ਲੰਗਰ ਹਾਲ ਲਈ ਗਰਾਟ ਦੀ ਕੀਤੀ ਮੰਗ

Share and Enjoy !

Shares

(ਕੌਸ਼ਲ ਮੱਲਾ) ਹਠੂਰ।

ਗੁਰਦੁਆਰਾ ਸਤਿਗੁਰੂ ਰਵਿਦਾਸ ਭਗਤ ਜੀ ਪਿੰਡ ਮੱਲਾ ਦੀ ਪ੍ਰਬੰਧਕੀ ਕਮੇਟੀ ਦੀ ਅੱਜ ਮੀਟਿੰਗ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਕਮੇਟੀ ਦੇ ਮੁੱਖ ਬੁਲਾਰੇ ਮਾਸਟਰ ਸਰਬਜੀਤ ਸਿੰਘ ਮੱਲਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਐਨ ਆਰ ਆਈ ਵੀਰਾ ਅਤੇ ਪਿੰਡ ਮੱਲਾ ਵਾਸੀਆ ਦੇ ਸਹਿਯੋਗ ਨਾਲ ਤਿਆਰ ਹੋ ਚੁੱਕੀ ਹੈ ਅਤੇ ਸੰਗਤਾ ਲਈ ਲੰਗਰ ਹਾਲ ਤਿਆਰ ਕੀਤਾ ਜਾ ਰਿਹਾ ਹੈ ਇਸ ਲੰਗਰ ਹਾਲ ਦੇ ਪਿਲਰ ਤਿਆਰ ਹੋ ਗਏ ਹਨ ਅਤੇ ਲੈਟਰ ਪਾਉਣ ਲਈ ਲਗਭਗ ਵੀਹ ਲੱਖ ਰੁਪਏ ਦਾ ਖਰਚ ਆਉਣਾ ਹੈ। ਉਨਾ ਐਸ.ਜੀ.ਪੀ.ਸੀ. ਅੰਮਿ੍ਰਤਸਰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਗੁਰਦੁਆਰਾ ਸਤਿਗੁਰੂ ਰਵਿਦਾਸ ਭਗਤ ਜੀ ਪਿੰਡ ਮੱਲਾ ਦੇ ਲੰਗਰ ਹਾਲ ਦੀ ਚੱਲ ਰਹੀ ਕਾਰ ਸੇਵਾ ਲਈ ਗ੍ਰਾਂਟ ਜਾਰੀ ਕੀਤੀ ਜਾਵੇ ਤਾਂ ਜੋ ਇਹ ਇਮਾਰਤ ਜਲਦੀ ਤਿਆਰ ਕੀਤੀ ਜਾਵੇ। ਇਸ ਮੌਕੇ ਉਨਾ ਸਮੇਂ-ਸਮੇਂ ਤੇ ਗੁਰਦੁਆਰਾ ਸਤਿਗੁਰੂ ਰਵਿਦਾਸ ਭਗਤ ਜੀ ਦੀ ਕਾਰ ਸੇਵਾ ਵਿਚ ਯੋਗਦਾਨ ਪਾਉਣ ਵਾਲੇ ਸਮੂਹ ਦਾਨੀ ਵੀਰਾ ਦਾ ਧੰਨਵਾਦ ਕੀਤਾ। ਇਸ ਮੌਕੇ ਉਨਾ ਨਾਲ ਡਾਕਟਰ ਰਾਜਪਾਲ ਸਿੰਘ ਪਾਲੀ, ਪਿ੍ਰਤਪਾਲ ਸਿੰਘ, ਹਰਜੀਤ ਸਿੰਘ, ਵਰਿੰਦਰ ਸਿੰਘ, ਅਮਰਜੀਤ ਸਿੰਘ ਮੱਲਾ, ਅਮਰਜੀਤ ਸਿੰਘ ਗਾਧੀ, ਐਸ਼ਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਅਸਵਿੰਦਰ ਸਿੰਘ, ਜਗਜੀਤ ਸਿੰਘ, ਕਰਮਜੀਤ ਸਿੰਘ, ਇੰਦਰਜੀਤ ਸਿੰਘ, ਧਰਮਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਸੁਖਰਾਜ ਸਿੰਘ, ਹਿੰਮਤ ਸਿੰਘ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.