
ਨਵੀਂ ਦਿੱਲੀ ਇੰਦਰਾ ਭਵਨ ਵਿੱਚ ਅੱਜ ਆਲ ਇੰਡੀਆ ਪ੍ਰੋਫੈਸ਼ਨਲਜ਼ ਕਾਂਗਰਸ ਦੇ ਨਵੇਂ ਚੇਅਰਮੈਨ ਮਧੂ ਯਾਕਸ਼ੀ ਗੌੜ ਦਾ ਸ਼ਪਥ ਗ੍ਰਹਿਣ ਸਮਾਰੋਹ ਹੋਇਆ। ਤੇਲੰਗਾਨਾ ਦੇ ਇਸ ਵਰਿਸ਼ਠ ਨੇਤਾ ਨੇ ਪ੍ਰਵੀਣ ਚੱਕਰਵਰਤੀ ਦਾ ਸਥਾਨ ਲਿਆ ਹੈ, ਜਿਨ੍ਹਾਂ ਨੂੰ ਹਾਲ ਹੀ ਵਿੱਚ ਤਾਮਿਲਨਾਡੂ ਤੋਂ ਰਾਜ ਸਭਾ ਲਈ ਚੁਣਿਆ ਗਿਆ ਸੀ।
ਸਮਾਰੋਹ ਵਿੱਚ ਸੰਸਦ ਮੈਂਬਰ ਦਪਿੰਦਰ ਹੁੱਡਾ ਜੀ, ਸੀਡਬਲਯੂਸੀ ਮੈਂਬਰ ਗੁਰਦੀਪ ਸਿੰਘ ਸੱਪਲ ਜੀ, ਏਆਈਸੀਸੀ ਜਨਰਲ ਸਕੱਤਰ ਇੰਚਾਰਜ ਕੇਰਲ ਦੀਪਾ ਦਾਸ ਮੁੰਸ਼ੀ ਜੀ, ਸੀਡਬਲਯੂਸੀ ਮੈਂਬਰ ਸੰਦੀਪ ਦੀਕਸ਼ਿਤ ਜੀ ਅਤੇ ਦੇਸ਼ ਭਰ ਤੋਂ ਆਏ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਸਨ।
ਸਟੇਜ ਉੱਤੇ ਪਹਿਲੀ ਕਤਾਰ ਵਿੱਚ ਬੈਠ ਕੇ ਅਮਰਗੜ੍ਹ ਹਲਕੇ ਦੇ ਹਲਕਾ ਇੰਚਾਰਜ ਸਮਿਤ ਸਿੰਘ ਮਾਨ ਨੇ ਮਧੂ ਯਾਕਸ਼ੀ ਗੌੜ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਭਰ ਦੇ ਪ੍ਰੋਫੈਸ਼ਨਲਜ਼ ਨੂੰ ਕਾਂਗਰਸ ਪਾਰਟੀ ਨਾਲ ਜੋੜਨਾ ਅਤੇ ਕਾਂਗਰਸ ਪਾਰਟੀ ਦੀ ਨੀਤੀ ਵਿੱਚ ਪ੍ਰੋਫੈਸ਼ਨਲ ਲੋਕਾਂ ਦੀ ਥਾਂ ਬਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਹਰ ਸੂਬੇ ਵਿੱਚ ਡਾਕਟਰ, ਇੰਜੀਨੀਅਰ, ਖਿਡਾਰੀ, ਚਾਰਟਰਡ ਅਕਾਊਂਟੈਂਟ ਅਤੇ ਹੋਰ ਪ੍ਰੋਫੈਸ਼ਨਲ ਵਰਕਰਜ਼ ਲਈ ਢਾਂਚਾ ਤਿਆਰ ਕਰਨ ਦੀ ਰੂਪਰੇਖਾ ਬਾਰੇ ਵਿਚਾਰ ਪੇਸ਼ ਕੀਤੇ।