ਬਲੱਡ ਬੈਂਕ ਵਲੋਂ ਸ਼ਹੀਦੀ ਦਿਵਸ ਮੌਕੇ ਲਗਾਏ ਕੈਂਪ ‘ਚ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਕੀਤਾ ਗਿਆ ਸਨਮਾਨਤ

Share and Enjoy !

Shares

ਫਗਵਾੜਾ (ਸ਼ਿਵ ਕੋੜਾ) : ਬਲੱਡ ਬੈਂਕ ਦੇ ਚੇਅਰਮੈਨ ਸ੍ਰੀ ਕੇ.ਕੇ. ਸਰਦਾਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ ਹੇਠ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਸ਼ਹੀਦ-ਏ-ਆਜਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਕਰਕੇ ਲਗਾਏ ਗਏ ਖੂਨਦਾਨ ਕੈਂਪ ਵਿਚ ਖੂਨ ਦਾਨ ਕਰਨ ਵਾਲੇ ਸਮੂਹ ਨੌਜਵਾਨਾਂ ਨੂੰ ਅੱਜ ਇਕ ਸਮਾਗਮ ਦਾ ਆਯੋਜਨ ਕਰਕੇ ਸਨਮਾਨਤ ਕੀਤਾ ਗਿਆ। ਸਮਾਮਗ ਦੌਰਾਨ ਡੀ.ਐਸ.ਪੀ. ਫਗਵਾੜਾ ਸ੍ਰੀ ਏ.ਆਰ. ਸ਼ਰਮਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਹਨਾਂ ਸਮੂਹ ਨੌਜਵਾਨਾਂ ਨੂੰ ਸਨਮਾਨ ਚਿੰਨ੍ਹ ਦਿੱਤੇ ਅਤੇ ਉਹਨਾਂ ਵਲੋਂ ਖੂਨਦਾਨ ਕਰਨ ਲਈ ਦਿਖਾਏ ਉਤਸ਼ਾਹ ਦੀ ਸ਼ਲਾਘਾ ਕੀਤੀ। ਇਸ ਦੌਰਾਨ ਡੀ.ਐਸ.ਪੀ. ਸ਼ਰਮਾ ਨੇ ਲੱਕੀ ਡਰਾਅ ਰਾਹੀਂ ਤਿੰਨ ਖੂਨ ਦਾਨੀਆਂ ਦੇ ਨਾਮ ਦੇ ਡਰਾਅ ਕੱਢੇ। ਜਿਨ੍ਹਾਂ ਵਿਚ ਪਹਿਲਾ ਇਨਾਮ ਲੱਕੀ ਚੁੰਬਰ, ਦੂਸਰਾ ਮਿਸਟਰ ਅੰਗ੍ਰੇਜ ਅਤੇ ਤੀਸਰਾ ਇਨਾਮ ਚੰਦਨ ਮਹਿਤਾ ਨੂੰ ਦਿੱਤਾ ਗਿਆ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਵੀਰਵਾਰ ਨੂੰ ਲਗਾਏ ਕੈਂਪ ਵਿਚ ਕੁੱਲ 131 ਨੌਜਵਾਨ ਮੁੰਡੀਆਂ ਤੇ ਕੁੜੀਆਂ ਨੇ ਖੂਨ ਦਾਨ ਕੀਤਾ ਸੀ। ਸਾਰੇ ਹੀ ਖੂਨ ਦਾਨੀਆਂ ਨੂੰ ਪਿਨ ਲਗਾ ਕੇ ਸਰਟੀਫਿਕੇਟ ਵੀ ਦਿੱਤੇ ਗਏ ਸੀ। ਇਸ ਮੌਕੇ ਬਲੱਡ ਬੈਂਕ ਦੇ ਸਟਾਫ ਤੋਂ ਇਲਾਵਾ ਮੋਹਨ ਲਾਲ ਤਨੇਜਾ, ਵਿਸ਼ਵਾ ਮਿੱਤਰ ਸ਼ਰਮਾ, ਟੀ.ਡੀ. ਚਾਵਲਾ, ਕ੍ਰਿਸ਼ਨ ਕੁਮਾਰ, ਸੁਧਾ ਬੇਦੀ ਤੇ ਵਿਨੋਦ ਮੜ੍ਹੀਆ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.