
(ਸ਼ਮਿੰਦਰਪਾਲ/ਪੂਜਾ) ਸ੍ਰੀ ਮੁਕਤਸਰ ਸਾਹਿਬ। ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ ਵੱਲੋਂ ਨਜਦੀਕ ਬੱਸ ਸਟੈਂਡ ਸ਼੍ਰੀ ਮੁਕਤਸਰ ਸਾਹਿਬ ਆਸ਼ਰਮ ਦੇ ਅੰਦਰ ਸਤਿਸੰਗ ਸਮਾਗਮ ਕਰਵਾਇਆ ਗਿਆ । ਜਿਸ ਦੇ ਅੰਦਰ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਯਾ ਸਾਧਵੀ ਦਵਿੰਦਰ ਭਾਰਤੀ ਨੇ ਕਿਹਾ ਕਿ ਭਾਰਤ ਦੇਸ਼ ਧਰਮ, ਦਰਸ਼ਨ ਅਤੇ ਪ੍ਰੇਮ ਦੀ ਜਨਮ ਭੂਮੀ ਰਿਹਾ ਹੈ।ਪਰ ਅਜੋਕੇ ਸਮੇਂ ਦੌਰਾਨ ਅਸਮਾਜਿਕ, ਅਧਾਰਮਿਕ ਅਤੇ ਅਸੰਵਿਧਾਨਿਕ ਗੁਣਾਂ ਵਿੱਚ ਬੇਸ਼ੁਮਾਰ ਵਾਧਾ ਹੋਇਆ ਹੈ ।ਜਿਸ ਕਾਰਨ ਆਮ ਆਦਮੀ ਦੇਖ-ਸੁਣ ਕੇ ਵੀ ਵਿਸਵਾਸ ਕਰਨ ਤੋਂ ਡਰਦਾ ਹੈ । ਪ੍ਰੰਤੂ ਇਹ ਗੱਲ ਸੌਲਾਂ ਆਨੇ ਸੱਚ ਹੈ ਕਿ ਭਾਰਤ ਹੀ ਅਜਿਹਾ ਦੇਸ ਹੈ ਜੋ ਹਰ ਖੇਤਰ ਵਿੱਚ ਅਗਵਾਈ ਕਰਨ ਦੀ ਤਾਕਤ ਰੱਖਦਾ ਹੈ । ਅਫਸੋਸ ਦਾ ਵਿਸਾ ਤਾਂ ਇਹ ਹੈ ਕਿ ਅਸੀਂ ਆਪਣੀ ਤਾਕਤ ਨੂੰ ਭੁੱਲ ਗਏ ਹਾਂ ਜਾਂ ਵਿਸਾਰ ਚੁੱਕੇ ਹਾਂ। ਸਾਡੇ ਮਹਾਂਪੁਰਸ ਇਸ ਤਾਕਤ ਨੂੰ ਜਾਣਦੇ ਸਨ ਜਿਸ ਕਾਰਨ ਉਹ ਦਿ੍ਰੜਤਾ ਨਾਲ ਭਾਰਤ ਨੂੰ ‘ਜਗਤ ਗੁਰੂ‘ ਕਹਿ ਰਹੇ ਹਨ। ਇਹ ਤਾਕਤ ਹੈ ਸਾਡਾ ‘ਅਧਿਆਤਮਿਕ ਗਿਆਨ‘ ਜੋ ਵਿਅਕਤੀ ਨੂੰ ਜੀਵਨ ਜਾਂਚ ਸਿਖਾਉੰਦਾ ਹੈ। ਸਾਰੇ ਧਾਰਮਿਕ ਗ੍ਰੰਥ ਪਰਮਾਤਮਾ ਦੇ ਪ੍ਰਤੱਖ ਦਰਸਨ ਨੂੰ ਹੀ ਅਧਿਆਤਮ ਗਿਆਨ ਦਾ ਦਰਜਾ ਦਿੰਦੇ ਹਨ।ਜਿਸ ਦੀ ਪ੍ਰਾਪਤੀ ਕੇਵਲ ਪੂਰਨ ਗੁਰੂ ਦੁਆਰਾ ਹੁੰਦੀ ਹੈ।ਫਿਰ ਹੀ ਇੱਕ ਇਨਸਾਨ ਨੂੰ ਧਰਮ ,ਦਰਸਨ ਅਤੇ ਪ੍ਰੇਮ ਦੇ ਸਹੀ ਅਰਥ ਸਮਝ ਆ ਜਾਂਦੇ ਹਨ।ਇਸ ਸਤਿਸੰਗ ਸਮਾਗਮ ਦੌਰਾਨ ਸਾਧਵੀ ਕੁਲਦੇਵੀ ਭਾਰਤੀ ਜੀ ਨੇ ਸੁਮਧੁਰ ਭਜਨਾਂ ਦਾ ਗਾਇਨ ਕੀਤਾ।