ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਾਗੂ ਕਰਾਉਣ ਲਈ ਸੰਘਰਸ਼ ਕਮੇਟੀ ਨੇ ਕੀਤਾ ਰੋਸ ਪ੍ਰਦਰਸ਼ਨ

Share and Enjoy !

Shares

– ਮੁਲਾਜ਼ਮਾਂ ਨੂੰ ਪੱਕੇ ਕਰਾਉਣ ਨਿਗਮ ਪ੍ਰਸ਼ਾਸ਼ਨ ਦੇ ਪੰਜਾਬ ਸਰਕਾਰ ਨਾਲ ਆਰ ਪਾਰ ਦੀ ਲੜਾੜੀ ਲੜੀ ਜਾਵੇਗੀ : ਸੰਘਰਸ਼ ਕਮੇਟੀ
(ਕਰਨੈਲ ਸੈਣੀ) ਲੁਧਿਆਣਾ।
ਸੀਵਰਮੈਨ, ਸਫ਼ਾਈ ਕਰਮਚਾਰੀ ਸੰਘਰਸ਼ ਕਮੇਟੀ ਨਗਰ ਨਿਗਮ ਲੁਧਿਆਣਾ ਵਲੋਂ ਨਿਗਮ ਵਿਚ ਕੰਮ ਕਰ ਰਹੇ ਕੱਚੇ ਸੀਵਰਮੈਨਾਂ, ਸਫ਼ਾਈ ਕਰਮਚਾਰੀਆਂ, ਮਾਲੀ, ਬੇਲਦਾਰਾਂ ਅਤੇ ਡਰਾਈਵਰਾਂ ਨੂੰ ਪੱਕਾ ਕਰਾਉਣ ਲਈ ਅਤੇ ਸਫ਼ਾਈ ਕਰਮਚਾਰੀਆਂ ਨੂੰ ਆਊਟਸੋਰਸ ’ਤੇ ਰੱਖਣ ਖਿਲਾਫ਼ 3 ਦਿਨ ਦੇ ਦਿੱਤੇ ਅਲੀਮੇਟਮ ਤੋਂ ਬਾਅਦ ਅੱਜ ਜੋਨ ਏ ਵਿਖੇ ਗੇਟ ਰੈਲੀ ਕਰਕੇ ਨਿਗਮ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਗੇਟ ਰੈਲੀ ਵਿਚ ਲੁਧਿਆਣਾ ਸ਼ਹਿਰ ਦੀ ਵੱਡੀ ਗਿਣਤੀ ਵਿਚ ਵਾਲਮੀਕਿ ਭਾਈਚਾਰੇ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ। ਇਸ ਮੌਕੇ ਸਮੂਹ ਆਗੂਆਂ ਵਲੋਂ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਵਲੋਂ 13-4-2022 ਨੂੰ ਇਕ ਪੱਤਰ ਨਗਰ ਨਿਗਮ ਨੂੰ ਜਾਰੀ ਕੀਤਾ ਗਿਆ ਸੀ ਜਿਸ ਵਿਚ ਨਿਗਮ ਪ੍ਰਸਾਸ਼ਨ ਨੂੰ ਹਦਾਇਤ ਜਾਰੀ ਕੀਤੀ ਗਈ ਸੀ ਕਿ ਨਗਰ ਨਿਗਮ ਲੁਧਿਆਣਾ ਵਿਚ ਕੰਮ ਕਰ ਰਹੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਪ੍ਰੰਤੂ ਨਗਰ ਨਿਗਮ ਲੁਧਿਆਣਾ ਦੇ ਮੇਅਰ ਅਤੇ ਕਮਿਸ਼ਨਰ ਪੰਜਾਬ ਸਰਕਾਰ ਦੀ ਇਸ ਹਦਾਇਤ ਦੀ ਪਾਲਣਾ ਨਹੀਂ ਕਰ ਰਹੇ ਅਤੇ ਬੀਤੇ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਕੱਚੇ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕਰਨ ਸੰਬੰਧੀ ਨਿਯੁਕਤ ਪੱਤਰ ਵੀ ਜਾਰੀ ਕੀਤੇ ਗਏ ਸਨ ਅਤੇ ਕਾਂਗਰਸ ਸਰਕਾਰ ਵਲੋਂ ਵੀ ਇਸ ਸੰਬੰਧੀ ਨਿਗਮ ਨੂੰ ਚਿੱਠੀ ਜਾਰੀ ਕੀਤੀ ਗਈ ਸੀ ਪ੍ਰੰਤੂ ਫ਼ਿਰ ਵੀ ਨਿਗਮ ਪ੍ਰਸ਼ਾਸ਼ਨ ਮੁਲਾਜ਼ਮਾਂ ਨੂੰ ਪੱਕਾ ਨਾ ਕਰਕੇ ਉਨਾਂ ਦੇ ਹਿੱਤਾਂ ਦਾ ਘਾਣ ਕਰ ਰਿਹਾ ਹੈ ਜਿਸ ਨੂੰ ਕਿ ਸੰਘਰਸ਼ ਕਮੇਟੀ ਕਦੇ ਵੀ ਬ੍ਰਦਾਸ਼ਤ ਨਹੀਂ ਕਰੇਗੀ। ਉਨਾਂ ਕਿਹਾ ਕਿ ਨਿਗਮ ਦੇ ਕਦਮ ਦੇ ਖਿਲਾਫ਼ 1 ਜੁਲਾਈ ਨੂੰ ਮੇਅਰ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਰੋਡ ਜਾਮ ਕੀਤਾ ਜਾਵੇਗਾ। ਉਨਾਂ ਕਿਹਾ ਕਿ ਲੁਧਿਆਣਾ ਸ਼ਹਿਰ ਦੇ ਸਮੂਹ ਵਿਧਾਇਕਾਂ ਲਈ ਬਹੁਤ ਹੀ ਮੰਦਭਾਗੀ ਘਟਨਾ ਹੈ ਉਨਾਂ ਵਿਚੋਂ ਕਿਸੇ ਵੱਲੋਂ ਵੀ ਵਿਧਾਨ ਸਭਾ ਵਿਚ ਸੀਵਰਮੈਨਾਂ ਅਤੇ ਸਫ਼ਾਈ ਕਰਮਚਾਰੀਆਂ ਦੀ ਗੱਲ ਨੂੰ ਨਹੀਂ ਉਠਾਇਆ ਗਿਆ ਹੈ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਨਗਰ ਨਿਗਮ ਵਿਚ ਕੰਮ ਕਰ ਰਹੇ ਸਾਰੇ ਸੀਵਰਮੈਨਾਂ, ਸਫ਼ਾਈ ਕਰਮਚਾਰੀਆਂ, ਮਾਲੀ, ਬੇਲਦਾਰਾਂ ਅਤੇ ਡਰਾਈਵਰਾਂ ਨੂੰ ਪੱਕਾ ਕੀਤਾ ਜਾਵੇ ਅਤੇ ਬੀਤੇ ਦਿਨੀਂ ਨਿਗਮ ਵਲੋਂ ਐਫ ਐਡ ਸੀ ਸੀ ਵਿਚ ਸਫ਼ਾਈ ਕਰਮਚਾਰੀਆਂ ਨੂੰ ਆਊਟਸੋਰਸ ਤੇ ਰੱਖਣ ਦਾ ਜੋ ਫ਼ੈਸਲਾ ਲਿਆ ਗਿਆ ਸੀ ਉਸਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਇਸ ਤੋਂ ਇਲਾਵਾ ਏ ਟੂ ਜੈਡ ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਨਿਗਮ ਅਧੀਨ ਲਿਆਂਦਾ ਜਾਵੇ ਤੇ ਨਿਗਮ ਵਲੋਂ ਤਜ਼ਰਬੇ ਅਤੇ ਸੀਨੀਅਰਤਾ ਦੇ ਅਧਾਰ ਤੇ ਸੈਨਟਰੀ ਸੁਪਰਵਾਈਜ਼ਰ ਰੱਖੇ ਜਾਣ। ਆਗੂਆਂ ਨੇ ਵਿਸ਼ੇਸ਼ ਤੌਰ ਤੇ ਮੰਗ ਕੀਤੀ ਕਿ ਮੁਲਾਜ਼ਮਾਂ ਦੇ ਪਰਖਕਾਲ ਨੂੰ ਘਟਾ ਕੇ 1 ਸਾਲ ਦਾ ਕੀਤਾ ਜਾਵੇ ਤੇ ਜੇਕਰ ਕਿਸੇ ਡੀ ਸੀ ਰੇਟ ਸਫ਼ਾਈ ਕਰਮਚਾਰੀ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਹੀ ਪਰਿਵਾਰ ਨੂੰ ਨੌਕਰੀ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਮੁਲਾਜ਼ਮਾਂ ਦੇ ਜੋ ਬਕਾਏ ਰਹਿੰਦੇ ਹਨ ਉਨਾਂ ਨੂੰ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ। ਇਸ ਦੌਰਾਨ ਸੰਘਰਸ਼ ਕਮੇਟੀ ਵਲੋਂ ਸਰਕਾਰ ਨੂੰ 1 ਦਿਨ ਦਾ ਹੋਰ ਅਲਟੀਮੇਟਮ ਦਿੱਤਾ ਗਿਆ ਤੇ ਸਖ਼ਤ ਸ਼ਬਦਾਂ ਵਿਚ ਚੇਤਾਵਨੀ ਦਿੱਤੀ ਗਈ ਜੇਕਰ ਸੰਘਰਸ਼ ਕਮੇਟੀ ਦੀਆਂ ਮੰਗਾਂ ਨਾ ਮੰਨੀਆ ਗਈਆਂ ਤਾਂ ਆਉਣ ਸਮੇਂਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤੇ ਜੇ ਲੋੜ ਪਈ ਤਾਂ ਸੰਘਰਸ਼ ਕਮੇਟੀ ਹੜਤਾਲ ਤੋਂ ਵੀ ਪਿੱਛੇ ਨਹੀਂ ਹੱਟੇਗੀ ਜਿਸਦੀ ਜਿੰਮੇਵਾਰੀ ਨਿਗਮ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਨਰੇਸ਼ ਧੀਂਗਾਨ, ਵਿਜੈ ਦਾਨਵ, ਚੌਧਰੀ ਯਸ਼ਪਾਲ, ਸਮੇ ਸਿੰਘ ਬਿਰਲਾ, ਰਜਿੰਦਰ ਹੰਸ, ਲਵ ਦਾਵਿ੍ਰੜ,ਜਸਵੀਰ ਲਵਣ, ਦੀਪਕ ਹੰਸ, ਅਕਸ਼ੇ ਰਾਜ, ਸੁਧੀਰ ਧਾਰੀਵਾਲ, ਨੀਰਜ ਸੁਭਾਹੂ, ਪਿੰਕਾ ਚੰਡਾਲਿਆ, ਵਿਨੋਦ ਅਖ਼ਤਰ, ਐਡਵੋਕੇਟ ਰਾਹੁਲ ਪੁਹਾਲ, ਸ਼ਿਵ ਕੁਮਾਰ, ਵਿਜੇ ਕਾਮਰੇਡ, ਮਿੰਕਲ ਬਿਰਲਾ, ਗੁਰਜੀਤ ਸਿੰਘ, ਦਰਸ਼ਨ ਕਾਂਗੜ, ਬਬਲੂ ਦਿਸ਼ਾਵਰ, ਸ਼ਾਮ ਬੋਹਤ, ਚੰਦਨ ਚਨਾਲਿਆ, ਮਿੰਕਲ ਬਿਰਲਾ, ਰਾਜੀਵ ਕੁਮਾਰ ਫ਼ਗਵਾੜਾ, ਬਾਬੂ ਰਾਮ ਚੰਡਾਲ, ਅਸ਼ੋਕ ਦੈਤਯਾ, ਚਰਨਾਪਲ ਚੰਨਾ, ਐਡਵੋਕੇਟ ਸਾਗਰ ਲਕਸ਼ਯ, ਸੋਹਣਵੀਰ ਰਣੀਆ, ਦੀਪੂ ਘਈ, ਸੂਰਜ ਪਾਰਚਾ, ਅਮਰਜੀਤ ਠੇਕੇਦਾਰ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.