
ਫਗਵਾੜਾ (ਸ਼ਿਵ ਕੋੜਾ) | ਭਾਰਦਵਾਜ ਰਤਨ (ਲਾਮਿਆਂ) ਗੋਤਰ ਸਲਾਨਾ ਜਠੇਰੇ ਪੂਜਨ 30 ਅਤੇ 31 ਮਾਰਚ ਨੂੰ ਬਾਬਾ ਫਤਿਹ ਸਿੰਘ ਨਗਰ ਸੁਖਚੈਨ ਸਾਹਿਬ ਰੋਡ ਫਗਵਾੜਾ ਵਿਖੇ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਸੁਦੇਸ਼ ਸ਼ਰਮਾ ਨੇ ਦੱਸਿਆ ਕਿ ਸਵੇਰੇ 7 ਤੋਂ 8 ਵਜੇ ਤੱਕ ਰੀਤੀ-ਰਿਵਾਜ ਮੁਤਾਬਕ ਜਠੇਰੇ ਪੂਜਨ ਹੋਵੇਗਾ। ਉਪਰੰਤ ਧਾਰਮਿਕ ਸਮਾਗਮ ਅਤੇ 11 ਵਜੇ ਭੰਡਾਰੇ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ। ਉਹਨਾਂ ਸਮੂਹ ਭਾਰਦਵਾਜ ਰਤਨ ਪਰਿਵਾਰਾਂ ਨੂੰ ਵੱਡੇ ਵਢੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਸਲਾਨਾ ਜਠੇਰੇ ਪੂਜਨ ਸਮਾਗਮ ਵਿਚ ਪਰਿਵਾਰਾਂ ਸਮੇਤ ਹਾਜਰੀ ਲਗਵਾਉਣ ਦੀ ਅਪੀਲ ਵੀ ਕੀਤੀ।