
(ਰਵਿੰਦਰ ਸਿੰਘ ਰੇਸ਼ਮ) ਅਮਰਗੜ੍ਹ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਮਰਗੜ੍ਹ ਸਮਿਤ ਸਿੰਘ ਮਾਨ ਆਪਣੀ ਸਰਦਾਰ ਧਨਵੰਤ ਸਿੰਘ ਯਾਦਗਾਰੀ ਵਿਕਾਸ ਮਿਲਣੀ ਦੌਰਾਨ ਹਲਕੇ ਦੇ ਕਈ ਪਿੰਡਾਂ ਵਿੱਚ ਪਹੁੰਚੇ ਅਤੇ ਸੀਨੀਅਰ ਕਾਂਗਰਸੀ ਆਗੂਆਂ ਤੇ ਪਿੰਡ ਵਾਸੀਆਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ। ਅੱਜ ਦੀ ਯਾਤਰਾ ਵਿੱਚ ਉਨ੍ਹਾਂ ਪਿੰਡ ਦਲੀਲਗੜ੍ਹ, ਸਾਦੋਪੁਰ, ਹਿਮਟਾਣਾ, ਰੁਸਤਮਗੜ੍ਹ ਅਤੇ ਫੈਜ਼ਗੜ੍ਹ ਵਿਖੇ ਮੀਟਿੰਗਾਂ ਕੀਤੀਆਂ। ਪਿੰਡ ਦਲੀਲਗੜ੍ਹ ਵਿਖੇ ਮੀਟਿੰਗ ਦੀ ਅਗਵਾਈ ਸਿੱਤਰ ਮੁਹੰਮਦ ਜੀ ਨੇ ਕੀਤੀ। ਇਸ ਤੋਂ ਬਾਅਦ ਸਾਦੋਪੁਰ ਵਿਖੇ ਨਵਾਬ ਸ਼ਾਹ ਜੀ ਅਤੇ ਜਿਤੇਂਦਰ ਸਿੰਘ ਜੀ ਨੇ ਮੀਟਿੰਗ ਦੀ ਅਗਵਾਈ ਕੀਤੀ। ਹਿਮਟਾਣਾ ਵਿਖੇ ਗੁਰਮੀਤ ਸਿੰਘ (ਸਾਬਕਾ ਸਰਪੰਚ) ਜੀ ਦੇ ਘਰ ਮੀਟਿੰਗ ਹੋਈ। ਪਿੰਡ ਰੁਸਤਮਗੜ੍ਹ ਵਿਖੇ ਜੁਗਰਾਜ ਸਿੰਘ ਜੀ ਦੀ ਅਗਵਾਈ ਵਿੱਚ ਗੱਲਬਾਤ ਹੋਈ। ਪਿੰਡ ਫੈਜ਼ਗੜ੍ਹ ਵਿਖੇ ਲਾਲ ਸਿੰਘ ਜੀ ਨੇ ਮੀਟਿੰਗ ਦੀ ਅਗਵਾਈ ਕੀਤੀ। ਇਨ੍ਹਾਂ ਮੀਟਿੰਗਾਂ ਦਾ ਮੁੱਖ ਵਿਸ਼ਾ ਅਮਰਗੜ੍ਹ ਵਿਧਾਨ ਸਭਾ ਦੇ ਮਸਲਿਆਂ ’ਤੇ ਚਰਚਾ ਅਤੇ ਸਰਦਾਰ ਧਨਵੰਤ ਸਿੰਘ ਜੀ ਵੱਲੋਂ ਹਲਕਾ ਅਮਰਗੜ੍ਹ ਵਿੱਚ ਕੀਤੇ ਗਏ ਵਿਕਾਸ ਕੰਮਾਂ ਦੀ ਯਾਦ ਸੀ। ਲੋਕਾਂ ਨੇ ਸਰਦਾਰ ਧਨਵੰਤ ਸਿੰਘ ਜੀ ਹਲਕਾ ਇੰਚਾਰਜ ਸਮਿਤ ਸਿੰਘ ਮਾਨ ਦੇ ਪਿਤਾ ਦੇ ਵਿਕਾਸ ਕਾਰਜਾਂ ਬਾਰੇ ਗੱਲ ਕੀਤੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਮਿਤ ਸਿੰਘ ਮਾਨ ਦੀ ਅਗਵਾਈ ਵਿੱਚ ਆਪਣਾ ਭਰੋਸਾ ਤੇ ਯਕੀਨ ਪ੍ਰਗਟਾਇਆ। ਪਾਰਟੀ ਸੰਗਠਨ ਨੂੰ ਖੜ੍ਹਾ ਕਰਨ ਅਤੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਬਾਰੇ ਲੰਮੀਆਂ ਅਤੇ ਉਸਾਰੂ ਗੱਲਾਂ ਹੋਈਆਂ। ਇਨ੍ਹਾਂ ਪਿੰਡਾਂ ਦੀਆਂ ਮੀਟਿੰਗਾਂ ਵਿੱਚ ਅਮਰਗੜ੍ਹ ਵਿਧਾਨ ਸਭਾ ਵਿੱਚ ਸਮਿਤ ਸਿੰਘ ਮਾਨ ਲਈ ਸਕਾਰਾਤਮਕ ਮਾਹੌਲ ਅਤੇ ਨਿੱਜੀ ਸਹਿਯੋਗ ਦੀ ਭਾਵਨਾ ਸਾਫ਼ ਨਜ਼ਰ ਆਈ।