ਯੂਥ ਕਲੱਬ ਮਾਛੀਵਾੜਾ ਦੇ ਮੈਂਬਰਾਂ ਵੱਲੋਂ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਹਲਕਾ ਵਿਧਾਇਕ ਦਿਆਲਪੁਰਾ ਨਾਲ ਮੀਟਿੰਗ

Share and Enjoy !

Shares

– ਸ਼ਹਿਰ ਦੇ ਸੁੰਦਰੀਕਰਨ ਲਈ ਯਤਨਸ਼ੀਲ ਹੈ ਯੂਥ ਕਲੱਬ ਮਾਛੀਵਾੜਾ
(ਹਰਪ੍ਰੀਤ ਸਿੰਘ ਕੈਲੇ) ਸ੍ਰੀ ਮਾਛੀਵਾਡਾ ਸਾਹਿਬ। ਪਿਛਲੇ ਕਾਫੀ ਲੰਬੇ ਸਮੇਂ ਤੋਂ ਸ੍ਰੀ ਮਾਛੀਵਾੜਾ ਸਾਹਿਬ ਦੀਆ ਲਟਕਦੀਆਂ ਆ ਰਹੀਆਂ ਸਮੱਸਿਆਵਾਂ ਨੂੰ ਸੁਲਝਾਉਣ ਦਾ ਉਪਰਾਲਾ ਕਰਦੇ ਯੂਥ ਕਲੱਬ ਸ੍ਰੀ ਮਾਛੀਵਾੜਾ ਸਾਹਿਬ ਦੇ ਮੈਂਬਰਾਂ ਵੱਲੋਂ ਹਲਕਾ ਸਮਰਾਲਾ ਦੇ ਐਮ.ਐਲ.ਏ.ਜਗਤਾਰ ਸਿੰਘ ਦਿਆਲਪੁਰਾ ਨਾਲ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਸ੍ਰੀ ਮਾਛੀਵਾੜਾ ਸਾਹਿਬ ਦੀਆ ਬਹੁਤ ਸਾਰੀਆਂ ਮੁਸਕਿਲ ਸੰਬੰਧੀ ਅਤੇ ਓਹਨਾ ਦੇ ਹੱਲ, ਸੰਬੰਧੀ ਖੁੱਲ ਕੇ ਵਿਚਾਰ ਚਰਚਾ ਹੋਈ।ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਜਿਵੇਂ 106 ਪਿੰਡਾਂ ਨੂੰ ਸੇਵਾਵਾਂ ਦੇ ਰਿਹਾ ਬੀਮਾਰ ਤੇ ਖਸਤਾ ਹਾਲਤ ਵਿਚ ਪਿਆ ਸਿਵਲ ਹਸਪਤਾਲ ਜੋ ਕਿ ਸਹੂਲਤਾਂ ਦੀ ਘਾਟ ਅਤੇ ਸਟਾਫ ਦੀ ਕਮੀ ਨਾਲ ਜੂਝ ਰਿਹਾ, ਮਾਛੀਵਾੜਾ ਸ਼ਹਿਰ ਚ ਘੁੰਮਦੇ ਅਵਾਰਾ ਪਸ਼ੂ, ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਬਦ ਤੋਂ ਬਦਤਰ ਹੋਈ ਹਾਲਤ, ਸਟੇਡੀਅਮ ਵਿਚ ਲੋੜੀਂਦੀਆਂ ਸੁਵਿਧਾਵਾਂ ਸਬੰਧੀ, ਕੁੜੀਆਂ ਦੇ ਕਾਲਜ ਅਤੇ ਸਕੂਲ ਦੇ ਕੋਲ ਅਢਿਆਣਾ ਰੋਡ ਉੱਤੇ ਲੱਗੇ ਕੂੜੇ ਦੇ ਢੇਰ ਦੇ ਨਿਪਟਾਰੇ ਸਬੰਧੀ, ਖੰਨਾ -ਨਵਾਂਸ਼ਹਿਰ ਨੂੰ ਜੋੜਦੀ ਸੜਕ ਦੀ ਬੇਹੱਦ ਤਰਸਯੋਗ ਅਤੇ ਖਸਤਾ ਹਾਲਤ ਨੂੰ ਸੁਧਾਰਨ ਸਬੰਧੀ ਅਤੇ ਹੋਰ ਕਈ ਛੋਟੀਆਂ ਵੱਡੀਆਂ ਸਮੱਸਿਆਵਾਂ ਸਬੰਧੀ ਵੀ ਵਿਚਾਰ ਚਰਚਾ ਹੋਈ ਜੋ ਸ਼ਹਿਰ ਦੇ ਸੁੰਦਰੀਕਰਨ ਵਿੱਚ ਰੁਕਾਵਟ ਪਾਉਂਦੀਆਂ ਹਨ ਜਾਂ ਬਿਮਾਰੀਆਂ ਨੂੰ ਸੱਦਾ ਦੇ ਰਹੀਆਂ ਹਨ।ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਤੁਰੰਤ ਐਕਸਨ ਲੈਕੇ ਸਮੱਸਿਆਵਾਂ ਨਾਲ ਸਬੰਧਤ ਅਫਸਰਾਂ ਨਾਲ ਰਾਬਤਾ ਕਾਇਮ ਕੀਤਾ ਤੇ ਸਮੱਸਿਆਵਾਂਨੂੰ ਛੇਤੀ ਤੋਂ ਛੇਤੀ ਨਿਪਟਾਉਣ ਲਈ ਠੋਸ ਨਿਰਦੇਸ ਦਿੱਤੇ ਤੇ ਬਾਕੀ ਕੰਮ ਵੀ ਜਲਦੀ ਕਰਵਾਉਣ ਦਾ ਭਰੋਸਾ ਦਿੱਤਾ। ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਜੂਤਲਾ ਮਾਛੀਵਾੜਾ ਦੇ ਮੈਂਬਰ ਸਾਹਿਬਾਨਾ ਦੇ ਨਾਲ ਇਨਾਂ ਸਮੱਸਿਆਵਾਂ ਸਬੰਧੀ ਵਿਚਾਰ ਚਰਚਾ ਉਪਰੰਤ ਲੈ ਗਏ ਐਕਸ਼ਨ ਦੀ ਕਲੱਬ ਵੱਲੋਂ ਸ਼ਲਾਘਾ ਕਰਦਿਆਂ ਹਲਕਾ ਵਿਧਾਇਕ ਦਾ ਧੰਨਵਾਦ ਵੀ ਪ੍ਰਗਟ ਕੀਤਾ ਗਿਆ। ਇਸ ਮੀਟਿੰਗ ਵਿੱਚ ਐਮ.ਐਲ. ਏ. ਦਿਆਲਪੁਰ, ਪੀ.ਏ. ਸੁਖਵਿੰਦਰ ਸਿੰਘ ਗਿੱਲ ਅਤੇ ਯੂਥ ਕਲੱਬ ਸ੍ਰੀ ਮਾਛੀਵਾੜਾ ਸਾਹਿਬ ਦੇ ਅਹੁਦੇਦਾਰ ਅਤੇ ਮੈਂਬਰ ਸਹਿਬਾਨ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.