(ਸ਼ਿਵ ਕੋੜਾ) ਫਗਵਾੜਾ।
ਦਰਬਾਰ ਬਾਬਾ ਮਾਸੂਮ ਸ਼ਾਹ ਪਿੰਡ ਦਰਵੇਸ਼ ਵਿਖੇ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਜੋੜ ਮੇਲੇ ਦੌਰਾਨ ਝੰਡੇ, ਚਾਦਰ ਅਤੇ ਚਰਾਗ਼ ਦੀ ਰਸਮ ਤੋਂ ਇਲਾਵਾ ਮਹਿਫਿਲ-ਏ-ਕੱਵਾਲ ਸਜਾਈ ਗਈ। ਜਿਸ ਵਿਚ ਨਾਮਵਰ ਕੱਵਾਲ ਪਾਰਟੀਆਂ ਨੇ ਰੁਹਾਨੀ ਕਲਾਮ ਪੇਸ਼ ਕੀਤੇ। ਜੋੜ ਮੇਲੇ ਦੌਰਾਨ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਛਿੰਜ ਮੇਲਾ ਕਰਵਾਇਆ ਗਿਆ ਜਿਸਦਾ ਸ਼ੁੱਭ ਆਰੰਭ ਆਮ ਆਦਮੀ ਪਾਰਟੀ ਆਗੂ ਦਲਜੀਤ ਸਿਘ ਰਾਜੂ ਨੇ ਕਰਵਾਇਆ। ਉਹਨਾਂ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਪਹਿਲਵਾਨਾ ਨੂੰ ਆਪਣਾ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਕੁਸ਼ਤੀ ਪੰਜਾਬ ਦੀ ਰਵਾਇਤੀ ਖੇਡ ਹੈ ਜੋ ਸਰੀਰ ਨੂੰ ਤੰਦਰੁਸਤ ਰੱਖਦੀ ਹੈ। ਕੁਸ਼ਤੀ ਨੂੰ ਪੂਰੀ ਖੇਡ ਭਾਵਨਾ ਦੇ ਨਾਲ ਖੇਡਿਆ ਜਾਣਾ ਚਾਹੀਦਾ ਹੈ। ਇਸ ਦੌਰਾਨ ਨਾਮਵਰ ਪਹਿਲਵਾਨਾ ਨੇ ਜੋਰ ਅਜਮਾਇਸ਼ ਕੀਤੀ। ਜੇਤੂ ਪਹਿਲਵਾਨਾ ਨੂੰ ਇਨਾਮਾ ਦੀ ਵੰਡ ਵੀ ਕੀਤੀ ਗਈ। ਦਲਜੀਤ ਸਿੰਘ ਰਾਜੂ ਨੇ ਸਮੂਹ ਸੰਗਤ ਨੂੰ ਜੋੜ ਮੇਲੇ ਦੀ ਵਧਾਈ ਦਿੱਤੀ। ਜੋੜ ਮੇਲੇ ਦੌਰਾਨ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਦੀ ਸੇਵਾ ਅਤੁਟ ਵਰਤਾਈ ਗਈ। ਜਗਵਿੰਦਰ ਸਿੰਘ ਕਾਲਾ, ਅਮਰੀਕ ਸਿੰਘ ਮੀਕਾ ਪੰਚ, ਗੁਰਮੁਖ ਸਿੰਘ, ਨੀਲਾ ਦਰਵੇਸ਼ ਪਿੰਡ, ਹੈੱਪੀ ਮੱਟੂ, ਲਾਲਾ ਦਰਵੇਸ਼ ਪਿੰਡ, ਅਸ਼ੋਕ ਕੁਮਾਰ ਮੱਟੂ, ਦੇਸਰਾਜ ਮੱਟੂ ਅਤੇ ਸਮੂਹ ਪਿੰਡ ਵਾਸੀ ਹਾਜਰ ਸਨ।