ਉਪਰ ਦਰੱਖਤਾਂ ਦੇ ਜੰਗਲ ਬਣ ਜਾਣੇ ਸਨ ਤੇ ਵਾਤਾਵਰਣ ਸਾਫਸੁਥਰਾ ਹੋ ਜਾਣਾ ਸੀ ਜੋ ਕਰੋਨਾ ਕਾਲ ’ਚ ਇਨਸਾਨ ਲਈ ਜਰੂਰੀ ਸਮਝੀ ਜਾਣ ਵਾਲੀ ਆਕਸੀਜਨ ਦੀ ਕਦੇ ਵੀ ਘਾਟ ਨਾਂ ਆਉਂਦੀ ਤੇ ਵਾਤਾਵਰਣ ਹਮੇਸ਼ਾਂ ਹਰਿਆ ਭਰਿਆ ਰਹਿੰਦਾ, ਅਸੀਂ ਹਮੇਸ਼ਾਂ ਤੰਦੁਰਸਤ ਰਹਿੰਦੇ ਇਹ ਤੁਸੀ ਸਹੀ ਸੁਣਿਆ ਬਹੁਤ ਵਾਰੀ ਇਹ ਵੀ ਦੇਖਿਆ ਕਿ ਆਪਣੇ ਆਪ ਨੂੰ ਵਾਤਾਵਰਣ ਪ੍ਰੇਮੀ ਅਖਵਾਉਣ ਵਾਲੇ ਵਾਤਾਰਣ ਦਿਵਸ ਮੋਕੇ ਬੂਟੇ ਤਾਂ ਜਰੂਰ ਲਗਵਾ ਦਿੰਦੇ ਹਨ ਪਰ ਉਨਾਂ ਦੀ ਦੇਖ ਰੇਖ ਕਰਨਾ ਆਪਣੀ ਜਿੰਮੇਵਾਰੀ ਨਹੀਂ ਸਮਝਦੇ ਤੇ ਇਹ ਵਾਤਾਵਰਣ ਪ੍ਰੇਮੀ ਸਿਰਫ ਅਖਬਾਰਾਂ ਦੀਆਂ ਸੁਰੱਖੀਆਂ ਬਣਨ ਲਈ ਫੋਟੋ ਖਿਚਵਾਉਣ ਤੱਕ ਹੀ ਸੀਮਿਤ ਹੁੰਦੇ ਹਨ ਜਿਸ ਵਕਤ ਖਾਲੀ ਥਾਵਾਂ ਤੇ ਇਹ ਰੁੱਖ ਲਗਾਏ ਜਾਂਦੇ ਹਨ ਇਨਾਂ ਦਾ ਪਾਲਣ ਪੋਸ਼ਣ ਕਰਨ ਲਈ ਕਿਸੇ ਦੀ ਡਿਉਟੀ ਲਗਾ ਦੇਣ ਜਾਂ ਫਿਰ ਇਹ ਕਾਰਜ ਖੁਦ ਵੀ ਕਰ ਸਕਦੇ ਹਨ ਤੇ ਹੋਰ ਲੋਕ ਵੀ ਇਨਾਂ ਬੂਟਿਆਂ ਦੀ ਦੇਖ ਭਾਲ ਕਰਨ ਕਿਉਂਕਿ ਬੂਟੇ ਲਗਾਉਣ ਵਾਲਾ ਹੀ ਨਹੀ ਸਗੋਂ ਹੋਰ ਕੋਈ ਪਿੰਡ ਵਾਸੀ ਇਨਾਂ ਬੂਟਿਆਂ ਨੂੰ ਪਾਣੀ ਅਤੇ ਸਫਾਈ ਕਰ ਸਕਦਾ ਹੈ।
ਸਰਕਾਰ ਵੀ ਵਾਤਾਰਣ ਨੂੰ ਸਾਫ ਸੁਥਰਾ ਰੱਖਣ ਲਈ ਰੈਲ਼ੀਆਂ, ਮੀਟਿੰਗਾਂ ਕਰਦੀ ਹੈ ਪਰ ਇਸ ਦਾ ਕਿਸੇ ਕੋਈ ਅਸਰ ਨਹੀਂ ਹੁੰਦਾ ਤੇ ਬਾਕੀ ਗੱਲ ਕਰਦੇ ਹਾਂ ਕਿਸਾਨ ਵੀਰਾਂ ਗੱਲ ਕਰਦੇ ਹਾਂ ਬਹੁਤੇ ਕਿਸਾਨ ਤਾਂ ਖੇਚਲ ਦੀ ਬਜਾਏ ਆਪਣੀ ਜਮੀਨ ਵਿਚੋਂ ਸਿਰਫ ਕਣਕ ਤੇ ਝੌਨਾ ਫਸਲ ਹੀ ਪੈਦਾ ਕਰਦਾ ਹੈ ਤੇ ਹਾੜੀ ਤੇ ਸਾਉਣੀ ਦੀਆਂ ਫਸ਼ਲ਼ਾਂ ਕਣਕ ਤੇ ਝੋਨੇ ਦੀ ਫਸਲ ਕੱਟਣ ਤੋਂ ਬਾਅਦ ਅਗਲ਼ੀ ਫਸਲ ਲ਼ੈਣ ਲਈ ਖੇਤ ਦੀ ਸ਼ੁਰੂ ਕਰਦਾ ਹੈ ਤੇ ਜੋ ਵੀ ਖੇਤ ’ਚ ਰਹਿੰਦ ਖੂੰਦ ਪਰਾਲੀ ਘਾਹ ਫੁੂੁਸ ਉਸ ਨੂੰ ਅੱਗ ਦੇ ਹਵਾਲੇ ਕਰ ਦਿੰਦਾ ਹੈ ਤੇ ਜੋ ਖੇਤਾਂ ਦੇ ਬੰਨੇ ਤੇ ਰੁੱਖ ਲਗਾਏ ਹੁੰਦੇ ਹਨ ਉਹ ਸਭ ਉਸ ਅੱਗ ਦੀ ਭੇਂਟ ਚੜ ਜਾਦਾ ਹੈ, ਹਰਿਆਂ ਭਰਿਆਂ ਬੂਟਾ ਅੱਗ ਦੇ ਸੇਕ ਨਾਲ ਸੜ ਕੇ ਸਵਾਹ ਹੋ ਜਾਂਦਾ ਹੇ ਤੇ ਧਰਤੀ ਦੀ ਹਿੱਕ ਮੱਚ ਜਾਂਦੀ ਹੈ ਤੇ ਜਮੀਨ ਦੇ ਮਿੱਤਰ ਕੀੜੇ, ਰੁੱਖਾਂ ਤੇ ਪਾਏ ਪੰਛੀਆਂ ਦੇ ਆਹਲਣੇ ਜਿਨਾਂ ’ਚ ਬੱਚੇ ਵੀ ਹੁੰਦੇ ਹਨ ਉਹ ਸਭ ਸੜਕੇ ਰਾਖ ਹੋ ਜਾਂਦੇ ਹਨ ਸਮੇਂ ਦੀਆਂ ਸਰਕਾਰਾਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਸਤੇ ਖੇਤੀਬਾਂੜੀ ਦੇ ਮਾਹਿਰਾਂ ਵਲੋਂ ਜਿੰਮੀਦਾਰਾਂ ਨਾਲ ਅਨੇਕਾਂ ਮੀਟਿੰਗਾਂ, ਜਾਗਰੁਕਤਾ ਕੈਂਪ ਆਦਿ ਲਗਾਏ ਜਾਂਦੇ ਹਨ ਤਾਂ ਜੋ ਫਸਲ ਦੇ ਨਾੜ ਨੂੰ ਅੱਗ ਨਾਂ ਲਗਾਉਣ। ਪਰ ਇਹ ਜਾਗਰੁਕਤਾ ਕੈਂਪਾਂ ਦੀ ਉਸ ਟਾਇਮ ਫੂਕ ਨਿਕਲ ਜਾਂਦੀ ਹੈ ਜਦੋਂ ਇਨਾਂ ਕੈਂਪਾਂ ’ਚ ਹਿੱਸਾ ਲੈਣ ਵਾਲੇ ਜਿੰਮੀਦਾਰਾਂ ਪ੍ਰਵਾਸੀ ਮਜਦੂਰਾਂ ਨੂੰ ਨਾਲ ਲੈ ਕੇ ਨਾੜ ਨੂੰ ਸ਼ਰੇਆਮ ਅੱਗ ਲਗਾ ਦਿੰਦੇ ਹਨ ਇਸ ਅੱਗ ਦੇ ਕਾਰਨ ਅਸਮਾਨ ’ਚ ਫੈਲੇ ਧੂੰਏ ਦੇ ਬਾਵਰੋਲੇ ਪ੍ਰਸ਼ਾਸਨ ਨੂੰ ਕਿਉ ਨਹੀਂ ਦਿਖਾਈ ਦਿੰਦੇ —-।
ਇਹ ਜਹਿਰੀਲਾ ਧੂੰਆ ਜਿੱਥੇ ਸਾਡਾ ਵਾਤਾਵਰਣ ਪ੍ਰਦੂਸ਼ਿਤ ਕਰਦਾ ਹੈ ਉਥੇ ਇਹ ਧੂੰਆਂ ਸੜਕ ਤੇ ਚੱਲਦੇ ਵਾਹਨਾਂ ਦੇ ਹਾਦਸੇ ਹੋਣ ਦਾ ਕਾਰਨ ਬਣਦਾ ਹੈ ਇਸ ਤੋਂ ਬੇਹਤਰ ਹੈ ਕਿ ਜਿਸ ਵੀ ਕਿਸਾਨ ਦੇ ਖੇਤ ’ਚ ਅੱਗ ਲੱਗੀ ਹੋਵੇ ਉਸ ਉਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ’ਚ ਲੋਕ ਫਸਲ ਦੀ ਰਹਿੰਦ ਖੂੰਦ ਨੂੰ ਅੱਗ ਨਾ ਲਗਾਉਣ ਅਤੇ ਖੇਤ ਦੇ ਬੰਨੇ ਤੇ ਉਗਿਆ ਹੋਇਆ ਹਰਿਆ ਭਰਿਆ ਰੁੱਖ ਬੜੇ ਦੁਖੀ ਮਨ ਨਾਲ ਪੁਛਦਾ ਹੈ ਜਿੰਮੀਦਾਰਾ ਦੱਸ ਭਲਾ ਮੇਰਾ ਕੀ ਕਸੂਰ……..
ਬੱਗਾ ਸੇਲਕੀਆਣਾ, ਨੇੇੜੇ ਫਿਲੋਰ ਜਲੰਧਰ।
ਮੋ 98762 87262