
(ਅਮਰੀਸ਼ ਅਨੰਦ) ਦੋਰਾਹਾ।
ਪੰਜਾਬ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਸਾਰੇ ਅਕਾਦਮਿਕ ਹਿੱਸਿਆਂ, ਪਾਠਕ੍ਰਮ, ਪ੍ਰੀਖਿਆ ਅਤੇ ਮੁਲਾਂਕਣ ਪ੍ਰਕਿਰਿਆਵਾਂ, ਅਕਾਦਮਿਕ ਨਿਯਮਾਂ ਅਤੇ ਪ੍ਰੋਗਰਾਮ ਦੇ ਸਫਲਤਾਪੂਰਵਕ ਪੂਰਾ ਹੋਣ ਤੋਂ ਬਾਅਦ ਵਿਦਿਆਰਥੀ ਨੂੰ ਡਿਗਰੀ ਪ੍ਰਦਾਨ ਕਰਨ ਲਈ ਮਨਜੂਰੀ ਦੇਣ ਲਈ ਜ ਿੰਮੇਵਾਰ ਹੈ। ਗੋਬਿੰਦਗੜ ਪਬਲਿਕ ਕਾਲਜ, ਅਲੌੜ (ਖੰਨਾ) ਦੇ ਪ੍ਰੋ: ਰਾਜੇਸ ਕੁਮਾਰ ਨੂੰ 2022-2024 ਦੀ ਮਿਆਦ ਲਈ ਪੰਜਾਬ ਯੂਨੀਵਰਸਿਟੀ, ਚੰਡੀਗੜ ਦੀ ਅਕਾਦਮਿਕ ਕੌਂਸਲ ਦੇ ਮੈਂਬਰ ਵਜੋਂ ਚੁਣਿਆ ਗਿਆ ਹੈ। ਪ੍ਰੋਫੈਸਰ ਕੁਮਾਰ ਗੋਬਿੰਦਗੜ ਪਬਲਿਕ ਕਾਲਜ, ਅਲੌੜ (ਖੰਨਾ) ਵਿੱਚ ਬਿਜਨਸ ਐਡਮਿਨਿਸਟ੍ਰੇਸਨ ਦੇ ਮੁਖੀ ਅਤੇ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨਾਂ ਕਿਹਾ ਕਿ ਉਹ ਸਿੱਖਿਆ ਭਾਈਚਾਰੇ ਲਈ ਕੰਮ ਕਰਨਗੇ ਅਤੇ ਅਕਾਦਮਿਕ ਹਿੱਤ ਦੇ ਸਾਰੇ ਮਾਮਲਿਆਂ ਅਤੇ ਸੰਸਥਾ ਦੇ ਵਿਕਾਸ ਨਾਲ ਸਬੰਧਤ ਹੋਰ ਸਮੱਸਿਆਵਾਂ ‘ਤੇ ਚਰਚਾ ਕਰਨਗੇ। ਪਿ੍ੰਸੀਪਲ ਡਾ. ਨੀਨਾ ਸੇਠ ਪਜਨੀ, ਸਟਾਫ, ਕਾਲਜ ਚੇਅਰਮੈਨ ਸ. ਨਿਤਿਨ ਸਾਗਰ ਜੀ ਅਤੇ ਕਾਲਜ ਮੈਨੇਜਮੈਂਟ ਨੇ ਪ੍ਰੋ. ਰਾਜੇਸ ਕੁਮਾਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ ਦੀ ਅਕਾਦਮਿਕ ਕੌਂਸਲ ਦੇ ਮੈਂਬਰ ਵਜੋਂ ਚੁਣੇ ਜਾਨ ਤੇ ਵਧਾਈਆਂ ਅਤੇ ਸੁੱਭਕਾਮਨਾਵਾਂ ਦਿੱਤੀਆਂ।