
ਲੁਧਿਆਣਾ। ਅੱਜ ਲੁਧਿਆਣਾ ਰੱਖ ਬਾਗ ਵਿੱਚ ਬਣੇ ਆਰਮੀ, ਨੇਵੀ ਅਤੇ ਏਅਰ ਫੋਰਸ ਦੇ ਬਣੇ ਵਾਰ ਮੈਮੋਰੀਅਲ ਤੇ ਕਾਰਗਿਲ ਵਿਜੈ ਦਿਵਸ ਨੂੰ ਸਮਰਪਿਤ ਕਾਰਗਿਲ ਦੇ ਸਹੀਦਾਂ ਨੂੰ ਸਰਧਾਂਜਲੀ ਭੇਟ ਕੀਤੀ ਗਈ। ਕੈਪਟਨ ਮਲਕੀਤ ਸਿੰਘ ਵਾਲੀਆ ਜੀ ਨੇ ਦੱਸਿਆ ਕਿ ਕਾਰਗਿਲ ਦੀ ਲੜਾਈ 26 ਜੁਲਾਈ 1999 ਨੂੰ ਖਤਮ ਹੋਈ ਇਹ ਜੰਗ 60 ਦਿਨ ਲਗਾਤਾਰ 16000 ਫੁੱਟ ਦੀ ਉੱਚਾਈ ਅਤੇ ਬਰਫੀਲੇ ਪਹਾੜੀ ਇਲਾਕੇ ਵਿੱਚ ਹੋਈ । ਇਸ ਜੰਗ ਵਿੱਚ 600 ਸੈਨਿਕ ਸਹੀਦ ਹੋ ਗਏ ਅਤੇ 1300 ਦੇ ਲਗਭਗ ਜਖਮੀ ਹੋ ਗਏ। ਉਸ ਸਮੇਂ ਸਿੱਖ ਰੈਜੀਮੈਂਟ, ਜੈਕ ਰੈਜੀਮੈਂਟ, ਅਤੇ ਗਰਨੇਡੀਅਰ ਜੰਗ ਵਿੱਚ ਤਹਿਨਾਤ ਸੀ । ਆਪਣੀ ਸੂਰਬੀਰਤਾ ਅਤੇ ਹੋਂਸਲੇ ਨਾਲ ਜੰਗ ਲੜੀ ਅਤੇ ਜਿੱਤ ਹਾਸਲ ਕੀਤੀ। ਭਾਵੇਂ 1962, 1965 ਅਤੇ 1971 ਲੜਾਈ ਵਿੱਚ ਭਰਤੀ ਫੌਜ ਸੰਸਾਰ ਵਿੱਚ ਰਿਕਾਰਡ ਤੌੜ ਜਿੱਤ ਹਾਸਲ ਕੀਤੀ ਪਰ ਕਾਰਗਿਲ ਦੀ ਲੜਾਈ ਸੰਸਾਰ ਦੀ ਇੱਕ ਅਨੋਖੀ ਮਿਸਾਲ ਕਾਇਮ ਕਰਨ ਲਈ ਲੜਾਈ ਸੀ ਇਸ ਸਮੇਂ ਕੈਪਟਨ ਮਲਕੀਤ ਸਿੰਘ ਵਾਲੀਆ, ਕੈਪਟਨ ਕੁਲਵੰਤ ਸਿੰਘ ਬਾੜੇਵਾਲ, ਕੈਪਟਨ ਪ੍ਰੀਤਮ ਸਿੰਘ , ਸੂਬੇਦਾਰ ਮੇਜਰ ਅਨੂਪ ਸਿੰਘ ਮੀਡੀਆ ਇੰਚਾਰਜ ਜਗਜੀਤ ਸਿੰਘ ਅਰੋੜਾ, ਹੋਲਦਾਰ ਮਨੋਹਰ ਸਿੰਘ , ਐਡੀਟਰ ਹਰਪ੍ਰੀਤ ਸਿੰਘ ਖਾਲਸਾ ਜੀ ਹੋਣਾ ਨੇ ਕਾਰਗਿਲ ਦੇ ਸਹੀਦਾਂ ਨੂੰ ਸਰਧਾਂਜਲੀ ਭੇਟ ਕੀਤੀ ਅਤੇ ਸਲਾਮੀ ਦਿੱਤੀ।