
ਨੌਸਰਬਾਜਾ ਨੇ ਖਾਤੇ ਚੋਂ ਉਡਾਏ 52 ਹਜਾਰ ਰੁਪਏ
ਗੁਰਦਾਸਪੁਰ 16 ਅਕਤੂਬਰ (ਗੁਲਸ਼ਨ ਕੁਮਾਰ) ਗੁਰਦਾਸਪੁਰ ਦੇ ਇੱਕ ਪ੍ਰਸਿੱਧ ਸਮਾਜ ਸੇਵੀ ਦੀਪਕ ਮਹਾਜਨ ਠੱਗੀ ਦਾ ਸ਼ਿਕਾਰ ਹੋਏ ਹਨ। ਨੌਸਰਬਾਜਾ ਵੱਲ਼ੋਂ ਉਨਾਂ ਦੇ ਖਾਤੇ ਚੋ 52 ਹਜਾਰ ਰੁਪਏ ਉਡਾ ਲਏ ਗਏ ਹਨ। ਇਸ ਸੰਬੰਧੀ ਦੀਪਕ ਮਹਾਜਨ ਵੱਲ਼ੋ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਇਹ ਜਾਨਕਾਰੀ ਖੁੱਦ ਦੀਪਕ ਮਹਾਜਨ ਵੱਲੋਂ ਦਿੱਤੀ ਗਈ ਜਿਹਨਾਂ ਦਾ ਕਹਿਣਾ ਹੈ ਕਿ ਅਗਰ ਉਹ ਚਾਹੁੰਦੇ ਤਾਂ ਇਸ ਗੱਲ਼ ਨੂੰ ਲੁੱਕਾ ਸਕਦੇ ਸਨ ਪਰ ਉਹਨਾਂ ਵੱਲੋਂ ਜਾਨਕਾਰੀ ਦੇਣ ਦੀ ਮੰਸ਼ਾ ਸਿਰਫ ਇੰਨੀ ਹੈ ਕਿ ਠੱਗਾ ਦਾ ਪਰਦਾਫਾਸ ਕੀਤਾ ਜਾ ਸਕੇ ਅਤੇ ਭੋਲੇ ਭਾਲੇ ਲੋਕ ਇਹਨਾਂ ਨੌਸਰਬਾਜਾ ਦਾ ਸ਼ਿਕਾਰ ਨਾ ਹੋਣ। ਉਨਾਂ ਦੱਸਿਆ ਕਿ ਉਹਨਾਂ ਵੱਲੋਂ ਤੁਰੰਤ ਹੈਲਪਲਾਇਨ ਨੰਬਰ 1930 ਤੇ ਸ਼ਿਕਾਇਤ ਕਰ ਦਿੱਤੀ ਗਈ ਸੀ ਜਾਣਕਾਰੀ ਦਿੰਦਿਆਂ ਦੀਪਕ ਮਹਾਜਨ ਨੇ ਦੱਸਿਆ ਕਿ ਉਹ ਕਿਸੇ ਹੋਰ ਰੂਝੇਵੇ ਵਿੱਚ ਲੱਗੇ ਸਨ ਕਿ ਇੱਸੇ ਦੌਰਾਨ ਉਹਨਾਂ ਦੇ ਮੋਬਾਈਲ ਤੇ ਐਸ ਐਮ ਐਸ ਰਾਹੀਂ ਇੱਕ ਨੰਬਰ ਤੋਂ ਸੰਦੇਸ ਭੇਜਿਆ ਗਿਆ ਕਿ ਉਨਾਂ ਦੇ ਐਚਡੀਐਫਸੀ ਬੈਂਕ ਖਾਤੇ ਦੀ ਨੈੱਟ ਬੈਂਕਿੰਗ ਬੱਲਾਕ ਕੀਤੀ ਜਾ ਰਹੀ ਹੈ ਜਿਸ ਨੂੰ ਚਾਲੂ ਰੱਖਣਾ ਚਾਹੁੰਦੇ ਹੋ ਤਾਂ ਲਿੰਕ ਤੇ ਕਲਿਕ ਕਰਕੇ ਜਾਣਕਾਰੀਆਂ ਭਰੋ। ਉਨਾਂ ਦੱਸਿਆ ਕਿ ਹਾਂਲਾਕਿ ਉਹ ਪੂਰੀ ਤਰਾਂ ਸਤਰਕ ਸਨ ਅਤੇ ਹਮੇਸਾ ਆਪਣੇ ਪਰਿਵਾਰਿਕ ਮੈਂਬਰਾਂ ਅਤੇ ਦੋਸਤਾਂ ਨੂੰ ਠੱਗਾਂ ਤੋਂ ਬਚਨ ਦੀ ਸਲਾਹ ਦਿੰਦੇ ਰਹਿੰਦੇ ਸਨ ਪਰ ਨੈਟ ਬੈਂਕਿੰਗ ਨਾਲ ਉਹਨਾਂ ਦਾ ਕਾਫੀ ਲੈਣ-ਦੇਣ ਹੁੰਦਾ ਹੈ ਇਸ ਲਈ ਉਹਨਾਂ ਨੇ ਲਿੰਕ ਕਲਿੱਕ ਕੀਤਾ। ਲਿੰਕ ਕਲਿੱਕ ਕਰਨ ਤੋਂ ਬਾਅਦ ਉਨਾਂ ਨੂੰ ਇਸ ਗੱਲ ਦਾ ਸੱਕ ਨਹੀਂ ਰਿਹਾ ਕਿ ਉਹ ਠੱਗੀ ਦਾ ਸ ਿਕਾਰ ਹੋ ਰਹੇ ਹਨ ਕਿਉਂਕਿ ਵੈਬਸਾਈਟ ਹੂ-ਬ-ਹੂ ਬੈਂਕ ਦੀ ਵੈਬਸਾਈਟ ਵਾਂਗ ਹੀ ਬਣੀ ਹੋਈ ਸੀ। ਇਸ ਲਈ ਉਨਾਂ ਨੇ ਮੰਗੀ ਗਈ ਜਾਣਕਾਰੀ ਵੈਬਸਾਈਟ ਤੇ ਭਰ ਦਿੱਤੀ।ਉਸੇ ਵੇਲੇ ਉਨਾਂ ਦੇ ਮੋਬਾਈਲ ਫੋਨ ਤੇ ਇੱਕ ਓ.ਟੀ.ਪੀ.ਆਇਆ ਅਤੇ ਆਟੋ ਫਿਲ ਹੋਣ ਕਾਰਨ ਓ.ਟੀ.ਪੀ.ਆਪ ਟਾਇਪ ਹੋ ਗਿਆ। ਸਭ ਕੁਝ ਆਪਣੇ ਆਪ ਹੀ ਹੁੰਦਾ ਗਿਆ ਅਤੇ ਦੋ ਮਿੰਟ ਬਾਦ ਹੀ ਉਨਾਂ ਦੇ ਫੋਨ ਤੇ ਉਨਾਂ ਦੇ ਖਾਤੇ ਵਿਚੋਂ ਪੈਸੇ ਟਰਾਂਸਫਰ ਹੋਣ ਦੇ ਮੈਸੇਜ ਆਉਣੇ ਸੁਰੂ ਹੋ ਗਏ। ਮਹਾਜਨ ਨੇ ਦੱਸਿਆ ਕਿ ਉਨਾਂ ਦੇ ਐਚ ਡੀ ਐਫ ਸੀ ਦੇ ਖਾਤੇ ਵਿਚੋਂ 2 ਟਰਾਂਜੈਕਸਨ ਰਾਹੀ 52 ਹਜਾਰ ਰੁਪਏ ਦੇ ਕਰੀਬ (ਇਕ ਵਾਰ 49931 ਅਤੇ ਦੂਜੀ ਵਾਰ 2000)ਸਾਈਬਰ ਠੱਗਾਂ ਵੱਲੋਂ ਉਡਾ ਲੈ ਗਏ।