(ਸ਼ਿਵ ਕੋੜਾ) ਫਗਵਾੜਾ।
ਵਿਸ਼ਵ ਪ੍ਰਸਿੱਧ ਇਤਿਹਾਸਕ ਸ੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਿਰ ਬੰਗਾ ਰੋਡ ਫਗਵਾੜਾ ਵਿਖੇ ਯੂ.ਪੀ.ਐਸ.ਸੀ. ਦੀ ਪ੍ਰੀਖਿਆ ‘ਚ 75ਵਾਂ ਰੈਂਕ ਹਾਸਲ ਕਰਕੇ ਆਪਣੇ ਮਾਤਾ ਪਿਤਾ, ਸ਼ਹਿਰ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੀ ਫਗਵਾੜਾ ਦੀ ਹੋਣਹਾਰ ਧੀ ਸੁਰਭੀ ਸਿੰਗਲਾ ਨੇ ਆਪਣੀ ਮਾਤਾ ਸ੍ਰੀਮਤੀ ਪਾਇਲ ਸਿੰਗਲਾ ਅਤੇ ਪਿਤਾ ਵਿਪਨ ਸਿੰਗਲਾ (ਬੌਬੀ) ਦੇ ਨਾਲ ਨਤਮਸਤਕ ਹੋ ਕੇ ਭਗਵਾਨ ਵਿਸ਼ਵਕਰਮਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸ੍ਰੀ ਵਿਸ਼ਵਕਰਮਾ ਧੀਮਾਨ ਸਭਾ ਅਤੇ ਸ੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਰਜਿ. ਦੇ ਪ੍ਰਧਾਨ ਬਲਵੰਤ ਰਾਏ ਧੀਮਾਨ ਅਤੇ ਸਮੂਹ ਮੈਂਬਰਾਂ ਨੇ ਸੁਰਭੀ ਸਿੰਗਲਾ ਦੇ ਪਰਿਵਾਰ ਨੂੰ ਸਿਰੋਪਾ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸੁਰਭੀ ਸਿੰਗਲਾ ਨੇ ਦੱਸਿਆ ਕਿ ਜਦੋ ਪ੍ਰੀਖਿਆ ਦੇਣ ਲਈ ਗਈ ਤਾਂ ਬਾਬਾ ਵਿਸ਼ਵਕਰਮਾ ਜੀ ਦਾ ਅਸ਼ੀਰਵਾਦ ਲੈ ਕੇ ਗਈ ਸੀ ਅਤੇ ਅਰਦਾਸ ਕੀਤੀ ਸੀ ਜੋ ਕਿ ਭਗਵਾਨ ਵਿਸ਼ਵਕਰਮਾ ਜੀ ਨੇ ਪੂਰੀ ਕੀਤੀ ਹੈ। ਅੱਜ ਉਹ ਬਾਬਾ ਵਿਸ਼ਵਕਰਮਾ ਜੀ ਦੇ ਅਸ਼ੀਰਵਾਦ ਨਾਲ ਹੀ ਸਫਲ ਹੋਈ ਹੈ। ਸਭਾ ਦੇ ਪ੍ਰਧਾਨ ਬਲਵੰਤ ਰਾਏ ਧੀਮਾਨ ਨੇ ਸੁਰਭੀ ਸਿੰਗਲਾ ਨੂੰ ਸ਼ੁੱਭ ਇਛਾਵਾਂ ਦਿੰਦੇ ਹੋਏ ਕਿਹਾ ਕਿ ਸੁਰਭੀ ਇਕੱਲੀ ਪਰਿਵਾਰ ਦੀ ਹੀ ਨਹੀਂ ਬਲਕਿ ਪੂਰੇ ਪੰਜਾਬ ਦੀ ਧੀ ਹੈ। ਇਸ ਮੌਕੇ ਸਭਾ ਦੇ ਸੀਨੀਅਰ ਵਾਈਸ ਪ੍ਰਧਾਨ ਸੁਰਿੰਦਰ ਪਾਲ ਧੀਮਾਨ, ਜਸਪਾਲ ਸਿੰਘ ਲਾਲ, ਅਮੋਲਕ ਸਿੰਘ ਝੀਤਾ, ਭੁਪਿੰਦਰ ਸਿੰਘ ਜੰਡੂ, ਇੰਦਰਜੀਤ ਮਠਾਰੂ ਅਤੇ ਅਸ਼ੋਕ ਧੀਮਾਨ ਆਦਿ ਹਾਜਰ ਸਨ।