ਸ਼ਾਨੋ ਸ਼ੌਕਤ ਨਾਲ ਸੰਪਨ ਹੋਇਆ ਦਰਬਾਰ ਸਖੀ ਸੁਲਤਾਨ ਪੀਰ ਲੱਖ ਦਾਤਾ ਜੀ ਦਰਬਾਰ ਪੀਰ ਬੇਰੀ ਵਾਲਿਆਂ ਦਾ ਸਾਲਾਨਾ ਜੋੜ ਮੇਲਾ

Share and Enjoy !

Shares
  • ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਲਿਆ ਪੀਰਾਂ ਦਾ ਅਸ਼ੀਰਵਾਦ

ਫਗਵਾੜਾ : ਦਰਬਾਰ ਸਖੀ ਸੁਲਤਾਨ ਪੀਰ ਲੱਖ ਦਾਤਾ ਜੀ ਦਰਬਾਰ ਪੀਰ ਬੇਰੀ ਵਾਲਿਆਂ ਦਾ ਸਾਲਾਨਾ ਜੋੜ ਮੇਲਾ ਬਸੰਤ ਨਗਰ ਖੇੜਾ ਰੋਡ ਫਗਵਾੜਾ ਵਿਖੇ ਮੁੱਖ ਸੇਵਾਦਾਰ ਬਾਬਾ ਬਿੱਲਾ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਪਹਿਲੇ ਦਿਨ ਸਵੇਰੇ ਮਹਿੰਦੀ, ਚਿਰਾਗ਼ ਦੀ ਰਸਮ ਉਪਰੰਤ ਨਿਸ਼ਾਨ ਸਾਹਿਬ ਦੀ ਪਰਿਕ੍ਰਮਾ ਕੀਤੀ ਗਈ। ਬਾਬਾ ਬਿੱਲਾ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਸੰਗਤਾਂ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ। ਉਪਰੰਤ ਮਹਿਫਲ-ਏ-ਕੱਵਾਲ ਦਾ ਆਯੋਜਨ ਹੋਇਆ। ਰਾਤ ਦੀ ਮਹਿਫਿਲ ‘ਚ ਵੀ ਕੱਵਾਲ ਪਾਰਟੀਆਂ ਨੇ ਰੁਹਾਨੀ ਕੱਵਾਲੀਆਂ ਪੇਸ਼ ਕਰਕੇ ਸ਼ਰਧਾਲੂ ਸੰਗਤ ਨੂੰ ਰੁਹਾਨੀ ਰੰਗ ਵਿਚ ਰੰਗਿਆ। ਦੂਸਰੇ ਦਿਨ ਸਵੇਰੇ ਚਾਦਰ ਦੀ ਰਸਮ ਉਪਰੰਤ ਧਾਰਮਿਕ ਤੇ ਸੱਭਿਆਚਾਰਕ ਸਟੇਜ ਸਜਾਈ ਗਈ। ਜਿਸ ਵਿਚ ਨੂਰਾ ਸਿਸਟਰਜ਼ ਨੇ ਸਰੋਤਿਆਂ ਦੀ ਫਰਮਾਇਸ਼ ਤੇ ਆਪਣੇ ਪ੍ਰਸਿੱਧ ਗੀਤਾਂ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ। ਇਸ ਤੋਂ ਇਲਾਵਾ ਗਾਇਕ ਜੀ ਖਾਨ ਨੇ  ਆਪਣੀ ਗਾਇਕੀ ਰਾਹੀਂ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ। ਹੋਰ ਗਾਇਕ ਕਲਾਕਾਰਾਂ ‘ਚ ਰਾਕੀ ਖਾਨ, ਵਨੀਤ ਖਾਨ, ਦੀਪਕ ਹੰਸ, ਰਣਜੀਤ ਰਾਣਾ, ਬਲਜੀਤ ਜੱਸੀ, ਲਵਪ੍ਰੀਤ ਲਵ ਸੂਫੀ ਗਾਇਕ, ਸ਼ਕੀਲ ਸਾਬਰੀ, ਰਜਤ ਸ਼ਰੀਫ ਅਤੇ ਰੰਜੀਤ ਸਹੋਤਾ ਨੇ ਵੀ ਸਰੋਤਿਆਂ ਦੀ ਵਾਹਵਾਹੀ ਖੱਟੀ। ਇਸ ਦੌਰਾਨ ਫਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ। ਜਿਸ ਵਿਚ ਡਾ. ਗੋਪਾਲ ਕੌਸ਼ਲ ਨੇ ਮਰੀਜਾਂ ਦੀਆਂ ਜਨਰਲ ਬਿਮਾਰੀਆਂ ਦਾ ਚੈਕਅਪ ਕਰਕੇ ਫਰੀ ਦਵਾਈਆਂ ਦਿੱਤੀਆਂ। ਲੋੜਵੰਦਾਂ ਦੀ ਸ਼ੁਗਰ ਵੀ ਫਰੀ ਚੈੱਕ ਕੀਤੀ ਗਈ। ਮੇਲੇ ਦੇ ਆਖ਼ਰੀ ਦਿਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਅਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਪੁੱਤਰ ਹਨੀ ਧਾਲੀਵਾਲ ਤੋਂ ਇਲਾਵਾ ਆਪ ਆਗੂ ਹਰਜੀ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ। ਸੋਮ ਪ੍ਰਕਾਸ਼ ਕੈਂਥ ਅਤੇ ਹੋਰਨਾਂ ਨੇ ਦਰਬਾਰ ਵਿਖੇ ਨਤਮਸਤਕ ਹੋ ਕੇ ਪੀਰਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਮੂਹ ਹਾਜਰੀਨ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ। ਮੁੱਖ ਸੇਵਾਦਾਰ ਬਾਬਾ ਬਿਲਾ ਜੀ ਨੇ ਆਈਆਂ ਹੋਈਆਂ ਸਾਰੀਆਂ ਸੰਗਤਾਂ, ਪਤਵੰਤੇ ਸੱਜਣਾਂ ਅਤੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਪੀਰਾਂ ਦਾ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਸੇਵਾ ਅਤੁੱਟ ਵਰਤਾਈ ਗਈ। ਜੋੜ ਮੇਲੇ ਦੌਰਾਨ ਹਰਦੇਵ ਸਿੰਘ ਸਾਬੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕਰਦਿਆਂ ਪੀਰਾਂ ਦਾ ਅਸ਼ੀਰਵਾਦ ਲਿਆ ਅਤੇ ਗਾਇਕੀ ਦਾ ਆਨੰਦ ਮਾਣਿਆ।

About Post Author

Share and Enjoy !

Shares

Leave a Reply

Your email address will not be published.