ਭਾਰਤੀ ਕਿਸਾਨ ਯੂਨੀਅਨ (ਚੜੂਨੀ) ਨੇ ਏ.ਡੀ.ਸੀ. ਨੂੰ ਦਿੱਤਾ ਮੰਗ ਪੱਤਰ

Share and Enjoy !

Shares

ਫਗਵਾੜਾ (ਸ਼ਿਵ ਕੋੜਾ) : ਭਾਰਤੀ ਕਿਸਾਨ ਯੂਨੀਅਨ ਚੜੂਨੀ ਵਲੋਂ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਨਾਮ ਇਕ ਮੰਗ ਪੱਤਰ ਏ.ਡੀ.ਸੀ. ਡਾ. ਨਯਨ ਜੱਸਲ ਨੂੰ ਦਿੱਤਾ ਗਿਆ। ਜਿਸ ਵਿਚ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਦੇ ਨਜਦੀਕ ਬਣੇ ਕੂੜੇ ਦੇ ਡੰਪ ਨੂੰ ਹਟਾਉਣ ਅਤੇ ਨਜਦੀਕ ਹੀ ਬਣੇ ਤਾਰਕੋਲ ਦੇ ਪਲਾਂਟ ਤੋਂ ਉੱਠੇ ਦੇ ਧੂਏਂ ਦੀ ਸਮੱਸਿਆ ਤੋਂ ਨਿਜਾਤ ਦੁਆਉਣ ਦੀ ਮੰਗ ਕੀਤੀ ਗਈ ਹੈ। ਵਧੇਰੇ ਜਾਣਕਾਰੀ ਦਿੰਦਿਆਂ ਅਮਰੀਕ ਸਿੰਘ ਅਤੇ ਮਦਨ ਲਾਲ ਸਰਪੰਚ ਬਰਨਾਂ ਨੇ ਦੱਸਿਆ ਕਿ ਇਸ ਕੂੜੇ ਦੇ ਡੰਪ ਨਾਲ ਆਲੇ-ਦੁਆਲੇ ਦੇ ਪਿੰਡਾਂ ਨੂੰ ਬੜੀ ਮੁਸ਼ਕਲ ਪੇਸ਼ ਆਉਂਦੀ ਹੈ। ਰੋਜਾਨਾ ਕੂੜੇ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਤੋਂ ਉੱਠਦਾ ਧੂਆਂ ਰਾਹਗੀਰਾਂ ਲਈ ਪਰੇਸ਼ਾਨੀ ਬਣਦਾ ਹੈ ਅਤੇ ਇਲਾਕੇ ਦਾ ਵਾਤਾਵਰਣ ਪ੍ਰਦੂਸ਼ਿਤ ਹੋ ਜਾਂਦਾ ਹੈ। ਸਾਹ ਲੈਣ ‘ਚ ਦਿੱਕਤ ਆਉਂਦੀ ਹੈ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਕਿਹਾ ਕਿ ਇਸ ਕੂੜੇ ਦੇ ਨਜਾਇਜ ਡੰਪ ਨਾਲ ਨੇੜਲੇ ਪਿੰਡਾਂ ਭੋਗਪੁਰ, ਰਾਮਗੜ੍ਹ, ਪਲਾਹੀ, ਸੀਕਰੀ, ਬਰਨਾ, ਜਗਪਾਲਪੁਰ, ਰਾਣੀਪੁਰ, ਖਾਟੀ, ਖੁਰਮਪੁਰ ਦੇ ਵਸਨੀਕ ਬਹੁਤ ਜਿਆਦਾ ਪਰੇਸ਼ਾਨ ਹਨ। ਇਸ ਕੂੜੇ ਦੇ ਡੰਪ ਤੋਂ ਇਕ ਕਿੱਲੋਮੀਟਰ ਦੇ ਦਾਇਰੇ ‘ਚ ਗੁਰਦੁਆਰਾ ਸਾਹਿਬ, ਸਕੂਲ, ਯੁਨੀਵਰਸਿਟੀ, ਹਸਪਤਾਲ ਤੇ ਕਾਫੀ ਵਸੋਂ ਵਾਲੇ ਇਲਾਕੇ ਹਨ। ਨਜਦੀਕ ਹੀ ਇਕ ਤਾਰਕੋਲ ਦਾ ਪਲਾਂਟ ਲੱਗਿਆ ਹੋਇਆ ਹੈ ਜਿਸਦੀ ਚਿਮਨੀ ਛੋਟੀ ਹੋਣ ਕਰਕੇ ਧੂਆਂ ਆਲੇ ਦੁਆਲੇ ਫੈਲਦਾ ਹੈ। ਇਸ ਦੀ ਚਿਮਨੀ ਨੂੰ ਉੱਚਾ ਕਰਵਾਉਣ ਦੀ ਮੰਗ ਵੀ ਮੰਗ ਪੱਤਰ ‘ਚ ਕੀਤੀ ਗਈ ਹੈ। ਯੁਨੀਅਨ ਦੇ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਹਨਾਂ ਮੁਸ਼ਕਲਾਂ ਦਾ ਸਮਾਂ ਰਹਿੰਦੇ ਹਲ ਨਾ ਕਰਵਾਇਆ ਤਾਂ ਸੜਕਾਂ ਜਾਮ ਕਰਕੇ ਤਿੱਖਾ ਰੋਸ਼ ਪ੍ਰਗਟਾਇਆ ਜਾਵੇਗਾ।

About Post Author

Share and Enjoy !

Shares

Leave a Reply

Your email address will not be published.