ਮੋਬਾਇਲ ਫੋਨ

Share and Enjoy !

Shares
ਭਾਰਤ ਵਿੱਚ ਇਸ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ 40 ਕਰੋੜ ਤੋਂ ਉਪਰ ਹੈ ਅਤੇ ਇਹ ਗਿਣਤੀ ਦਿਨੋਂ ਦਿਨ ਵਧ ਰਹੀ ਹੈ। 1921 ਵਿੱਚ ਅਮਰੀਕਾ ਵਿੱਚ ਡੈਟਾਇਟ ਮਿਸ਼ੀਗਨ ਪੁਲੀਸ  ਡਿਪਾਰਟਮੈਂਟ ਨੇ ਮੋਬਾਇਲ ਦੀ ਵਰਤੋਂ ਆਰੰਭ ਕੀਤੀ ਇਸ ਸਮੇਂ ਇਹ ਯੰਤਰ ਦਾ ਮੁੱਢ ਹੀ ਬੱਝਾ ਸੀ ਜਿਸ ਕਰਕੇ ਪਿਛਲੀ ਸਦੀ ਦੇ 60 ਵਰ੍ਹਿਆਂ ਤੱਕ ਇਹ ਇੱਕ ਬਰੀਫ ਕੇਸ ਕਰਕੇ ਵਰਗੇ ਡੱਬੇ ਵਿੱਚ ਰੱਖਣਾ ਪੈਂਦਾ ਸੀ ਅਤੇ ਇਸ ਦੀ ਰੇਂਜ ਵੀ ਵੀ 70 ਕੁ ਕਿਲੋਮੀਟਰ ਹੀ ਸੀ । ਆਮ ਲੋਕਾਂ ਦੁਆਰਾ ਮੋਬਾਇਲ ਦੀ ਵਰਤੋਂ ਦਾ ਆਰੰਭ ਸਹੀ ਅਰਥਾਂ ਵਿੱਚ 1983 ਵਿੱਚ ਅਮਰੀਕਾ ਵਿਖੇ ਹੋਇਆ ਤੇ ਮਗਰੋਂ ਇਸ ਸੰਚਾਰ ਸਾਧਨ ਦੀ ਲੋਕਪ੍ਰਿਯਤਾ ਦਿਨੋ ਦਿਨ  ਆਪਣੇ ਪੈਰ ਪਸਾਰਦੀ ਗਈ । ਭਾਰਤ ਵਿੱਚ ਮੋਬਾਈਲ ਫੋਨ 1994 ਵਿੱਚ ਆਇਆ ।ਉਸ ਸਮੇਂ ਮੋਬਾਇਲ ਫੋਨ ਦੀਆਂ ਕੰਪਨੀਆਂ ਵੀ ਘੱਟ ਸਨ ਤੇ ਬੈਟਰੀ ਦਾ ਜੀਵਨ ਵੀ ਘੱਟ ਸੀ ਅਤੇ ਕਾਲ ਵੀ ਬਹੁਤ ਮਹਿੰਗੀ ਸੀ ਅਤੇ ਇਨਕਮਿੰਗ ਲਈ ਵੀ ਪੈਸੇ ਅਦਾ ਕਰਨੇ ਪੈਂਦੇ ਸਨ।
ਪਰ ਕੀ ਅਸੀਂ ਕਦੇ ਸੋਚਿਆ ਹੈ ਕਿ ਇਸ ਦੇ ਕੁਝ ਨੁਕਸਾਨ ਵੀ ਹਨ …
ਜੋ ਬੱਚੇ ਜਨਮ ਤੋਂ ਇੱਕ ਸਾਲ ਦੇ ਵਿਚ ਵਿਚ ਮੋਬਾਈਲ ਫੋਨ ਵਰਤਦੇ ਹਨ ਉਹ ਦੂਜੇ ਬੱਚਿਆਂ ਦੇ ਮੁਕਾਬਲ ਜ਼ਿਆਦਾ ਚਿੜਚਿੜੇ ਅਤੇ ਯਾਦਾਸ਼ਤ ਕਮਜ਼ੋਰ ਵਾਲੇ ਹੁੰਦੇ ਹਨ ।ਲਗਾਤਾਰ ਹੈੱਡਫੋਨ ਦੀ ਵਰਤੋਂ ਕਰਨ ਨਾਲ ਪੰਜ ਤੋਂ ਸੱਤ ਸਾਲ ਵਿੱਚ ਵਿੱਚ ਸਾਡੇ ਕੰਨਾਂ ਦੀ ਸੁਣਨ ਸਮਰੱਥਾ ਘਟ ਜਾਂਦੀ ਹੈ। ਮੋਬਾਈਲ ਫੋਨ ਵਿਚ ਵਰਤੀਆਂ ਜਾਣ ਵਾਲੀਆਂ ਤਰੰਗਾਂ ਸਾਡੇ ਸਰੀਰ ਦੇ ਹਾਰਮੋਨਜ਼ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਜ਼ਿਆਦਾ ਮੋਬਾਇਲ ਫੋਨ ਦੀ www ਵਰਤੋਂ ਕਰਨ ਨਾਲ ਸਾਡੀ ਯਾਦਦਾਸ਼ਤ ਵੀ ਘਟਦੀ ਹੈ ।ਮੋਬਾਇਲ ਫੋਨ ਦੇ ਟਾਵਰ ਵਿਚੋਂ ਨਿਕਲਣ ਵਾਲੀਆਂ ਭਿਆਨਕ ਕਿਰਨਾਂ ਸਾਨੂੰ ਬਹੁਤ ਬਿਮਾਰੀਆਂ ਦਾ ਸੱਦਾ ਦਿੰਦੀਆਂ ਹਨ ਸੋ ਮੋਬਾਇਲ ਫੋਨ ਦੀ ਵਰਤੋਂ ਘੱਟ ਤੋਂ ਘੱਟ ਅਤੇ ਲੋੜ ਅਨੁਸਾਰ ਹੀ ਕਰੋ।
ਸਿੰਦਰਪਾਲ ਕੌਰ, ਕੰਪਿਊਟਰ ਫੈਕਲਟੀ
(ਸ.ਸ.ਭ.ਸ.ਸਸਸਸ ਲੌਗੋਵਾਲ (ਕੰਨਿਆ) ਜਿਲ੍ਹਾ ਸੰਗਰੂਰ

About Post Author

Share and Enjoy !

Shares

Leave a Reply

Your email address will not be published.