
ਲੌਂਗੋਵਾਲ(ਜਗਸੀਰ ਸਿੰਘ) – ਭਗਤੀ ਲਹਿਰ ਦੇ ਆਗੂ ਬਾਬਾ ਸੈਣਿ ਭਗਤ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੇਹੁਰਾ ਬਾਬਾ ਸੈਣਿ ਭਗਤ ਜੀ ਮੰਡੇਰ ਕਲਾਂ ਰੋਡ ਲੌਂਗੋਵਾਲ ਵਿਖੇ ਅੱਜ ਤੋਂ ਮਹਾਨ ਗੁਰਮਤਿ ਸਮਾਗਮ ਆਰੰਭ ਹੋ ਗਿਆ। ਇਸ ਪ੍ਰੋਗਰਾਮ ਦੀ ਦੇਖ-ਰੇਖ ਕਰ ਰਹੇ ਬਾਬਾ ਸਤਿਗੁਰ ਸਿੰਘ ਸ਼ੇਰੋਂ ਹੈੱਡ ਗ੍ਰੰਥੀ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਦੱਸਿਆ ਕਿ ਇਸ ਸਬੰਧ ਵਿਚ ਅੱਜ ਸਵੇਰੇ 10 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਪ੍ਰਕਾਸ਼ ਕੀਤੇ ਗਏ,19 ਨਵੰਬਰ (ਵੀਰਵਾਰ) ਰਾਤ 8 ਵਜੇ ਰਾਤਰੀ ਦੇ ਦੀਵਾਨ ਸਜਾਏ ਜਾਣਗੇ। ਜਿਸ ਵਿਚ ਪੰਥ ਪ੍ਰਸਿੱਧ ਢਾਡੀ ਕਵੀਸ਼ਰ ਅਤੇ ਕੀਰਤਨੀਏ ਗੁਰੂ ਜਸ ਸਰਵਣ ਕਰਵਾਉਣਗੇ। 20 ਨਵੰਬਰ (ਸ਼ੁੱਕਰਵਾਰ) ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਦੀਵਾਨ ਸਜਣਗੇ। ਜਿਸ ਵਿਚ ਮਹਾਂਪੁਰਸ਼ ਬਾਬਾ ਕੇਹਰ ਸਿੰਘ ਜੀ, ਬਾਬਾ ਗੁਰਦੀਪ ਸਿੰਘ ਜੀ ਨਾਨਕਸਰ ਠਾਠ ਮਹਿਲ ਕਲਾਂ ਤੋਂ ਇਲਾਵਾ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰੀ ਜਥੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਸੀਰ ਸਿੰਘ ਪੱਲਣ, ਹਰਨੇਕ ਸਿੰਘ ਨੇਕੀ, ਜੈਪਾਲ ਸਿੰਘ ਪੱਲਣ, ਰਾਮ ਸਿੰਘ ਮੰਡੇਰ, ਜਸਵੀਰ ਸਿੰਘ ਜੱਸੀ ,ਧਨਜੀਤ ਸਿੰਘ, ਮੋਨੂੰ ਕਿੰਗ, ਇੰਦਰਵੀਰ ਸਿੰਘ, ਅੰਮ੍ਰਿਤ ਸਿੰਘ ਕਾਲਾ, ਲਾਭ ਸਿੰਘ ਲਾਭੀ ਅਤੇ ਪਰਮਜੀਤ ਸਿੰਘ ਗਾਂਧੀ ਆਦਿ ਹਾਜ਼ਰ ਸਨ।