ਮਾਤਾ ਦੀਆਂ ਭੇਂਟਾਂ ਦੀ ਵੀਡੀਓ ਹੋਈ ਮੁਕੰੰਮਲ

Share and Enjoy !

Shares

(ਬੱਗਾ ਸੇਲਕੀਆਣਾ) ਲਸਾੜਾ/ਉੜਾਪੜ। ਦੋਆਬੇ ਦੀ ਨਾਮਵਰ ਤੇ ਸੁਰੀਲੀ ਗਾਇਕਾ ਰਾਣੀ ਅਰਮਾਨ ਵਲੋਂ ਪਿਛਲੇ ਦਿਨੀ ਸਿੰਗਲ ਟਰੈਕ ‘ਮਾਂ’ ਸਰੋਤਿਆਂ ਦੇ ਸਨਮੁੱਖ ਕੀਤਾ ਸੀ ਉਸ ਟਰੇੈਕ ਨੂੰ ਸ਼ੋਸਲ ਮੀਡੀਆ ਤੇ ਸਰੋਤਿਆਂ ਵਲੋਂ ਪਸੰਦ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ’ਚ ਸਾਉਣ ਮਹੀਨੇ ਨੂੰ ਮੁੱਖ ਰੱਖਦੇ ਹੋਏ ਮਹਾਂ ਮਾਈ ਦਾ ਸਿੰਗਲ ਟਰੈਕ ਤਿਆਰ ਕੀਤਾ ਤੇ ਉਸ ਦਾ ਵੀਡੀਓ ਮੁਕੰਮਲ ਕੀਤਾ ਗਿਆ। ਇਸ ਧਾਰਮਿਕ ਟਰੈਕ ਸਬੰਧੀ ਰਾਣੀ ਅਰਮਾਨ ਨੇ ਦੱਸਿਆ ਕਿ ਇਸ ਭੇਂਟ ਨੂੰ ਲੱਕੀ ਵਲੋਂ ਕਲਮਬੱਧ ਕੀਤਾ ਗਿਆ। ਇਸ ਫਿਲਮਾਂਕਣ ਸ਼ੰਕਰ ਦੇਵਾ ਵਲੋਂ ਮੰਦਰਾਂ ਤੇ ਕੀਤਾ ਗਿਆ ਤੇ ਇਸ ਦਾ ਸੰਗੀਤ ਕੁਲਦੀਪ ਬੱਸਣ ਵਲੋਂ ਤਿਆਰ ਕੀਤਾ ਗਿਆ ਤੇ ਇਸ ਪ੍ਰਜੈਕਟ ਨੂੰ ਮਨੀਸ਼ ਠੁਕਰਾਲ ਵਲੋਂ ਤਿਆਰ ਕੀਤਾ। ਇਸ ਟਰੈਕ ਨੂੰ ਬਹੁਤ ਜਲਦ ਹੀ ਨਾਮਵਰ ਸੰਗੀਤ ਕੰਪਨੀ ਵਲੋਂ ਮਾਤਾ ਦੇ ਭਗਤਾਂ ਦੇ ਸਨਮੁੱਖ ਕਰ ਦਿੱਤੀ ਜਾਵੇਗੀ। ਆਸ ਕਰਦੀ ਹਾਂ ਕਿ ਇਸ ਧਾਰਮਿਕ ਟਰੈਕ ਨੂੰ ਮਾਤਾ ਦੇ ਭਗਤ ਬੇਹੱਦ ਪਿਆਰ ਦੇਣਗੇ। ਧੰਨਵਾਦ ਏ ਸਾਰੇ ਸਰੋਤਿਆਂ ਜੋ ਮੇਰੇ ਪਹਿਲਾਂ ਆਏ ਸਾਰੇ ਮਣਾ ਮੂੰਹੀ ਪਿਆਰ ਦਿਤਾ ਤੇ ਮੇਰੀ ਗਾਇਕੀ ਨੂੰ ਪਸੰਦ ਕਰ ਰਹੇ ਹਨ।

About Post Author

Share and Enjoy !

Shares

Leave a Reply

Your email address will not be published.