
(ਇੰਦਰਜੀਤ ਸਿੰਘ ਦੈਹਿੜੂ) ਮੱਤੇਵਾੜਾ/ਖੰਨਾ। ਇਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ ਸੀਟੂ ਦੇ ਸੂਬਾ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਤਪਾਲ ਜੋਸੀਲਾ ਪ੍ਰਧਾਨ ਦਿਲਬਾਗ ਸਿੰਘ ਗਿੱਲ, ਨੇ ਕਿਹਾ ਕਿ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਅਤੇ ਵਾਤਾਵਰਣ,ਹਵਾ, ਪਾਣੀ, ਧਰਤੀ ਨੂੰ ਜਹਿਰੀਲਾ ਕਰਨ ਵਿਰੁੱਧ ਵਾਤਾਵਰਨ ਬਚਾਉ ਐਕਸਨ ਕਮੇਟੀ ਵੱਲੋਂ ਸੁਰੂ ਕੀਤੇ ਗਏ ਸੰਘਰਸ ਵਿਚ ਕਿਸਾਨ , ਮਜਦੂਰ ਜਥੇਬੰਦੀਆਂ ਵੱਲੋਂ ਦਿੱਤੇ ਸਮਰਥਨ ਲਈ ਇਸ ਤੋਂ ਬਾਅਦ ਐਸ ਕੇ ਐਮ ਅਤੇ ਰਾਜਨੀਤਕ ਪਾਰਟੀਆਂ ਵੱਲੋਂ ਇਸ ਘੋਲ ਵਿੱਚ ਕੀਤੀ ਗਈ ਸਮੂਲੀਅਤ ਨੇ ਪੰਜਾਬ ਦੀ ਸਰਕਾਰ ਵੱਲੋਂ ਡਾਇੰਗ ਮਿੱਲਾਂ ਲਗਾਉਣ ਦੇ ਫੈਸਲੇ ਨੂੰ ਰੱਦ ਕਰਵਾਉਣ ਲਈ ਇਕ ਇਤਿਹਾਸਕ ਫੈਸਲਾ ਕਰਵਾਇਆ ਹੈ।ਉੱਕਤ ਆਗੂਆਂ ਨੇ ਸੰਮੂਹ ਸੰਘਰਸਸੀਲ ਕਿਸਾਨਾਂ, ਮਜਦੂਰਾਂ, ਅਤੇ ਰਾਜਨੀਤਕ ਆਗੂਆਂ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਨਿਭਾਈ ਭੂਮਿਕਾ ਦਾ ਧੰਨਵਾਦ ਕੀਤਾ ਉਥੇ ਪੰਜਾਬ ਦੀ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲੀਆਂ ਸਰਕਾਰਾਂ ਜੋ ਅੜੀਅਲ ਵਤੀਰਾ ਅਪਣਾ ਕੇ ਲੋਕਾਂ ਨਾਲ ਧੱਕੇਸਾਹੀ ਕਰਕੇ ਆਪਣੇ ਫੈਸਲੇ ਲੋਕਾਂ ਉੱਪਰ ਠੋਸਦੀਆ ਸਨ ਉਨਾਂ ਨੂੰ ਵੀ ਲੋਕਾਂ ਦੀ ਅਵਾਜ ਸੁਣਕੇ ਲੋਕ ਪੱਖੀ ਸੀਸਾ ਦਿਖਾਇਆ ਹੈ। ਉਨਾਂ ਕਿਸਾਨਾਂ ਮਜਦੂਰਾਂ ਨੂੰ ਅਪਣੇ ਮਸਲੇ ਹੱਲ ਕਰਵਾਉਣ ਲਈ ਏਕਤਾ ਦੀਆਂ ਗੰਢਾਂ ਮਜਬੂਤ ਕਰਨ ਦੀ ਅਪੀਲ ਕੀਤੀ।