
ਰਾਏਕੋਟ। ਸਥਾਨਕ ਸ਼ਹਿਰ ਦੇ ਪ੍ਰਾਚੀਨ ਮੰਦਰ ਸ਼ਿਵਾਲਾ ਖਾਮ( ਤਲਾਬ ਵਾਲਾ) ਦੀ ਪ੍ਰਬੰਧਕੀ ਕਮੇਟੀ ਵੱਲੋਂ ਮੰਦਰ ਕਮੇਟੀ ਦੇ ਪ੍ਰਧਾਨ ਇੰਦਰਪਾਲ ਗੋਲਡੀ ਦੀ ਅਗਵਾਈ ਹੇਠ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਲੁਧਿਆਣਾ ਤੋੰ ਸਮਾਜ ਸੇਵੀ ਕਮਲ ਚੇਤਲੀ ਪਹੁੰਚੇ। ਇਸ ਦੌਰਾਨ ਸ਼ਹਿਰ ਦੇ ਹੋਣਹਾਰ ਨੌਜਵਾਨ ਖਿਡਾਰੀ ਸਾਗਰ ਗੁਲਾਟੀ ਪੁੱਤਰ ਨਰੇਸ਼ ਕੁਮਾਰ (ਕਾਲਾ ਗੁਲਾਟੀ) ਜਿਸਨੇ ਕਿ ਸਾਉਦੀ ਅਰਬ ਵਿਖੇ ਸੰਪੰਨ ਹੋਈ ਏਸ਼ੀਅਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਹਾਸਲ ਕਰਕੇ ਰਾਏਕੋਟ ਸ਼ਹਿਰ ਅਤੇ ਇਲਾਕੇ ਦਾ ਨਾਂ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ ਦਾ ਮੰਦਰ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਿਡਾਰੀ ਸਾਗਰ ਗੁਲਾਟੀ ਨੇ ਦੱਸਿਆ ਕਿ ਸਾਉਦੀ ਅਰਬ ਦੇ ਦੁਬਈ ਸ਼ਹਿਰ ਵਿੱਚ ਹੋਈ ਏਸ਼ੀਅਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ ’ਚ ਉਸ ਨੇ ਰਾਅ ਪਾਵਰਲਿਫਟਿੰਗ ਫੈਡਰੇਸ਼ਨ ਇੰਡੀਆ ਵਲੋਂ ਭਾਗ ਲੈਂਦੇ ਹੋਏ 75 ਕਿੱਲੋਗ੍ਰਾਮ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਜਿੱਤ ਹਾਸਲ ਕਰਕੇ ਸੋਨੇ ਦਾ ਤਗਮਾ ਅਤੇ ਟਰਾਫੀ ਜਿੱਤੀ ਹੈ। ਇਸ ਤੋਂ ਪਹਿਲਾਂ ਉਹ ਜ਼ਿਲਾ,ਸੂਬਾ ਅਤੇ ਕੌਮੀ ਪੱਧਰ ’ਤੇ ਵੀ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਹਾਸਲ ਕਰ ਚੁੱਕਾ ਹੈ। ਇਸ ਮੌਕੇ ਸਮਾਜ ਸੇਵੀ ਕਮਲ ਚੇਤਲੀ, ਪ੍ਰਧਾਨ ਇੰਦਰਪਾਲ ਗੋਲਡੀ ਨੇ ਮੰਦਰ ਕਮੇਟੀ ਵੱਲੋਂ ਸਾਗਰ ਗੁਲਾਟੀ ਅਤੇ ਪਰਿਵਾਰ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸਾਗਰ ਗੁਲਾਟੀ ਨੇ ਇਸ ਜਿੱਤ ਨਾਲ ਰਾਏਕੋਟ ਸ਼ਹਿਰ ਦਾ ਨਾਂ ਕੌਮਾਂਤਰੀ ਪੱਧਰ ਤੱਕ ਰੌਸ਼ਨ ਕੀਤਾ ਹੈ। ਉਨਾਂ ਕਿਹਾ ਕਿ ਸਾਗਰ ਗੁਲਾਟੀ ਨੇ ਇਕ ਗਰੀਬ ਘਰ ਤੋਂ ਉੱਠ ਕੇ ਅੰਤਰਰਾਸ਼ਟਰੀ ਪੱਧਰ ਤੱਕ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ ਤੇ ਸਾਨੂੰ ਇਸ ਬੱਚੇ ਤੇ ਮਾਣ ਹੈ। ਇਸ ਸਮੇਂ ਕਪਿਲ ਗਰਗ ਰਮਨ ਚੋਪੜਾ, ਰਾਜ ਸਿੰਗਲਾ, ਮਹਿੰਦਰਪਾਲ ਜੈਨ, ਸਤਪਾਲ ਵਰਮਾ, ਮਨੋਜ ਜੈਨ, ਦੀਪਕ ਬਾਂਸਲ, ਸੰਜੀਵ ਗੋਇਲ, ਐਡਵੋਕੇਟ ਰਮਣੀਕ ਆਹਲੂਵਾਲੀਆ, ਕਿ੍ਰਸ਼ਨ ਲਾਲ ਕੱਕੜ, ਨਰੇਸ਼ ਸ਼ਰਮਾ, ਮੰਗਤ ਰਾਏ, ਅਸੋਕ ਕਨੋਜੀਆ, ਮਦਨ ਲਾਲ, ਅਨਿਲ ਕੁਮਾਰ, ਸਤਪਾਲ ਵਰਮਾ, ਰਮੇਸ਼ ਜੈਨ, ਅਨਿਲ ਪਰੂਥੀ, ਡਾਕਟਰ ਪ੍ਰਵੀਨ ਅਗਰਵਾਲ, ਕਾਲਾ ਗੁਲਾਟੀ, ਆਦਿ ਹਾਜ਼ਰ ਸਨ।