ਸ਼ਰਧਾ ਨਾਲ ਕਰਵਾਇਆ ਸੁਮਨ ਜਠੇਰਿਆਂ ਦਾ ਮੇਲਾ 

Share and Enjoy !

Shares

(ਬੱਗਾ ਸੇਲਕੀਆਣਾ) ਲਸਾੜਾ/ਉੜਾਪੜ। ਹਰ ਸਾਲ ਦੀ ਤਰਾਂ ਇਸ ਸਾਲ ਵੀ ਪਿੰਡ ਲਸਾੜਾ ਵਿਖੇ ਸੁਮਨ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਨਾਲ ਕਰਵਾਇਆ ਗਿਆ। ਸੁਮਨ ਗੋਤ ਦੇ ਪ੍ਰਵਿਾਰਕ ਮੈਂਬਰਾ ਵਲੋਂ ਆਪਣੇ ਬੜੇ ਵਡੇਰਿਆਂ ਬਾਬਾ ਗੋਰੀਆ ਤੇ ਮਾਤਾ ਜਿੰਦਾ ਜੀ ਦੇੇ ਅਸਥਾਨ ਤੇ ਧੂਫ ਤੇ ਚਿਰਾਗ ਕੀਤੇ ਗਏ ਤੇ ਸੰਗਤਾ ਦੇ ਸਹਿਜੋਗ ਨਾਲ ਝੰਡੇ ਦੀ ਰਸਮ ਅਦਾ ਕੀਤੀ ਗਈ, ਉਪਰੰਤ ਖੁੱਲੇ ਪੰਡਾਲ ਸਜਾਏ ਗਏ ਜਿਸ ਵਿੱਚ ਅਨੇਕਾਂ ਕਲਾਕਾਰਾ ਵਲੋਂ ਧਾਰਮਿਕ ਗੀਤਾਂ ਨਾਲ ਹਾਜਰੀ ਲਗਵਾਈ ਗਈ। ਗਾਇਕ ਜੋੜੀ ਰਾਜ ਦਦਰਾਲ ਤੇ ਸਰਵਜੀਤ ਮੱਟੂ ਵਲੋਂ ਸਤਿਗੁਰੂ ਰਵਿਦਾਸ ਜੀ ਤੇ ਡਾ. ਭੀਮ ਰਾਓ ਦੇ ਜੀਵਨ ਨਾਲ ਸਬੰਧਤ ਪ੍ਰੋਗਰਾਮ ਪੇਸ਼ ਕਰ ਸੰਗਤਾ ਨੂੰ ਗੁਰੂਾਂ ਦੇ ਮਿਸ਼ਨ ਨਾਲ ਜੋੜਿਆ ਤੇ ਪ੍ਰਬੰਧਕਾਂ ਵਲੋਂ ਦਾਨੀ ਸੰਗਤਾਂ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਮੋਕੇ ਆਪਣੇ ਸੰਬੋਧਨ ’ਚ ਕਮੇਟੀ ਪ੍ਰਧਾਨ ਬਲਵੀਰ ਸਿੰਘ ਤੇਹਿੰਗ ਨੇ ਆਖਿਆ ਕਿ ਤੀਰਥ ਅਸਥਾਨਾਂ ਤੇ ਜਾਣ ਦੀ ਬਜਾਏ ਘਰ ਚ ਬੈਠੇ ਮਾਪਿਆਂ ਦੀ ਸੇਵਾ ਕਰਨਾ ਬਹੁਤ ਵੱਡੀ ਸੇਵਾ ਹੈ ਕਿਉਂਕਿ ਸਾਡੇ ਮਾਪਿਆਂ ਨੇ ਅਨੇਕਾਂ ਮੁਸ਼ਕਿਲਾਂ ਨਾਲ ਸਾਨੂੰ ਪੜਾਇਆ ਤੇ ਇਸ ਮੁਕਾਮ ਤੇ ਪਹੁੰਚਾਇਆ। ਉਨਾਂ ਦਾਨੀ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਤੇ ਮੇਲੇ ਦੀਆਂ ਸੰਗਤਾਂ ਨੂੰ ਵਧਾਈਆਂ ਦਿਤੀਆਂ। ਇਸ ਮੇਲੇ ਦੋਰਾਨ ਸੰਗਤਾਂ ਵਾਸਤੇ ਠੰਡੇ ਮਿੱਠੇ ਜਲ ਦੀਆਂ ਛਬੀਲ਼ਾਂ, ਚਾਹ ਪਕੋੜਿਆਂ ਤੇ ਗੁਰੂ ਕੇ ਲੰਗਰ ਵਰਤਾਏ ਗਏ। ਇਸ ਮੋਕੇ ਠੇਕੇਦਾਰ ਕਸ਼ਮੀਰ ਸਿੰਘ ਗੜੁਪੜ, ਦੇਸ਼ ਰਾਜ ਢੰਡਾ, ਬਿੰਦਰ ਸੁਮਨ, ਸੁਰਿੰਦਰ ਸੁਮਨ, ਰਜਿੰਦਰ ਪਾਲ, ਦੇਸ ਰਾਜ, ਨੰਬਰਦਾਰ ਹਰਕੇਸ਼ ਲਾਲ, ਏਐਸਆਈ ਕੁਲਵਿੰਦਰ ਗੜੁਪੜ, ਗੁਰਦੀਪ ਗੜੁਪੜ, ਬਖਸ਼ੀ ਰਾਮ, ਹੰਸ ਰਾਜ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.