ਲੋਕ ਗੀਤ ਐਂਟਰਟੇਨਮੇੰਟ ਨੇ ਰਿਲੀਜ਼ ਕੀਤਾ ਉੱਘੇ ਗਾਇਕ ਬਿੱਲ ਸਿੰਘ’ ਦਾ ਨਵਾਂ ਟਰੈਕ ‘ਅੱਖ ਵਰਗੀ’ ਸਭ ਪਾਸੇ ਪੂਰੀ ਚਰਚਾ

Share and Enjoy !

Shares

(ਕੌਸ਼ਲ ਮੱਲ੍ਹਾ) ਹਠੂਰ। ‘ਅੱਖ ਵਰਗੀ’ ਗੀਤ ਵਿਆਹਾਂ ਵਿੱਚ ਡੀ.ਜਿਆਂ ਤੇ ਵੱਜੂ-ਭੱਟੀ ਭੜੀਵਾਲਾ ਪੰਜਾਬ ਦੀ ਪ੍ਰਸਿੱਧ ਆਡੀਓ ਕੰਪਨੀ ‘ਲੋਕ ਗੀਤ ਐਂਟਰਟੇਨਮੇੰਟ’ ਵੱਲੋਂ ਆਏ ਦਿਨ ਵਧੀਆ ਵਧੀਆ ਗੀਤ, ਪੰਜਾਬ ਦੀਆਂ ਵਧੀਆ ਅਵਾਜ਼ਾਂ ਵਿੱਚ ਰਿਕਾਰਡ ਕਰਕੇ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤੇ ਕੀਤੇ ਜਾ ਰਹੇ ਹਨ ੍ਟ ਇਸੇ ਕੜੀ ਦੇ ਤਹਿਤ ਹਾਲ ਹੀ ਵਿੱਚ ਪੰਜਾਬ ਦੇ ਚੋਟੀ ਦੇ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਦੀ ਪੇਸ਼ਕਸ ਥੱਲੇ ਉੱਘੇ ਗਾਇਕ ਤੇ ਬੁਲੰਦ ਆਵਾਜ਼ ਦੇ ਮਾਲਕ ਬਿੱਲ ਸਿੰਘ ਦਾ ਗਾਇਆ ਵਿਆਹਾਂ ਵਿੱਚ ਡੀ. ਜਿਆਂ ਤੇ ਵੱਜਣ ਵਾਲਾ ਰੋਮਾੰਟਿਕ ਗੀਤ ‘ਅੱਖ ਵਰਗੀ’ ਦੁਨੀਆਂ ਭਰ ਦੇ ਸਾਰੇ ਚੋਟੀ ਦੇ ਡਿਜਿਟਲ ਪਲੈਟਫਾਰਮਾਂ ਆਈ ਟਿਊਨ, ਜੀਓ ਸਾਵਨ, ਹੰਗਾਮਾ, ਸਪੌਟੀਫਾਈ ਵਰਗੀਆਂ 150 ਤੋਂ ਉੱਪਰ ਸਾਈਟਾਂ ਅਤੇ ਯੂ ਟਿਊਬ ਤੇ ਰਿਲੀਜ਼ ਕੀਤਾ ਜਾ ਚੁੱਕਾ ਹੈ।

ਇਸ ਗੀਤ ਬਾਰੇ ਗੱਲਬਾਤ ਕਰਦਿਆਂ ਭੱਟੀ ਭੜੀ ਵਾਲਾ ਨੇ ਦੱਸਿਆ ਕਿ ਅੱਖ ਵਰਗੀ ਗੀਤ ਉੱਚੀ ਤੇ ਬੁਲੰਦ ਆਵਾਜ਼ ਦੇ ਮਾਲਕ ਗਾਇਕ ਬਿੱਲ ਸਿੰਘ ਨੇ ਬਹੁਤ ਹੀ ਰੂਹ ਨਾਲ ਗਾਇਆ ਹੈ। ਇਸ ਬਹੁਤ ਖੂਬਸੂਰਤ ਅੱਖ ਵਰਗੀਗੀਤ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਫ਼ਿਲਮਾਇਆ ਹੈ ਬਹੁਤ ਮਸ਼ਹੂਰ ਤੇ ਟੈਲੇੰਟਡ ਵੀਡੀਓ ਡਾਇਰੈਕਟਰ ਬੌਬੀ ਬਾਜਵਾ ਨੇ। ਇਸ ਗੀਤ ਦੇ ਫ਼ਿਲਮਾਂਕਣ ਵਿੱਚ ਡੀ.ਓ.ਪੀ. ਸ਼ੈਲੀ ਧੀਮਾਨ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ ੍ਟ ਇਸ ਗੀਤ ਦਾ ਸੰਗੀਤ ਤਿਆਰ ਕੀਤਾ ਹੈ ਉੱਘੇ ਸੰਗੀਤਕਾਰ ਮਨਜੋਤ ਸਿੰਘ ਨੇ। ਇਸ ਗੀਤ ਵਿੱਚ ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੇ ਨਸ਼ਿਆਂ ਤੋਂ ਨੌਜਵਾਨ ਪੀੜ੍ਹੀ ਨੂੰ ਬਚਣ ਲਈ ਪ੍ਰੇਰਿਤ ਕਰਨ ਵਾਲਾ ਰੈਪ ਕੀਤਾ ਹੈ ਰੈਪਰ ਮੈਕ ਸਿੰਘ ਨੇ। ਇਸ ਵੀਡੀਓ ਵਿੱਚ ਬਹੁਤ ਸੋਹਣੇ ਨੌਜਵਾਨ ਮਾਡਲ ਪਰਮਵੀਰ ਸਿੰਘ ਅਤੇ ਜਸਲੀਨ ਕੌਰ ਨੇ ਬਹੁਤ ਵਧੀਆ ਕੰਮ ਕੀਤਾ ਹੈ। ਭੱਟੀ ਭੜੀ ਵਾਲਾ ਦੀ ਪੇਸ਼ਕਸ਼ ਥੱਲੇ ਇਹ ਟਰੈਕ ਲੋਕ ਗੀਤ ਐਂਟਰਟੇਨਮੇੰਟ ਵੱਲੋਂ ਬੜੀ ਧੂਮ ਧਾਮ ਨਾਲ ਰਿਲੀਜ਼ ਕੀਤਾ ਗਿਆ ਹੈ। ਸਾਰੀਆਂ ਡਿਜਿਟਲ ਸਾਈਟਾਂ ਅਤੇ ਯੂ ਟਿਊਬ ਉੱਤੇ ਰਿਲੀਜ਼ ਹੋਏ ਇਸ ਟਰੈਕ ਨੂੰ ਦੁਨੀਆਂ ਭਰ ਵਿੱਚ ਰੱਜਵਾਂ ਹੁੰਗਾਰਾ ਤੇ ਪਿਆਰ ਮਿਲ ਰਿਹਾ ਹੈ। ਅਤੇ ਦੁਨੀਆਂ ਭਰ ਦੇ ਵਿਆਹਾਂ ਵਿੱਚ ਵੱਜਣ ਵਾਲਾ ਇੱਹ ਗੀਤ ਸੁਣਨ ਤੇ ਵੇਖਣ ਵਾਲਾ ਹੈ।

About Post Author

Share and Enjoy !

Shares

Leave a Reply

Your email address will not be published.