ਮਹਾਂ ਸ਼ਿਵਰਾਤਰੀ ਦੇ ਮੌਕੇ ਮੰਦਰਾਂ ਵਿੱਚ ਸ਼ਿਵ ਬਾਬਾ ਜੀ ਦੇ ਲੱਗਦੇ ਰਹੇ ਜੈਕਾਰੇ

Share and Enjoy !

Shares

ਮਲੋਟ, 1 ਮਾਰਚ (ਪ੍ਰੇਮ ਗਰਗ) : ਸ਼ਹਿਰ ਦੇ ਵੱਖ ਵੱਖ ਮੰਦਰਾਂ ਅਤੇ ਸਕੂਲਾਂ ਵਿਚ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਸ਼ਿਵ ਬਾਬਾ ਦੇ ਨਾਮ ਦੇ ਜੈਕਾਰੇ ਲੱਗਦੇ ਰਹੇ। ਮੰਦਰਾਂ ਵਿਚ ਸਵੇਰੇ 4 ਵਜੇ ਤੋਂ ਹੀ ਸ਼ਰਧਾਲੂ ਸ਼ਿਵ ਪੂਜਾ ਦੇ ਲਈ ਵੱਡੀ ਗਿਣਤੀ ਵਿਚ ਆਉਣ ਲੱਗੇ ਅਤੇ ਦੇਰ ਸ਼ਾਮ ਤੱਕ ਮੰਦਰਾਂ ਦਾ ਮਾਹੌਲ ਸ਼ਿਵਮਈ ਹੋਇਆ ਰਿਹਾ। ਕਈ ਮੰਦਰਾਂ ਵਿਚ ਸ਼ਰਧਾਲੂ ਲਾਈਨਾਂ ਵਿਚ ਲੱਗ ਕੇ ਸ਼ਿਵ ਭੋਲੇ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਖੜੇ ਨਜ਼ਰ ਆਏ। ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਿਵ ਬਾਬਾ ਦੀ ਪੂਜਾ ਅਰਚਨਾ ਕੀਤੀ। ਸ਼ਰਧਾਲੂਆਂ ਨੇ ਜਿੱਥੇ ਸ਼ਿਵ�ਿਗ ਤੇ ਦੁੱਧ, ਦਹੀਂ, ਘਿਓ, ਸ਼ਕਰ, ਸ਼ਹਿਦ, ਫ਼ਲ ਆਦਿ ਚੜਾ ਕੇ ਪੂਜਾ ਕੀਤੀ, ਉੱਥੇ ਜਲਭਿਸ਼ੇਕ ਵੀ ਕਰਵਾਇਆ। ਮਹਾਂ ਸ਼ਿਵਰਾਤਰੀ ਤੇ ਸ਼ਹਿਰ ਦੇ ਸ਼ਿਵ ਮੰਦਰ ਰੇਲਵੇ ਸਟੇਸ਼ਨ, ਸ਼੍ਰੀ �ਿਸ਼ਨਾ ਮੰਦਰ ਮੰਡੀ ਹਰਜ਼ੀ ਰਾਮ, ਇੱਛਾਪੂਰਨੀ ਸ਼ਾਮ ਖਾਟੂ ਮੰਦਰ, ਅੰਗੂਰੀ ਦੇਵੀ ਮੰਦਰ ਪਟੇਲ ਨਗਰ, ਸ਼੍ਰੀ ਸਨਾਤਨ ਧਰਮ �ਿਸ਼ਨਾ ਮੰਦਰ, ਮਾਂ ਚਿੰਤਪੂਰਨੀ ਵੈਸ਼ਨੋ ਮੰਦਰ ਆਦਿ ਵੱਖ ਵੱਖ ਮੰਦਰਾਂ ਵਿਚ ਸ਼ਰਧਾਲੂ ਸਵੇਰੇ ਤੋਂ ਸ਼ਾਮ ਤੱਕ ਸ਼ਿਵ�ਿਗ ਦੀ ਪੂਜਾ ਅਰਚਨਾ ਕਰਦੇ ਹੋਏ ਨਜ਼ਰ ਆਏ। ਸ਼ਰਧਾਲੂ ਲਾਈਨਾਂ ਵਿੱਚ ਲੱਗ ਕੇ ਆਪਣੀ ਵਾਰੀ ਦਾ ਇੰਤਜਾਰ ਕਰ ਰਹੇ ਸਨ। ਬਜੁਰਗਾਂ ਤੋਂ ਲੈ ਕੇ ਛੋਟੇ ਬੱਚਿਆਂ ਵਿੱਚ ਵੀ ਸ਼ਿਵ ਪੂਜਾ ਦਾ ਉਤਸਾਹ ਵੇਖਣ ਨੂੰ ਮਿਲਿਆ। 

About Post Author

Share and Enjoy !

Shares

Leave a Reply

Your email address will not be published.