(ਪ੍ਰੇਮ ਗਰਗ) ਮਲੋਟ।
ਦਿਲ ਦੇ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਮਲੋਟ ਸ਼ਹਿਰ ਵਿੱਚ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਦੀ ਘਾਟ ਪਿਛਲੇ ਕਈ ਸਾਲਾਂ ਤੋਂ ਚਲ ਰਹੀ ਹੈ। ਇਸ ਲਈ ਲੋੜਵੰਦ ਲੋਕਾਂ ਨੂੰ ਆਪਣੀ ਜਾਂਚ ਕਰਵਾਉਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾ.ਸੁਖਦੇਵ ਸਿੰਘ ਗਿੱਲ ਜਿਲਾ ਕੋਆਰਡੀਨੇਟਰ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਅਤੇ ਸੰਸਥਾ ਦੇ ਪ੍ਰਧਾਨ ਹਰਮੰਦਰ ਸਿੰਘ ਹਰੀ ਨੇ ਦੱਸਿਆ ਕਿ 27 ਮਾਰਚ 2022 ਦਿਨ ਐਤਵਾਰ ਨੂੰ ਸਵੇਰੇ 9.30 ਵਜੇ ਤੋਂ 12 ਵਜੇ ਤੱਕ ਐਡਵਰਡਗੰਜ ਗੈਸਟ ਹਾਊਸ ਮਲੋਟ ਵਿੱਖੇ ਗੁਰੂ ਨਾਨਕ ਮਿਸ਼ਨ ਸਮਾਜ ਸੇਵੀ ਸੰਸਥਾ (ਰਜਿ.) ਮਲੋਟ ਦੇ ਸਹਿਯੋਗ ਨਾਲ ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀਸਪੈਸ਼ਲਟੀ ਹਸਪਤਾਲ ਵੱਲੋਂ ਦਿਲ ਦੇ ਰੋਗਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਡਾ.ਨਰੇਸ਼ ਗੋਇਲ ਡੀ.ਐਮ (ਕਾਰਡੀਓਲੋਜੀ), ਡਾ. ਸੋਨੂੰ ਸ਼ਰਮਾਂ ਡੀ.ਐਮ (ਕਾਰਡੀਓਲੋਜੀ), ਡਾ.ਸੌਰਭ ਬਾਂਸਲ ਡੀ.ਐਮ (ਕਾਰਡੀਓਲੋਜੀ), ਦਿਲ ਦੇ ਮਰੀਜ਼ਾਂ ਦੀ ਜਾਂਚ ਕਰਨਗੇ। ਇਸ ਕੈਂਪ ਵਿੱਚ ਬੀ.ਪੀ ਦੀ ਜਾਂਚ, ਈਸੀਜੀ ਅਤੇ ਬਲੱਡ ਸ਼ੂਗਰ ਦੀ ਜਾਂਚ ਤੋਂ ਇਲਾਵਾ ਡਾਕਟਰਾਂ ਵੱਲੋਂ ਮੁਫਤ ਸਲਾਹ ਵੀ ਦਿੱਤੀ ਜਾਵੇਗੀ। ਡਾ.ਗਿੱਲ ਨੇ ਕਿਹਾ ਕਿ ਲੋੜਵੰਦ ਲੋਕਾਂ ਨੂੰ ਵੱਧ ਤੋਂ ਵੱਧ ਇਸ ਕੈਂਪ ਦਾ ਲਾਭ ਉਠਾਉਣਾ ਚਾਹੀਦਾ ਹੈ। ਉਹਨਾ ਇਹ ਵੀ ਕਿਹਾ ਕਿ ਜਿੰਨਾਂ ਦੇ ਦਿਲ ਦੇ ਮਰੀਜ਼ਾਂ ਦੇ ਪਹਿਲਾਂ ਕੋਈ ਟੈਸਟ ਹੋਏ ਹਨ ਉਹ ਆਪਣੀਆਂ ਰਿਪੋਰਟਾਂ ਆਪਣੇ ਨਾਲ ਲੈ ਕੇ ਆਉਣ।